ਵਿਸ਼ਵ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਡਾ. ਦਲਬੀਰ ਸਿੰਘ ਕਥੂਰੀਆ, ਬੀਬੀ ਸੁਰਜੀਤ ਕੋਰ ਤੇ ਡਾ. ਮਹਿੰਦਰ ਸਿੰਘ ਰਾਏ ਦਾ ਸਨਮਾਨ

ਵਿਸ਼ਵ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਡਾ. ਦਲਬੀਰ ਸਿੰਘ ਕਥੂਰੀਆ, ਬੀਬੀ ਸੁਰਜੀਤ ਕੋਰ ਤੇ ਡਾ. ਮਹਿੰਦਰ ਸਿੰਘ ਰਾਏ ਦਾ ਸਨਮਾਨ

ਲੁਧਿਆਣਾਃ 20 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ…
ਸੋਹਣੇ, ਸੁਨੱਖੇ ਮੁੰਡੇ/ਮਿੰਨੀ ਕਹਾਣੀ

ਸੋਹਣੇ, ਸੁਨੱਖੇ ਮੁੰਡੇ/ਮਿੰਨੀ ਕਹਾਣੀ

ਗੁਰਵਿੰਦਰ ਦੀ ਇਹ ਦਿਲੀ ਇੱਛਾ ਸੀ ਕਿ ਉਸ ਦਾ ਵਿਆਹ ਕਿਸੇ ਸੋਹਣੇ, ਸੁਨੱਖੇ ਮੁੰਡੇ ਨਾਲ ਹੋਵੇ। ਆਖਰ ਉਸ ਦੀ ਇਹ ਇੱਛਾ ਪੂਰੀ ਹੋ ਗਈ। ਉਸ ਦਾ ਵਿਆਹ ਕੁੱਲੇਵਾਲ ਪਿੰਡ ਵਿੱਚ…
ਮਾਫੀ- ਪਛਤਾਵਾ ਜਾਂ ਢਾਲ?

ਮਾਫੀ- ਪਛਤਾਵਾ ਜਾਂ ਢਾਲ?

ਜਦੋਂ ਕਈ ਸ਼ਖਸ ਆਪਣੀ ਕੀਤੀ ਗਲਤੀ ਦੀ ਮਾਫੀ ਮੰਗਦਾ ਹੈ ਤਾਂ ਇਹ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਕਿ ਉਸਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਪਰ ਕਈ ਸ਼ਖਸ ਮਾਫੀ ਨੂੰ ਆਪਣੀ ਢਾਲ ਬਣਾ ਲੈਂਦੇ ਹਨ। ਉਹ ਮਾਫੀ ਨੁਮਾ ਢਾਲ ਨੂੰ ਬਾਖੂਬੀ ਵਰਤਦੇ ਹਨ। ਉਹ ਬਾਰ-ਬਾਰ ਗਲਤੀ ਕਰਦੇ ਹਨ, ਜਾਣ-ਬੁਝ ਕੇ ਕਰਦੇ ਹਨ, ਸੋਚ-ਸਮਝ ਕੇ ਕਰਦੇ ਹਨ। ਉਨਾਂ ਨੂੰ ਪਤਾ ਹੁੰਦਾ ਹੈ ਕਿ ਹਰ ਗਲਤੀ ਤੋਂ ਬਾਦ ਫੜੇ ਜਾਣ ‘ਤੇ ਉਨਾਂ ਮਾਫੀ ਕਿਵੇਂ ਮੰਗਣੀ ਹੈ? ਹੱਥ ਜੋੜ ਕੇ ਮੰਗਣੀ ਹੈ, ਚਹਿਰੇ ‘ਤੇ ਉਦਾਸੀ ਲਿਆ ਕੇ ਮੰਗਣੀ ਹੈ, ਅੱਖਾਂ ਝੁਕਾ ਕੇ ਮੰਗਣੀ ਹੈ, ਪੈਰਾਂ ਚ ਡਿੱਗ ਕੇ ਮੰਗਣੀ ਹੈ, ਜ਼ੁਬਾਨ ‘ਤੇ ਮਿਠਾਸ ਲਿਆ ਕੇ ਮੰਗਣੀ ਹੈ, ਵਿਚਾਰੇ ਜਿਹੇ ਬਣਕੇ ਮੰਗਣੀ ਹੈ, ਧਰਤੀ ‘ਤੇ ਲੇਟ ਕੇ ਮੰਗਣੀ ਹੈ, ਸਰਕਾਰੇ ਦਰਬਾਰੇ ਮੰਗਣੀ ਹੈ, ਹਲੀਮੀ ਨਾਲ ਮੰਗਣੀ ਹੈ, ਉੱਚੀ-ਉੱਚੀ ਰੌਲਾ ਪਾ ਕੇ ਮੰਗਣੀ ਹੈ। ਪਰ ਮਾਫੀ ਕੋਈ ਢਾਲ ਨਹੀਂ ਇੱਕ ਪਛਤਾਵਾ ਹੈ। ਜੋ ਸਿਰਫ ਮਾਫੀ ਮੰਗਣ ਨਾਲ ਪੂਰਾ ਨਹੀਂ ਹੁੰਦਾ। ਬਲਕਿ ਖੁਦ ਨੂੰ ਸੁਧਾਰ ਕੇ, ਆਪਣੇ ਔਗੁਣਾਂ ਨੂੰ ਕੱਢ ਕੇ, ਜੋ ਨੁਕਸਾਨ ਹੋਇਆ ਉਸਦੀ ਭਰਪਾਈ ਕਰਕੇ ਹੀ ਪਛਤਾਵਾ ਪੂਰਾ ਹੁੰਦਾ ਹੈ। ਪਰ ਜੋ ਸ਼ਖਸ ਮਾਫੀ ਨੁਮਾ ਢਾਲ ਥੰਮ ਕੇ ਵਿਚਰਦੇ ਹਨ, ਉਹ ਬਹੁਤ ਹੀ ਘਾਤਕ ਸਾਬਿਤ ਹੁੰਦੇ ਹਨ, ਕਿਉਂਕਿ ਉਨਾਂ ਦੀ ਬਿਰਤੀ ਹਰ ਵਕਤ ਨੁਕਸਾਨ ਪਹੁੰਚਾਉਣ ਉੱਪਰ ਹੁੰਦੀ ਹੈ। ਨੁਕਸਾਨ ਚਾਹੇ ਲਫਜ਼ਾਂ ਨਾਲ ਹੋਵੇ, ਸਿਧਾਂਤਕ ਹੋਵੇ, ਸਮਾਜਿਕ ਹੋਵੇ, ਰਾਜਨੀਤਿਕ ਹੋਵੇ, ਬੌਧਿਕ ਹੋਵੇ, ਧਾਰਮਿਕ ਹੋਵੇ, ਵਿਅਕਤੀਗਤ ਹੋਵੇ ਚਾਹੇ ਆਰਥਿਕ ਹੋਵੇ। ਸਾਨੂੰ ਆਪਣੇ ਚਾਰ ਚੁਫੇਰੇ ਇਸ ਤਰਾਂ ਦੇ ਸ਼ਖਸ ਅੱਜ ਕੱਲ ਆਮ ਮਿਲ ਜਾਂਦੇ ਹਨ। ਘਰ ਵਿੱਚ ਮਿਲ ਜਾਂਦੇ ਹਨ, ਗੁਆਂਢ ਵਿੱਚ ਮਿਲ ਜਾਂਦੇ ਹਨ, ਰਿਸ਼ਤੇਦਾਰਾਂ ਵਿੱਚ ਮਿਲ ਜਾਂਦੇ ਹਨ, ਬਜ਼ਾਰ ਵਿੱਚ ਮਿਲ ਜਾਂਦੇ ਹਨ, ਸੱਜਣਤਾਈ ਵਿੱਚ ਮਿਲ ਜਾਂਦੇ ਹਨ ਜਾਂ ਸਮਾਜ ਵਿੱਚ ਵਿਚਰਦਿਆਂ ਮਿਲ ਜਾਂਦੇ ਹਨ। ਮੇਰੇ ਵਿਚਾਰ ਹਨ ਕਿ ਮਾਫੀ ਸ਼ਬਦ ਜਿੰਦਗੀ ਵਿੱਚ ਹੋਣਾ ਹੀ ਨਹੀਂ ਚਾਹਿਦਾ। ਮਾਫੀ ਜੇਕਰ ਦਿਮਾਗ ਵਿੱਚ ਨਹੀਂ ਹੋਵੇਗੀ ਤਾਂ ਦਿਮਾਗ ਕੁਝ ਵੀ ਗਲਤ ਕਰਣ ਬਾਰੇ ਨਹੀਂ ਸੋਚੇਗਾ। ਜੇਕਰ ਕਦੇ ਗਲਤੀ ਹੋ ਜਾਵੇ ਤਾਂ ਮਾਫੀ ਮੰਗਣ ਨਾਲੋਂ ਆਪਣੀ ਗਲਤੀ ਮੰਨੋ ਅਤੇ ਆਪਣੀ ਗਲਤੀ ਨੂੰ ਸੁਧਾਰਣ ਦੀ ਕੋਸ਼ਿਸ਼ ਕਰੋ। ਜੋ ਨੁਕਸਾਨ ਤੁਹਾਡੇ ਕਰਕੇ ਹੋਇਆ ਹੈ ਉਸ ਦੀ ਭਰਪਾਈ ਕਰੋ ਅਤੇ ਦੁਬਾਰਾ ਗਲਤੀ ਨਾ ਕਰਣ ਦਾ ਪ੍ਰਣ ਕਰੋ। ਮਾਫੀ ਸ਼ਬਦ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੋ। ਨਾ ਮਾਫੀ ਮੰਗੋ ਨਾ ਮਾਫੀ ਦਿਉ। ਕਿਉਂਕੀ ਜੋ ਸ਼ਖਸ ਬਾਰ-ਬਾਰ ਤੁਹਾਡੇ ਕੋਲੋਂ ਮਾਫੀ ਮੰਗਣ ਆ ਰਿਹਾ ਹੈ ਤਾਂ ਸਮਝ ਲਉ ਉਹ ਹੁਣ ਤੁਹਾਡੇ ਲਈ ਘਾਤਕ ਹੈ। ਤੁਹਾਡੀ ਇੱਕ ਚੁੱਪ ਉਸ ਸ਼ਖਸ ਲਈ ਭਾਂਬੜ ਦਾ ਕੰਮ ਕਰੇਗੀ ਅਤੇ ਆਪਣੀ ਈਨ ਮਨਾਉਣ ਲਈ ਤੁਹਾਡੇ ਉੱਪਰ ਘਾਤਕ ਹਮਲੇ ਸ਼ੁਰੂ ਕਰ ਦੇਵੇਗਾ। ਚਾਹੇ ਉਹ ਹਮਲੇ ਵਿਅਕਤੀਗਤ ਹੋਣ ਚਾਹੇ ਸਮਾਜਿਕ ਹੋਣ। ਅੱਜ ਕੱਲ ਮਾਫੀ ਨੁਮਾ ਢਾਲ ਵਰਤਣ ਵਾਲੇ ਸ਼ਖਸ ਤੁਹਾਨੂੰ ਸਮਾਜਿਕ ਅਤੇ ਰਾਜਨੀਤਿਕ ਪੱਧਰ ਤੇ ਆਮ ਮਿਲ ਜਾਣਗੇ। ਮਾਫੀ ਸ਼ਬਦ ਖਤਰਨਾਕ ਹਥਿਆਰ ਸਾਬਿਤ ਹੋ ਰਿਹਾ ਹੈ। ਨਾ ਮਾਫੀ ਮੰਗੋ ਨਾ ਮਾਫੀ ਦਿਉ। ਰਸ਼ਪਿੰਦਰ ਕੌਰ ਗਿੱਲ ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078
ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਵਿਖੇ ਸ਼ਿਵਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ

ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਵਿਖੇ ਸ਼ਿਵਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ

ਕੋਟਕਪੂਰਾ/ਪੰਜਗਰਾਈ ਕਲਾਂ, 19 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਕੋਟਕਪੂਰਾ ਵਿਖੇ ਸ਼ਿਵ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਕੂਲ ਅਧਿਆਪਕਾ ਮਨਦੀਪ ਕੌਰ ਨੇ…
ਲੋਕ ਸਭਾ ਚੋਣਾਂ ਦੀਆਂ ਅਗਾਊਂ ਤਿਆਰੀਆਂ ਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ : ਜਸਪ੍ਰੀਤ ਸਿੰਘ

ਲੋਕ ਸਭਾ ਚੋਣਾਂ ਦੀਆਂ ਅਗਾਊਂ ਤਿਆਰੀਆਂ ਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ : ਜਸਪ੍ਰੀਤ ਸਿੰਘ

ਡਿਪਟੀ ਕਮਿਸ਼ਨਰ ਨੇ ਸਹਾਇਕ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਬਠਿੰਡਾ, 19 ਫ਼ਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਅਗਾਮੀ ਲੋਕ ਸਭਾ ਚੋਣਾਂ 2024 ਦੀਆਂ ਅਗਾਊਂ ਤਿਆਰੀਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ…
ਉੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂ ਭੇਜੇ ਗਏ ਮੰਗ ਪੱਤਰ -ਆਂਗਣਵਾੜੀ ਮੁਲਾਜ਼ਮ ਯੂਨੀਅਨ

ਉੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂ ਭੇਜੇ ਗਏ ਮੰਗ ਪੱਤਰ -ਆਂਗਣਵਾੜੀ ਮੁਲਾਜ਼ਮ ਯੂਨੀਅਨ

         ਸੰਗਤ ਮੰਡੀ ,19 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਅੱਜ ਭਾਰਤ ਬੰਦ ਦਾ ਸਮਰਥਨ ਕੀਤਾ ਹੈ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ…
ਸਿਪਾਹੀ ਤੋਂ ਐਸ.ਐਚ.ਓ.ਤੱਕ ਦਾ ਸਫਰ ਤਹਿ ਕਰਨ ਵਾਲਾ ਸ੍ਰ. ਦਵਿੰਦਰ ਸਿੰਘ

ਸਿਪਾਹੀ ਤੋਂ ਐਸ.ਐਚ.ਓ.ਤੱਕ ਦਾ ਸਫਰ ਤਹਿ ਕਰਨ ਵਾਲਾ ਸ੍ਰ. ਦਵਿੰਦਰ ਸਿੰਘ

ਜਿਹੜੇ ਇਨਸਾਨ ਕੁਝ ਬਣਨ ਲਈ ਮਿਹਨਤ ਦਾ ਪੱਲ੍ਹਾ ਨਹੀਂ ਛੱਡਦੇ ਅਤੇ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਸਾਕਾਰ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ…
ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਮਨਜੀਤ ਸਿੰਘ ਦੀ ਪਹਿਲੀ ਕਾਵਿ-ਪੁਸਤਕ ‘ਕਿਤਾਬਾਂ ਨਾਲ ਯਾਰੀ’ ਲੋਕ-ਅਰਪਿਤ 

ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਮਨਜੀਤ ਸਿੰਘ ਦੀ ਪਹਿਲੀ ਕਾਵਿ-ਪੁਸਤਕ ‘ਕਿਤਾਬਾਂ ਨਾਲ ਯਾਰੀ’ ਲੋਕ-ਅਰਪਿਤ 

ਫ਼ਰੀਦਕੋਟ 19 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਬਾਬਾ ਫਰੀਦ ਜੀ ਦੀ ਰਹਿਮਤ ਅਤੇ ਚੇਅਰਮੈਨ ਸਵ:ਸ ਇੰਦਰਜੀਤ ਸਿੰਘ ਖ਼ਾਲਸਾ ਜੀ ਦੇ ਦਿਖਾਏ ਗਏ ਆਦਰਸ਼ਾਂ 'ਤੇ ਚੱਲ ਰਹੀ ਪ੍ਰਸਿੱਧ ਸਿੱਖਿਆ ਸੰਸਥਾ…
ਲੋਕਾਂ ਦਾ ਪੈਸਾ ਲੋਕਾਂ ਦੇ ਕੰਮਾਂ ‘ਤੇ ਲਗਾਉਣ ਦਾ ਸਿਲਸਿਲਾ ਜਾਰੀ ਰਹੇਗਾ : ਸਪੀਕਰ ਸੰਧਵਾਂ

ਲੋਕਾਂ ਦਾ ਪੈਸਾ ਲੋਕਾਂ ਦੇ ਕੰਮਾਂ ‘ਤੇ ਲਗਾਉਣ ਦਾ ਸਿਲਸਿਲਾ ਜਾਰੀ ਰਹੇਗਾ : ਸਪੀਕਰ ਸੰਧਵਾਂ

ਦੁਆਰੇਆਣਾ ਰੋਡ ਕੋਟਕਪੂਰਾ ਵਿਖੇ 71.74 ਲੱਖ ਰੁਪਏ ਦੀ ਲਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ ਫਰੀਦਕੋਟ, 19 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ…