
ਹੜ੍ਹਾਂ ਦਾ ਪਾਣੀ ਕਹਿਰ ਬਣਦਾ ਜਾ ਰਿਹਾ
ਹਰ ਪਾਸੇ ਪੰਜਾਬ ‘ਚ ਤਬਾਹੀ ਮਚਾ ਰਿਹਾ
ਕਿੱਧਰੇ ਖੇਤਾਂ ਵਿੱਚ ਫ਼ਸਲਾਂ ਨੂੰ ਡੁੱਬਾ ਰਿਹਾ
ਕਿੱਧਰੇ ਕੱਚੇ ਪੱਕੇ ਘਰਾਂ ਨੂੰ ਹੈ ਢਾਅ ਰਿਹਾ
ਮੱਝਾਂ-ਗਾਵਾਂ ਨੂੰ ਆਪਣੇ ਨਾਲ ਵਹਾ ਰਿਹਾ
ਮਨੁੱਖਾਂ ਤੇ ਜਾਨਵਰਾਂ ਨੂੰ ਲਾਸ਼ਾਂ ਬਣਾ ਰਿਹਾ
ਗਲੀਆਂ ਸੜਕਾਂ ਵਿੱਚ ਸੁੰਨਸਾਨ ਛਾ ਰਿਹਾ
ਭਿਆਨਕ ਜਿਹਾ ਮੰਜ਼ਰ ਨਜ਼ਰੀਂ ਆ ਰਿਹਾ
ਬੇ-ਘਰਾਂ ਨੂੰ ਮੁਸੀਬਤਾਂ ਦਾ ਡਰ ਸਤਾ ਰਿਹਾ
ਕਿੱਥੇ ਜਾਣਾ? ਫ਼ਿਕਰ ਵੱਢ-ਵੱਢ ਖਾ ਰਿਹਾ
ਅੰਬਰੋਂ ਬੱਦਲ ਲਗਾਤਾਰ ਮੀਂਹ ਵਰ੍ਹਾ ਰਿਹਾ
ਅੱਖੀਆਂ ਵਿੱਚੋਂ ਪਾਣੀ ਵੀ ਸੁੱਕਦਾ ਜਾ ਰਿਹਾ
ਹਰੇਕ ਦੁੱਖ ਦੀ ਘੜੀ ‘ਚ ਸਾਥ ਨਿਭਾ ਰਿਹਾ
ਰੱਬ ਹੀ ਪੰਜਾਬੀਆਂ ਨੂੰ ਹੌਂਸਲਾ ਦਿਖਾ ਰਿਹਾ
ਤਾਂ ਹੀ ਥਾਂ-ਥਾਂ ਤੇ ਲੰਗਰ ਲਾਇਆ ਜਾ ਰਿਹਾ
‘ਇੰਦਰ’ ਕਵਿਤਾ ਰਾਹੀਂ ਹਾਲਾਤ ਸਮਝਾ ਰਿਹਾ

– ਪ੍ਰੋ. ਬੀਰ ਇੰਦਰ (ਫ਼ਰੀਦਕੋਟ)
97805-50466