ਕੀ ਕੀ ਰੰਗ ਦਿਖਾਏ ਹੜ੍ਹ ਦੇ ਪਾਣੀ ਨੇ
ਜਿਉਂਦੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ
ਜਿਹੜੇ ਹੱਸਦੇ ਵਸਦੇ ਖੁਸ਼ੀਆਂ ਵਿੱਚ ਸਨ
ਉਹੀ ਲੋਕ ਰਵਾਏ ਹੜ੍ਹ ਦੇ ਪਾਣੀ ਨੇ
ਫਸਲਾਂ ਰੁੜੀਆਂ ਰੁੜ੍ਹ ਸਾਰਾ ਸਮਾਨ ਗਿਆ
ਪਸ਼ੂ ਕੀਲਿਆ ਉੱਤੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ
ਬਿਪਤਾ ਜੇਕਰ ਰੱਬ ਨੇ ਵੱਡੀ ਪਾ ਦਿੱਤੀ
ਮੱਦਦ ਲਈ ਵੀ ਲੋਕ ਬੁਲਾਏ ਹੜ੍ਹ ਦੇ ਪਾਣੀ ਨੇ
ਪਹਿਲਾਂ ਵੀ ਕੋਈ ਇੱਥੇ ਅੰਤ ਨਹੀਂ ਸੀ
ਨਵੇਂ ਨਵੇਂ ਪੱਤਰਕਾਰ ਬਣਾਏ ਹੜ੍ਹ ਦੇ ਪਾਣੀ ਨੇ
ਨਿੱਕੇ ਨਿੱਕੇ ਬਾਲ ਵਿਲਕਦੇ ਮਾਵਾਂ ਦੇ ਬਾਝੋਂ
ਬੇਗਾਨੀ ਗੋਦ ਬਿਠਾਏ ਹੜ੍ਹ ਦੇ ਪਾਣੀ ਨੇ
ਲੀਡਰ ਵੀ ਹੁਣ ਸਰਗਰਮ ਹੋ ਗਏ
ਪਾਣੀ ਵਿੱਚ ਖੜਾਏ ਹੜ੍ਹ ਦੇ ਪਾਣੀ ਨੇ
ਮਗਰਮੱਛ ਵੀ ਦੇਖੇ ਵਿੱਚ ਪਾਣੀ ਦੇ
ਨਾਗ ਪ੍ਰਗਟ ਕਰਾਏ ਹੜ੍ਹ ਦੇ ਪਾਣੀ ਨੇ
ਬੱਬੀ ਵਰਗੇ ਰੱਬ ਦਾ ਭਾਣਾ ਮੰਨ ਕੇ ਬੈਠ ਗਏ
ਉਂਝ ਬਹੁਤ ਸਵਾਲ ਉਠਾਏ ਹੜ੍ਹ ਦੇ ਪਾਣੀ ਨੇ
ਬਲਬੀਰ ਸਿੰਘ ਬੱਬੀ
7009107300