ਰੋਪੜ, 23 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
14 ਪੰਜਾਬ ਨਾਭਾ ਅਕਾਲ ਬਟਾਲੀਅਨ ਨੇ ਕੱਲ੍ਹ ਆਪਣਾ 266ਵਾਂ ਸਥਾਪਨਾ ਦਿਨ ਰੂਪਨਗਰ ਵਿੱਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਬੜੀ ਧੂਮਧਾਮ ਨਾਲ ਮਨਾਇਆ। ਗੁਰਦੇਵ ਸਿੰਘ ਨਾਗਰਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਬਟਾਲੀਅਨ 24 ਅਕਤੂਬਰ 1757 ਨੂੰ ਚੌਧਰੀ ਹਮੀਰ ਸਿੰਘ ਦੁਆਰਾ ਸਥਾਪਿਤ ਕੀਤੀ ਗਈ ਸੀ। ਜਿਸਨੇ ਦੋ ਸੰਸਾਰ ਯੁੱਧਾਂ ਅਤੇ ਯੂ.ਐਨ. ਅੰਗੋਲਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਸਮਾਗਮ ਵਿੱਚ 40 ਤੋਂ 45 ਸਾਬਕਾ ਸੈਨਿਕ ਸ਼ਾਮਿਲ ਹੋਏ। ਸਮੁੱਚੇ ਪ੍ਰਬੰਧਾਂ ਦੇ ਝੰਡਾ-ਬਰਦਾਰ ਕੈਪਟਨ ਦਾਰਾ ਸਿੰਘ ਨੇ ਸਾਰੇ ਸਾਥੀਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਪਾਲ ਸਿੰਘ, ਹਵਲਦਾਰ ਸਤਨਾਮ ਸਿੰਘ, ਨਾਇਕ ਜਰਨੈਲ ਸਿੰਘ, ਨਾਇਕ ਜਸਵੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
Leave a Comment
Your email address will not be published. Required fields are marked with *