ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਨਮਾਨ-ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਦਸਵੀਂ ਜਮਾਤ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 31000/-, ਦੂਜੇ ਨੂੰ 21000/- ਅਤੇ ਤੀਜਾ ਵਿਦਿਆਰਥੀ ਨੂੰ 11000/- ਦਾ ਚੈੱਕ, ਸਨਮਾਨ ਚਿੰਨ ਅਤੇ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਹੀ ਵੱਖ-ਵੱਖ ਵਿਸਅਿਾਂ ਵਿੱਚੋਂ 100 ਅੰਕਾਂ ’ਚੋਂ 100 ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਉਨਾਂ ਅਧਿਆਪਕਾਂ ਨੂੰ ਵੀ 100 ਅੰਕ ਲੈਣ ਵਾਲੇ ਹਰੇਕ ਵਿਦਿਆਰਥੀ ਪ੍ਰਤੀ 1000/- ਰੁਪਏ ਚੈੱਕ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨਾਂ ਦੇ ਵਿਸ਼ੇ ’ਚ ਵਿਦਿਆਰਥੀਆਂ ਨੇ 100 ਅੰਕ ਲਏ ਸਨ। ਇਸ ਸਮੇਂ ਸਮੁੱਚੀ ਸਕੂਲ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਜਿਵੇਂ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ, ਖਜਾਨਚੀ ਸਵਰਨਜੀਤ ਸਿੰਘ ਗਿੱਲ ਅਤੇ ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਢਿੱਲੋਂ ਵੀ ਮੌਜੂਦ ਸਨ। ਉਹਨਾਂ ਨੇ ਆਪਣੇ ਸੰਬੋਧਨੀ ਸ਼ਬਦਾਂ ’ਚ ਸਮੁੱਚੀ ਟੀਮ, ਮਾਪਿਆਂ ਅਤੇ ਵਿਦਿਆਰਥੀਆਂ ਦੀ ਭਰਪੂਰ ਸ਼ਬਦਾਂ ’ਚ ਸ਼ਲਾਘਾ ਕੀਤੀ। ਇਸ ਸਮੇਂ ਪ੍ਰਬੰਧਕੀ ਕਮੇਟੀ ਦੁਆਰਾ ਸਕੂਲ ਦੀ ਪਿ੍ਰੰਸੀਪਲ ਗਗਨਦੀਪ ਕੌਰ ਬਰਾੜ ਅਤੇ ਡਾਇਰੈਕਟੋਰੇਟ ਦੇ ਅਕਾਦਮਿਕ ਰਜਿਸਟਰਾਰ ਰਵਿੰਦਰ ਕੁਮਾਰ ਚੌਧਰੀ ਨੂੰ ਵੀ ਵਧੀਆ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ ਸੰਗੀਤ ਅਧਿਆਪਕ ਇੰਦਰਜੀਤ ਸਿੰਘ ਅਤੇ ਸੁਖਦੇਵ ਸਿੰਘ ਦੀ ਜੁਗਲਬੰਦੀ ਨਾਲ ਗਾਇਣ ਕੀਤੇ ਸ਼ਬਦ ਨਾਲ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਪੰਜਾਬੀ ਅਧਿਆਪਕਾਂ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਬਾਖੂਬੀ ਨਿਭਾਇਆ। ਪ੍ਰੋਗਰਾਮ ਦੀ ਸਮਾਪਤੀ ਸਕੂਲ ਮੁਖੀ ਸ਼੍ਰੀਮਤੀ ਗਗਨਦੀਪ ਕੌਰ ਬਰਾੜ ਦੁਆਰਾ ਆਏ ਹੋਏ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਵਿੱਖੀ ਸ਼ੱੁਭਕਾਮਨਾਵਾਂ ਅਤੇ ਧੰਨਵਾਦੀ ਸਬਦਾਂ ਨਾਲ ਕੀਤੀ ਗਈ। ਇਸ ਸਮੇਂ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਿਫਰੈਸਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।
Leave a Comment
Your email address will not be published. Required fields are marked with *