ਕੋਟਕਪੂਰਾ, 8 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਦਿਨ ਦਿਹਾੜੇ ਵਿਆਹੁਤਾ ਕੋਲੋਂ ਪਰਸ ਖੋਹਣ ਦੀ ਘਟਨਾ ਵਿੱਚ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਸ਼ਿਕਾਇਤ ਕਰਤਾ ਵਿਆਹੁਤਾ ਪ੍ਰਵੀਨ ਰਾਣੀ ਪਤਨੀ ਅਮਰਜੀਤ ਸ਼ਰਮਾ ਵਾਸੀ ਅਰਵਿੰਦ ਨਗਰ, ਬਾਜਾਖਾਨਾ ਰੋਡ, ਕੋਟਕਪੂਰਾ ਦੇ ਬਿਆਨਾਂ ਦੇ ਆਧਾਰ ’ਤੇ ਲਵਪ੍ਰੀਤ ਸਿੰਘ ਪੁੱਤਰ ਧੀਰਾ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੂੰ ਨਾਮਜਦ ਕੀਤਾ ਹੈ। ਸ਼ਿਕਾਇਤ ਕਰਤਾ ਮੁਤਾਬਿਕ ਬੀਤੀ 4 ਦਸੰਬਰ ਨੂੰ ਦਿਨ ਦਿਹਾੜੇ ਕਰੀਬ 1:45 ਵਜੇ ਉਹ ਬਜਾਰ ਵਿੱਚੋਂ ਪੈਦਲ ਘਰ ਪਰਤ ਰਹੀ ਸੀ ਕਿ ਐਕਟਿਵਾ ’ਤੇ ਸਵਾਰ ਇਕ ਮੋਨਾ ਨੌਜਵਾਨ ਆਇਆ, ਜਿਸ ਨੇ ਧੱਕਾ ਮਾਰ ਕੇ ਉਸ ਕੋਲੋਂ ਪਰਸ ਖੋਹ ਲਿਆ, ਜਿਸ ਵਿੱਚ ਦੋ ਸੋਨੇ ਦੀਆਂ ਮਰਦਾਨਾ ਛਾਪਾਂ, 1400 ਕੈਨੇਡੀਅਨ ਡਾਲਰ, 9 ਹਜਾਰ ਰੁਪਏ ਨਗਦੀ, ਆਧਾਰ ਕਾਰਡ, ਪੈਨ ਕਾਰਡ, ਏਟੀਐੱਮ ਕਾਰਡ ਅਤੇ ਬੈਂਕ ਦੀ ਚੈੱਕ ਬੁੱਕ ਵੀ ਸੀ। ਤਫਤੀਸ਼ੀ ਅਫਸਰ ਏਐਸਆਈ ਨਗਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਖਿਲਾਫ ਆਈਪੀਸੀ ਦੀ ਧਾਰਾ 379ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਂਝ ਉਹਨਾਂ ਦੱਸਿਆ ਕਿ ਕੇਂਦਰੀ ਮਾਡਰਨ ਜੇਲ ਫਰੀਦਕੋਟ ਵਿੱਚ ਬੰਦ ਲਵਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਕਤ ਖੋਹੇ ਗਏ ਸਮਾਨ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਹੋਵੇਗੀ।