ਕੋਟਕਪੂਰਾ, 8 ਫ਼ਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ, ਮਜ਼ਦੂਰ ਅਤੇ ਪੈਨਸ਼ਨਰ ਜੱਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ 16 ਫਰਵਰੀ ਨੂੰ ਦੇਸਵਿਆਪੀ ਭਾਰਤ ਬੰਦ ਦੇ ਸੱਦੇ ਨੂੰ ਕੋਟਕਪੂਰਾ ਵਿੱਚ ਸਫਲ ਬਣਾਉਣ ਲਈ ਅੱਜ ਇੱਥੇ ਕਿਸਾਨ ਆਗੂ ਸੁਖਮੰਦਰ ਸਿੰਘ ਢਿੱਲਵਾਂ, ਨਛੱਤਰ ਸਿੰਘ ਬਰਾੜ, ਗੁਰਦਿਆਲ ਭੱਟੀ ਅਤੇ ਟਰੇਡ ਯੂਨੀਅਨ ਜੱਥੇਬੰਦੀਆਂ ਵਲੋਂ ਵੀਰ ਇੰਦਰਜੀਤ ਸਿੰਘ ਪੁਰੀ, ਕੁਲਵੰਤ ਸਿੰਘ ਚਾਨੀ ਸੋਮਨਾਥ ਅਰੋੜਾ, ਅਮਰਜੀਤ ਸਿੰਘ ਦੁੱਗਲ, ਦੋਧੀ ਯੂਨੀਅਨ ਦੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀਆਂ ਕਈ ਵਪਾਰਕ ਅਦਾਰਿਆਂ ਦੇ ਆਗੂਆਂ ਨਾਲ ਵਿਚਾਰਾਂ ਕੀਤੀਆਂ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਚੈਂਬਰ ਆਫ ਕਮਰਸ ਦੇ ਆਗੂ ਓਮਕਾਰ ਗੋਇਲ, ਰਮਨ ਮਨਚੰਦਾ, ਕ੍ਰਿਸ਼ਨ ਗੋਇਲ, ਨਰੇਸ਼ ਮਿੱਤਲ, ਵਿਪਨ ਅਰੋੜਾ ਬਿੱਟੂ, ਹਰੀਸ਼ ਸੇਤੀਆ, ਸ਼ਾਮ ਲਾਲ ਮੈਂਗੀ, ਮਨਤਾਰ ਸਿੰਘ ਮੱਕੜ, ਵਿਸ਼ਾਲ ਗੋਇਲ, ਪੁਨੀਤ ਪਲਤਾ, ਸਤੀਸ਼ ਕਟਾਰੀਆ, ਸੰਜੀਵ ਕਟਾਰੀਆ, ਤਰਸੇਮ ਲਾਲ ਧਿੰਗੜਾ, ਕ੍ਰਿਸ਼ਨ ਕੁਮਾਰ ਕੱਕੜ, ਧਰਮਿੰਦਰ ਕਟਾਰੀਆ, ਰਾਕੇਸ਼ ਮੰਗਲ, ਦਿਨੇਸ਼ ਗੋਇਲ, ਸਤੀਸ਼ ਨਰੂਲਾ, ਜਸਵਿੰਦਰ ਸਿੰਘ ਜੌੜਾ , ਹਰਜੀਤ ਸਿੰਘ ਬਿੱਟੂ, ਰਾਜ ਕੁਮਾਰ, ਸੁਰਿੰਦਰ ਪੁਰੀ, ਅਸ਼ੋਕ ਗੁਪਤਾ, ਸੰਦੀਪ ਗੁਪਤਾ, ਰਵਿੰਦਰ ਗਰਗ, ਹਰਦੀਪ ਮਹਿਤਾ, ਸੁਰਿੰਦਰ ਮਨਚੰਦਾ, ਗੋਰਾ ਸਿੰਘ, ਕੁਲਦੀਪ ਧਵਨ ਤੇ ਮਨਜੀਤ ਸ਼ਰਮਾ ਨਾਲ ਗੱਲਬਾਤ ਕੀਤੀ। ਸਾਰਿਆਂ ਨੇ ਇਸ ਹੜਤਾਲ ਨੂੰ ਸਫਲ ਬਣਾਉਣ ਦਾ ਭਰੋਸਾ ਦਿਵਾਇਆ। ਜਿਕਰਯੋਗ ਹੈ ਕਿ ਇਹ ਹੜਤਾਲ ਮੋਦੀ ਸਰਕਾਰ ਵੱਲੋਂ ਆਪਣੇ 10 ਸਾਲ ਦੇ ਰਾਜ ਦੌਰਾਨ ਕਿਸਾਨਾਂ, ਮਜ਼ਦੂਰਾਂ ਸਮੇਤ ਸਮਾਜ ਦੇ ਸਭ ਮਿਹਨਤਕਸ਼ ਤਬਕਿਆਂ ਦਾ ਸ਼ੋਸ਼ਣ ਕਰਨ ਅਤੇ ਕਾਰਪੋਰੇਟ ਘਰਾਣਿਆਂ ਦਾ ਘਰ ਭਰਨ ਦੇ ਖਿਲਾਫ ਕੀਤੀ ਜਾ ਰਹੀ ਹੈ। ਕਿਸਾਨਾਂ ਨੇ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਚਲੇ ਇਤਿਹਾਸਕ ਮੋਰਚੇ ਵਿੱਚ 700 ਤੋਂ ਵੱਧ ਸਾਥੀ ਸ਼ਹੀਦ ਕਰਵਾ ਕੇ ਜਮੀਨ ਖੋਹਣ ਵਾਲੇ ਕਾਲੇ ਕਾਨੂੰਨ ਵਾਪਸ ਕਰਵਾਏ ਸਨ ਪਰ ਕਾਰਪੋਰੇਟ ਘਰਾਣਿਆਂ ਦੀ ਗਿਰਝ ਅੱਖ ਅਜੇ ਵੀ ਜ਼ਮੀਨਾਂ ਰਾਹੀਂ ਸਾਰੀ ਖੁਰਾਕ ਮਾਰਕੀਟ ਉਪਰ ਕਬਜ਼ਾ ਕਰਨ ‘ਤੇ ਟਿਕੀ ਹੋਈ ਹੈ। ਨਰੇਗਾ ਸਕੀਮ ਦੇ ਬੱਜਟ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਮਜ਼ਦੂਰ ਵਰਗ ਵੱਲੋਂ ਅਨੇਕ ਕੁਰਬਾਨੀਆਂ ਬਾਅਦ ਬਣਵਾਏ 44 ਲੇਬਰ ਕਾਨੂੰਨਾ ਨੂੰ ਖ਼ਤਮ ਕਰਕੇ ਮਾਲਕਾਂ ਦੀ ਲੁੱਟ ਦਾ ਰਾਹ ਪੱਧਰਾ ਕਰਨ ਲਈ 4 ਲੇਬਰ ਕੋਡ ਲਿਆਂਦੇ ਗਏ ਹਨ। ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਗਈ ਹੈ। ਸਭ ਜਮਹੂਰੀ ਨਿਯਮਾਂ ਨੂੰ ਪੈਰਾਂ ਹੇਠ ਮਸਲ ਕੇ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਫੌਜਦਾਰੀ ਕਾਨੂੰਨਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਡਰਾਈਵਰ ਵਰਗ ਨੂੰ ਕੁਚਲਣ ਵਾਲਾ 7 ਸਾਲ ਦੀ ਸਜਾ ਅਤੇ ਲੱਖਾਂ ਰੁਪਏ ਜੁਰਮਾਨੇ ਵਾਲਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਦੁਕਾਨਦਾਰ ਅਤੇ ਛੋਟੇ ਕਾਰੋਬਾਰ ਕਰਨ ਵਾਲੇ ਤਬਕੇ ਦਾ ਰੁਜ਼ਗਾਰ ਖੋਹਣ ਲਈ ਹਰ ਸ਼ਹਿਰ ਵਿੱਚ ਵੱਡੇ ਮਾਲ ਖੋਲ੍ਹੇ ਜਾ ਰਹੇ ਹਨ। ਇਸ ਕਰਕੇ 16 ਫ਼ਰਵਰੀ ਦੇ ਭਾਰਤ ਬੰਦ ਨੂੰ ਕਾਮਯਾਬ ਕਰਨਾ ਸਮਾਜ ਦੇ ਹਰ ਇਨਸਾਫ ਪਸੰਦ ਵਿਅਕਤੀ ਲਈ ਜ਼ਰੂਰੀ ਹੈ। ਭਾਰਤ ਬੰਦ ਨੂੰ ਸਫਲ ਬਨਾਉਣ ਲਈ 9 ਫ਼ਰਵਰੀ ਨੂੰ ਕੋਟਕਪੂਰਾ ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ, ਜੋ ਸਵੇਰੇ 10:00 ਵਜੇ ਮਿਊਂਸਪਲ ਪਾਰਕ ਕੋਟਕਪੂਰਾ ਤੋਂ ਚਲ ਕੇ ਢੋਡਾ ਚੌਕ, ਪੁਰਾਣੀ ਦਾਣਾ ਮੰਡੀ, ਫੇਰੂਮਾਨ ਚੌਕ, ਮਹਿਤਾ ਚੌਕ ਤੋਂ ਬਤੀਆਂ ਵਾਲਾ ਚੌਕ ਹੁੰਦਾ ਹੋਇਆ ਪਾਰਕ ਵਿੱਚ ਹੀ ਸਮਾਪਤ ਹੋਵੇਗਾ। ਆਗੂਆਂ ਨੇ ਆਮ ਜਨਤਾ ਨੂੰ 16 ਫਰਵਰੀ ਨੂੰ ਆਪੋ-ਆਪਣੇ ਕਾਰੋਬਾਰ ਬੰਦ ਕਰਕੇ ਘਰ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
Leave a Comment
Your email address will not be published. Required fields are marked with *