ਚਾਰ ਦਿਨਾਂ ਦੀ ਜ਼ਿੰਦਗੀ ਤੇਰੀ
ਹੰਕਾਰ ਨਾ ਕਰ
ਤੇਰੇ ਨਾਲ ਕਿਸੇ ਨਾ ਜਾਣਾ ਹੰਕਾਰ ਨਾ ਕਰ।
ਹੁਣ ਭਜਨ ਬੰਦਗੀ ਕਰਨ ਲੈ
ਫਿਰ ਵੇਲਾ ਹੱਥ ਨਹੀਂ ਆਉਣਾ
ਤੂੰ ਬਚਪਨ ਚੰਗਾ ਬਤੀਤ ਕੀਤਾ
ਜਦੋਂ ਹੋਇਆ ਜਵਾਨ ਬੰਦਿਆਂ
ਆਇਆ ਹੰਕਾਰ ਤੇਰੇ ਤੇ ਚੜ੍ਹ ਕੇ ਬੰਦਿਆਂ।
ਤੇਰੀਆਂ ਅੱਖਾਂ ਹੋਈਆਂ ਅੰਨਿਆ ਆਇਆ ਫਿਰ ਬੁਢੇਪਾ ਤੈਨੂੰ।
ਇਹ ਜੱਗ ਤਾਂ ਰੈਣ ਬਸੇਰਾ ਹੈ
ਤੂੰ ਕਦੋਂ ਸਮਝੇਗਾ ਇੱਥੇ।
ਤੂੰ ਇੱਥੇ ਇਕ ਮੁਸਾਫ਼ਿਰ ਹੈ
ਡੇਰਾ ਲਗਾ ਕੇ ਨਾ ਬੈਠਣ ਇੱਥੇ।
ਸਭ ਕੁਝ ਰਹਿ ਜਾਣਾ ਇੱਥੇ ਨਾ ਕਰ ਹੇਰਾਂ ਫੇਰੀ ਉਹ ਬੰਦਿਆਂ।
ਤੇਰੀ ਤਿਜੋਰੀ ਭਰੀ ਲਹਿ ਜਾਏਗੀ ਬੰਦਿਆਂ।
ਤੇਰੇ ਸੰਗੀ ਸਾਥੀ ਪੈਸੇ ਦੇ ਹਨ ਮਿੱਤਰ ਤੇਰੇ।
ਜਦੋਂ ਤੈਨੂੰ ਵਕਤ ਪੈਣਾ ਹੈ
ਸਭ ਦੋ੍ੜ੍ਹ ਜਾਣਗੇ ਬੰਦਿਆਂ।
ਤੇਰੇ ਰਿਸ਼ਤੇ ਨਾਤੇ ਸਾਰੇ ਬਿਗਾਨੇ ਹਨ।
ਸਭ ਝੂਠੇ ਦਾਅਵੇ ਕਰਦੇ ਹਨ
ਤੇਰਾ ਕੋਈ ਵੀ ਨਹੀਂ ਬਣਦੀਆਂ।
ਪਿਆਰ ਦੇ ਨਾਲ ਰਹਿ ਸਭ ਨਾਲ ਬੰਦਿਆਂ।
ਨੇਕ ਕਮਾਈ ਕਰਮ ਬੰਦਿਆ ਇਹ ਤੈਰੇ ਕੰਮ ਆਉਣੀ ਹੋ ਬੰਦਿਆ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18