ਰਲ ਮਿਲ ਸਭ ਇੱਕਠੇ ਰਹਿੰਦੇ
ਦੁੱਖ ਸੁੱਖ ਸਭ ਦੇ ਸਹਿੰਦੇ ਸੀ।
ਗਿੱਧੇ ਭੰਗੜੇ ਸਭ ਇਕੱਠੇ
ਪਾਉਂਦੇ ਸਨ।
ਤੀਆਂ ਦੇ ਵਿਚ ਜਾਂਦੇ ਸੀ।
ਪਤਾ ਨਹੀਂ ਕੀ ਸਾਜ਼ਸ਼ ਯਾ
ਭਾਣਾ ਵਰਤਿਆ।
ਹੁਣ ਸੂਲੀ ਤੇ ਜਿੰਦ ਟੱਗੀ ਏ।
ਦੇਖੋ ਹਸਦਾ ਵਸਦਾ ਪੰਜਾਬ ਸੀ ਲੋਕੋ।
ਕਿਸ ਦੀ ਇਸ ਨੂੰ ਨਜਰ ਜੋ ਲੱਗ ਪਈ।
ਸਭ ਕੁਰਾਹੇ ਪੈ ਗੲਏ ਨੇ
ਇਥੋਂ ਖਾਣਾ ਪੀਣਾ ਰਹਿਣਾ ਉਠ ਗਿਆ।
ਬੋਲੀ ਆਪਣੀ ਭੁੱਲ ਗਏ
ਬਦਲ ਗੲਈਆਂ ਨੇ ਸੱਥਾਂ
ਸ਼ਹਿਰਾਂ ਦੇ ਵਿਚ ਜਾ ਕੇ ਬਹਿ ਗਏ।
ਬਾਹਰ ਜਾ ਕੇ ਆਖਦੇ ਹੁਣ ਪਿੰਡਾਂ ਵਿਚ ਤੰਗੀ ਏ।
ਹੱਸਦਾ ਵਸਦਾ ਪੰਜਾਬ ਸੀ ਲੋਕੋ।
ਹੁਣ ਕਿਸੇ ਨਜ਼ਰ ਲੱਗ ਗਈ ਪੰਜਾਬ ਨੂੰ। ਮੇਰੇ ਪੰਜਾਬ ਵਿਚ ਜੋ ਗੁੜ ਸ਼ੱਕਰ ਦੀ ਮਹਿਕ ਆਉਂਦੀ ਸੀ
ਉਹ ਸਭ ਬੰਦ ਹੋ ਗਈ
ਕਿੱਕਰ, ਟਾਹਲੀਆਂ, ਬੇਰੀਆਂ ਉਹ ਵੀ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ।
ਨਾ ਕਦੀ ਹੁਣ ਚਿੜੀਆਂ, ਘੁਗੀਆਂ, ਕੋਇਲਾ ਨਾ ਦਿਖਣ।
ਦਸੋ ਲੋਕੋ ਕੀ ਤੰਗੀ ਆ ਗਈ ਪੰਜਾਬ ਵਿਚ।
ਮੇਰਾ ਹੱਸਦਾ ਵਸਦਾ ਪੰਜਾਬ
ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ।
ਨਹਿਰਾਂ,ਸੂਏ, ਛੱਪੜ ਹੁਣ ਕਿਧਰੇ ਨਜਰ ਨਾ ਆਉਣ।
ਹੁਣ ਤੁਸੀਂ ਹੀ ਦਸੋ ਲੋਕੋ ਮੇਰੇ
ਪੰਜਾਬ ਵਿਚ ਕਿਸ ਗੱਲ ਦੀ ਕਮੀ ਹੋਣ ਲੱਗੀ।
ਜੋ ਹੱਸਦਾ ਵੱਸਦਾ ਪੰਜਾਬ ਦੀ ਇਹ ਹਾਲਤ ਹੋ ਗਈ।
ਇ
ਕਿਸ ਦੀ ਨਜ਼ਰ ਲੱਗ ਗਈ।

ਸੁਰਜੀਤ ਸਾੰਰਗ
