ਇਸ ਸੂਚੀ ਵਿੱਚ ਭਾਰਤ ਦਾ ਪਾਸਪੋਰਟ 80ਵੇਂ ਤੇ ਪਾਕਿਸਤਾਨ ਦਾ 101 ਨੰਬਰ ਉੱਤੇ*
ਮਿਲਾਨ, 12 ਫਰਵਰੀ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਆਪਣੀਆਂ ਅਨੇਕਾਂ ਖੂਬੀਆਂ ਕਾਰਨ ਦੁਨੀਆਂ ਵਿੱਚ ਆਪਣਾ ਇੱਕ ਖਾਸ ਤੇ ਵਿਸੇ਼ਸ ਰੁਤਬਾ ਰੱਖਦਾ ਹੈ ਤੇ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦਾ ਵੀ ਇਟਲੀ ਨੂੰ ਮਾਣ ਹਾਸਿਲ ਹੈ ਜਿਸ ਦਾ ਇਟਲੀ ਵੀ ਲੱਖਾਂ ਭਾਰਤੀਆਂ ਨੂੰ ਰੁਜ਼ਗਾਰ ਦੇ ਪੂਰਾ ਮੁੱਲ ਮੋੜ ਰਿਹਾ ਹੈ।ਇਟਲੀ ਦੀਆਂ ਉਪਲਬਧੀਆਂ ਵਿੱਚ ਸੰਨ 2024 ਵਿੱਚ ਇੱਕ ਮਾਣਮੱਤੀ ਉਪਲਬਧੀ ਹੋਰ ਦਰਜ਼ ਹੋ ਗਈ ਹੈ ਜਿਸ ਅਨੁਸਾਰ ਹੁਣ ਇਟਲੀ ਦਾ ਪਾਸਪੋਰਟ ਦੁਨੀਆਂ ਭਰ ਦੇ ਸਭ ਤੋਂ ਵੱਧ ਸ਼ਕਤੀਸਾਲੀ ਪਾਸਪੋਰਟਾਂ ਵਿੱਚ ਪਹਿਲੇ ਨੰਬਰ ਦਾ ਪਾਸਪੋਰਟ ਬਣ ਗਿਆ ਹੈ ਇਹ ਕਾਮਯਾਬੀ ਇਟਲੀ ਨੂੰ 18 ਸਾਲਾਂ ਦੇ ਲਗਾਤਾਰ ਹੋ ਰਹੇ ਸਰਵੇਂ ਤੋਂ ਬਆਦ ਮਿਲੀ ਹੈ।ਇਟਲੀ ਦੇ ਪਾਸਪੋਰਟ ਨੂੰ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸਾਲੀ ਪਾਸਪੋਰਟ ਬਣਾਉਣ ਲਈ ਗਲੋਬਲ ਰੈਕਿੰਗ ਕੀਤੀ ਹੈ ਹੈਨਲੀ ਪਾਸਪੋਰਟ ਇੰਡੈਕਸ ਨੇ ਜਿਹੜੀ ਕਿ ਸੰਨ 2006 ਤੋਂ ਦੁਨੀਆਂ ਦੇ 199 ਦੇਸ਼ਾਂ ਦੇ ਪਾਸਪੋਰਟਾਂ ਦੀ ਰੈਕਿੰਗ ਕਰ ਰਹੀ ਹੈ ਪਹਿਲਾਂ ਇਸ ਦਾ ਨਾਮ ਹੈਨਲੇ ਐਂਡ ਪਾਰਟਨਰਜ਼ ਵੀਜਾ ਰੇਸਟ੍ਰੀਕਸ਼ਨ ਇੰਡੈਕਸ ਸੀ ਜਿਸ ਨੂੰ ਬਦਲ ਕੇ ਸੰਨ 2018 ਵਿੱਚ ਹੈਨਲੀ ਪਾਸਪੋਰਟ ਇੰਡੈਕਸ ਕਰ ਦਿੱਤਾ।ਵਿਸ਼ਵ ਦੇ ਸਭ ਤੋਂ ਸ਼ਕਤੀਸਾਲੀ ਪਾਸਪੋਰਟ ਜਿਹਨਾਂ ਨੂੰ ਦੁਨੀਆਂ ਦੇ 194 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਦਾਖਲ ਹੋਣ ਦੀ ਇਜ਼ਾਜਤ ਹੈ । ਪਹਿਲਾਂ ਸਿੰਘਾਪੁਰ ਅਤੇ ਜਪਾਨ ਦੇਸ਼ਾਂ ਦੇ ਪਾਸਪੋਰਟ ਨੂੰ ਸੰਨ 2023 ਵਿੱਚ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚ ਹੈਨਲੀ ਪਾਸਪੋਰਟ ਇੰਡੈਕਸ ਨੇ ਗਲੋਬਲ ਰੈਕਿੰਗ ਦੁਆਰਾ ਪਹਿਲੇ ਨੰਬਰ ਦਾ ਰੁਤਬਾ ਦਿੱਤਾ ਸੀ ਜਿਹੜੇ ਕਿ 192 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾ ਸਕਦੇ ਸਨ ਉਸ ਤੋਂ ਬਆਦ ਦੂਜੇ ਨੰਬਰ ਵਿੱਚ ਜਰਮਨ ਇਟਲੀ ਆਦਿ ਸਨ ਜਿਹੜੇ ਕਿ 190 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾ ਸਕਦੇ ਸਨ।ਹੁਣ ਸੰਨ 2024 ਦੀ ਹੈਨਲੀ ਪਾਸਪੋਰਟ ਇੰਡੈਕਸ ਦੀ ਗਲੋਬਲ ਰੈਕਿੰਗ ਦੀ ਨਵੀਂ ਸੂਚੀ ਅਨੁਸਾਰ ਇਟਲੀ, ਜਰਮਨ ,ਸਪੇਨ,ਜਰਮਨ ,ਫਰਾਂਸ ਤੇ ਸਿੰਘਾਪੁਰ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸਾਲੀ ਪਾਸਪੋਰਟ ਐਲਾਨੇ ਗਏ ਹਨ ਜਿਹੜੇ ਕਿ 194 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾ ਸਕਦੇ ਹਨ।ਇਸ ਰੈਕਿੰਗ ਅਨੁਸਾਰ ਦੂਜੇ ਨੰਬਰ ਵਿੱਚ ਫਿਨਲੈਂਡ,ਸਾਊਥ ਕੋਰੀਆ,ਸਵੀਡਨ,ਤੀਜੇ ਨੰਬਰ ਵਿੱਚ ਅਸਟਰੀਆ,ਡੈਨਮਾਰਕ,ਆਇਰਲੈਂਡ ਤੇ ਨਿਦਰਲੈਂਡ ਐਲਾਨੇ ਗਏ ਹਨ । ਇਸ ਤੋਂ ਇਲਾਵਾ ਇੰਗਲੈਂਡ ਦਾ ਨੰਬਰ 4 ਤੇ ਕੈਨੇਡਾ,ਅਮਰੀਕਾ ਦਾ 7 ਵਾਂ ਹੈ।ਜਦੋਂ ਕਿ ਭਾਰਤ ਇਸ ਦੌੜ ਵਿੱਚ 80ਵੇਂ ਨੰਬਰ ਤੇ ਹੈ ਜਿਸ ਨੂੰ 62 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾਣ ਦੀ ਇਜ਼ਾਜਤ ਤੇ ਪਾਕਿਸਤਾਨੀ ਪਾਸਪੋਰਟ 101 ਨੰਬਰ ਉੱਤੇ ਹੈ ਜਿਸ ਨੂੰ ਸਿਰਫ਼ 34 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾਣ ਦੀ ਇਜ਼ਾਜ਼ਤ ਹੈ ।ਸਭ ਤੋਂ ਆਖਿਰਲਾ ਨੰਬਰ ਅਫ਼ਗਾਨਿਸਤਾਨ ਦਾ ਹੈ ਜਿਹੜਾ ਕਿ 104 ਨੰਬਰ ਉੱਤੇ ਹੈ।
Leave a Comment
Your email address will not be published. Required fields are marked with *