ਹੁਸ਼ਿਆਰਪੁਰ 1 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਦਾ ਜਨਮ ਦਿਹਾੜਾ ਡੇਰਾ ਸ੍ਰੀ 108 ਸੰਤ ਬਸਾਉ ਦਾਸ ਜੀ ਸੱਚਖੰਡ ਦੁੱਧਾਧਾਰੀ ਪਿੰਡ ਈਸਪੁਰ, (ਹੁਸ਼ਿਆਰਪੁਰ) ਵਿਖੇ ਮਿਤੀ 01 ਅਪ੍ਰੈਲ 2024 ਦਿਨ ਸੋਮਵਾਰ ਨੂੰ ਸੰਤ ਬੀਬੀ ਪ੍ਰਕਾਸ਼ ਕੌਰ ਜੀ ਅਤੇ ਡੇਰਾ ਸੰਚਾਲਕ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਵੱਲੋਂ ਅਤੇ ਸਮੂਹ ਸਾਧ ਸੰਗਤਾਂ ਵਲੋਂ ਪੂਰੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ ਜੀ ਸਰਪੰਚ ਪਿੰਡ ਸਰਮਸਤਪੁਰ, ਲੇਖਕ ਅਤੇ ਗੀਤਕਾਰ ਸ਼੍ਰੀ ਮਹਿੰਦਰ ਸੂਦ ਵਿਰਕ ਜੀ, ਲੇਖਕ ਸ਼੍ਰੀ ਪਾਲ ਜਲੰਧਰੀ ਜੀ, ਸ਼੍ਰੀਮਤੀ ਸੁਨੀਤਾ ਰਾਣੀ ਜੀ ਅਤੇ ਹਰਮਨ ਪਾਲ ਜੀ, ਹਰਦੀਪ ਸਿੰਘ, ਕੁਲਵੰਤ ਸਿੰਘ, ਪ੍ਰੇਮ ਲਾਲ ਅਤੇ ਹੋਰ ਸੰਗਤ ਨੇ ਸ਼ਿਰਕਤ ਕੀਤੀ।