ਸੋਸ਼ਲ ਮੀਡੀਆ ‘ਤੇ ਅਸ਼ਲੀਲਤਾ ਦਾ ਵੱਧਦਾ ਪ੍ਰਸਾਰ

ਸੋਸ਼ਲ ਮੀਡੀਆ ‘ਤੇ ਅਸ਼ਲੀਲਤਾ ਦਾ ਵੱਧਦਾ ਪ੍ਰਸਾਰ

ਡਿਜੀਟਲ ਸੰਚਾਰ ਨੇ ਵਿਗਿਆਨ ਤੇ ਤਕਨੀਕ ਦੀ ਮਦਦ ਦੇ ਨਾਲ ਅਜੋਕੇ ਸਮੇਂ ਵਿੱਚ ਬੁਲੰਦੀਆਂ ਦਾ ਸਿੱਖਰ ਛੂਹਿਆ ਹੈ। ਇਸੇ ਹੀ ਲੜੀ ਤਹਿਤ ਸੋਸ਼ਲ ਮੀਡੀਆ ਸਮਾਜ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ ਬਣ…
“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ “ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ “ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ

ਨਾਨਕ ਸਿੰਘ ਪੁਰਸਕਾਰ ਵਿਜੇਤਾ ਜਸਵੀਰ ਸਿੰਘ ਰਾਣਾ ਨਾਲ ਪ੍ਰੇਰਨਾਦਾਇਕ ਮੁਲਾਕਾਤ “ ਬਰੈਂਪਟਨ 7 ਨਵੰਬਰ ( ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਸੰਸਥਾਪਕ…
ਕਾਮਯਾਬ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਭਾਰਤੀ ਤਿਉਹਾਰਾਂ ਨੂੰ ਸਮਰਪਿਤ ਕਵੀ ਦਰਬਾਰ

ਕਾਮਯਾਬ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਭਾਰਤੀ ਤਿਉਹਾਰਾਂ ਨੂੰ ਸਮਰਪਿਤ ਕਵੀ ਦਰਬਾਰ

ਚੰਡੀਗੜ੍ਹ,7 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਰਾਸ਼ਟਰੀ ਕਾਵਿ ਸਾਗਰ ਨੇ ਦੇਸ਼ ਦੇ ਤਿਉਹਾਰਾਂ ਨੂੰ ਸਮਰਪਿਤ ਇਕ ਕਵੀ ਦਰਬਾਰ ਕਰਵਾਇਆ। ਜਿਸ ਵਿਚ ਦੇਸ਼ ਵਿਦੇਸ਼ ਤੋਂ ਲਗਭਗ 25 ਕਵੀਆਂ ਨੇ ਭਾਗ ਲਿਆ ।…
ਇੱਕ ਬਾਲਕ ਆਇਆ ਏ

ਇੱਕ ਬਾਲਕ ਆਇਆ ਏ

ਇੱਕ ਬਾਲਕ ਆਇਆ ਏ।ਉਸ ਜੱਗ ਰੁਸ਼ਨਾਇਆ ਏ। ਘਰ ਮਹਿਤੇ ਕਾਲੂ ਦੇਲੋਕੀ ਦੇਣ ਵਧਾਈਆਂ ਜੀ।ਸਭ ਰੱਬੀ ਰੂਹਾਂ ਸੀ,ਘਰ ਚੱਲ ਕੇ ਆਈਆਂ ਸੀ।ਅੱਜ ਨਨਕਾਣੇ ਦਾਸੁੱਤਾ ਭਾਗ ਜਗਾਇਆ ਏ।ਇੱਕ ਬਾਲਕ ਆਇਆ ਏ,,,,, ਪੰਡਤ…
ਭੋਗ ‘ਤੇ ਵਿਸ਼ੇਸ਼-ਮਾਨਵਤਾ ਦੀ ਮੂਰਤ ਸਨ ਜਸਪਾਲ ਕੌਰ ਅਨੰਤ

ਭੋਗ ‘ਤੇ ਵਿਸ਼ੇਸ਼-ਮਾਨਵਤਾ ਦੀ ਮੂਰਤ ਸਨ ਜਸਪਾਲ ਕੌਰ ਅਨੰਤ

ਸਰੀ: 7 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਮਾਨਵਤਾ, ਸੇਵਾ ਤੇ ਸਨੇਹ ਦੀ ਮੂਰਤ ਜਸਪਾਲ ਕੌਰ ਅਨੰਤ 2 ਨਵੰਬਰ 2025 ਦੀ ਸ਼ਾਮ ਨੂੰ ਇਸ ਸੰਸਾਰਿਕ ਯਾਤਰਾ ਨੂੰ ਅਲਵਿਦਾ ਕਹਿ ਗਏ। ਉਹ…
ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਪਰਾਲੀ ਦੇ ਮੁਕੰਮਲ ਹੱਲ ਲਈ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ

ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਪਰਾਲੀ ਦੇ ਮੁਕੰਮਲ ਹੱਲ ਲਈ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ

ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਕੀਤਾ ਉਤਸਾਹਿਤ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਕੁਲਦੀਪ ਸਿੰਘ ਦੀ ਕੀਤੀ ਸ਼ਲਾਘਾ           ਬਠਿੰਡਾ 7 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਅਤੇ ਐਸ.ਐਸ.ਪੀ. ਅਮਨੀਤ ਕੌਂਡਲ ਨੇ ਜ਼ਿਲ੍ਹੇ ਦੇ ਪਿੰਡ ਭੁੱਚੋ ਕਲਾਂ, ਪੂਹਲੀ ਤੇ ਪੂਹਲਾ ਸਮੇਤ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਕੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭਸੰਭਾਲ ਦੇ ਮੱਦੇਨਜ਼ਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਲਈ ਜਿਥੇ ਉਤਸ਼ਾਹਿਤ ਕੀਤਾ ਉਥੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ।             ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਪਿੰਡਾਂ ਦੇ ਕਿਸਾਨਾਂ ਨਾਲ ਖੇਤਾਂ ਵਿੱਚ ਜਾ ਕੇ ਗੱਲਬਾਤ ਕਰਦਿਆ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕੀਤਾ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਨ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਕੋਲੋਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਆਧੁਨਿਕ ਮਸ਼ੀਨਰੀ ਲੈ ਸਕਦੇ ਹਨ।             ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਲਸਟਰ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨ ਨੂੰ ਤੁਰੰਤ ਬੇਲਰ ਮੁਹਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦੇ ਮੁੱਦੇਨਜ਼ਰ ਟਰਾਂਸਪੋਟੇਸ਼ਨ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।             ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਭੁੱਚੋ ਕਲਾਂ ਦੇ ਵਾਤਾਵਰਨ ਪ੍ਰੇਮੀ ਕਿਸਾਨ ਕੁਲਦੀਪ ਸਿੰਘ, ਜੋ ਪਿਛਲੇ 2 ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ, ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਤੇ ਪ੍ਰੇਰਿਤ ਕਰਨ ਕਿ ਉਹ ਵੀ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਖੇਤ ਵਿੱਚ ਹੀ ਮਿਲਾਉਣ ਜਾ ਹੋਰ ਤਰੀਕਿਆਂ ਨਾਲ ਇਸ ਦਾ ਨਿਪਟਾਰਾ ਕਰਨ।        ਇਸ ਮੌਕੇ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ 2 ਸਾਲਾਂ ਤੋਂ ਝੋਨੇ ਪਰਾਲੀ ਨੂੰ ਅੱਗ ਨਹੀਂ ਲਗਾਈ, ਜਿਸ ਨਾਲ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਇਮ ਰਹੀ ਹੈ ਅਤੇ ਉਸ ਦੀ ਫਸਲ ਦਾ ਝਾੜ ਵੀ ਵੱਧ ਆਇਆ ਹੈ।        ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਸੁੱਕੀ ਫ਼ਸਲ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਜ਼ਮੀਨ ਵਿੱਚ ਹੀ ਵਹਾਉਣ ਨੂੰ ਤਰਜੀਹ ਦੇਣ ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਉਥੇ ਹੀ ਫ਼ਸਲ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ ਅਤੇ ਇਸ ਦੇ ਨਾਲ ਹੀ ਵਾਤਾਵਰਨ ਵੀ ਪ੍ਰਦੂਸਿਤ ਹੋਣ ਤੋਂ ਬਚੇਗਾ।
ਅਰਵਿੰਦ ਕੇਜਰੀਵਾਲ ਨੇ ਦੂਜੇ ਪ੍ਰਾਂਤਾਂ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਝੂਠ ਬੋਲਿਆ : ਹਰਦੀਪ ਸ਼ਰਮਾ

ਅਰਵਿੰਦ ਕੇਜਰੀਵਾਲ ਨੇ ਦੂਜੇ ਪ੍ਰਾਂਤਾਂ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਝੂਠ ਬੋਲਿਆ : ਹਰਦੀਪ ਸ਼ਰਮਾ

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਹਰਦੀਪ ਸ਼ਰਮਾ ਬਾਹਮਣ ਵਾਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ…
ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦਿਖਾਉਣਗੇ ਹਰੀ ਝੰਡੀ

ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦਿਖਾਉਣਗੇ ਹਰੀ ਝੰਡੀ

ਡੀ.ਆਰ.ਐਮ. ਫਿਰੋਜ਼ਪੁਰ ਨੇ ਫਰੀਦਕੋਟ ਰੇਲਵੇ ਸਟੇਸ਼ਨ ਦਾ ਲਿਆ ਜਾਇਜਾ ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰੇਲਵੇ ਸਟੇਸ਼ਨ ਫਰੀਦਕੋਟ ਵਿਖੇ 8 ਨਵੰਬਰ ਸ਼ਨੀਵਾਰ ਨੂੰ ਇੱਕ ਸਮਾਗਮ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ…