ਨਾਭਾ 14 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਜੁਆਇੰਟ ਐਕਸ਼ਨ ਕਮੇਟੀ ਆਫ 28 ਐਸ ਸੀ,ਬੀ ਸੀ ਇੰਪਲਾਈਜ਼ ਐਡ ਸੋਸਲ ਆਰਗੇਨਾਈਜ਼ੇਸ਼ਨਜ ਪੰਜਾਬ ਦੀ ਵਰਚੁਅਲ ਮੀਟਿੰਗ ਵਿਚ 16 ਫਰਵਰੀ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੇ ਲੋਕ ਵਿਰੋਧੀ,ਗੈਰਲੋਕਤੰਤਰੀ ਫੈਸਲਿਆ/ ਵਤੀਰਿਆ ਵਿਰੁੱਧ, ਨਵੀ ਪੈਨਸ਼ਨ ਸਕੀਮ ਵਿਰੁੱਧ ਅਤੇ ਅਨੁਸੂਚਿਤ ਜਾਤੀਆ ਅਤੇ ਪਛੜੀਆ ਸ਼੍ਰੇਣੀਆ ਦੇ ਸੰਵਿਧਾਨਿਕ ਅਤੇ ਕਨੂੰਨੀ ਹਕੱਆ ਦੇ ਹੋ ਰਹੇ ਘਾਣ ਆਦਿ ਨੂੰ ਠਲ੍ਹ ਪਾਉਣ ਲਈ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਸਮਾਜਿਕ ਜੱਥੇਬੰਦੀਆ ਵਲੋ ਦਿਤੀ ਬੰਦ ਦੀ ਡਟ ਕੇ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਸੰਬਧੀ ਜੁਆਇੰਟ ਐਕਸ਼ਨ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਕੋਆਰਡੀਨੇਟਰ ਜਸਬੀਰ ਸਿੰਘ ਪਾਲ, ਕੌ ਕੋਆਰਡੀਨੇਟਰ ਹਰਵਿੰਦਰ ਸਿੰਘ, ਰਾਜ ਸਿੰਘ ਟੋਡਰਵਾਲ, ਬਲਦੇਵ ਭਾਰਤੀ, ਕਰਨੈਲ ਸਿੰਘ ਨੀਲੋਵਾਲ, ਬਲਰਾਜ ਕੁਮਾਰ, ਪ੍ਰਧਾਨ ਕੁਲਵਿੰਦਰ ਸਿੰਘ, ਹਰਜੰਸ ਸਿੰਘ ਖਡਿਆਲ, ਹਰਵਿੰਦਰ ਸਿੰਘ ਭੱਠਲ, ਸੰਜੀਵ ਸਿੰਘ, ਦਿਨੇਸ਼ ਕੁਮਾਰ, ਜਗਾ ਸਿੰਘ, ਕ੍ਰਿਸ਼ਨ ਲਾਲ ਆਦਿ ਆਗੂਆ ਨੇ ਇਸ ਬੰਦ ਨੂੰ ਪੂਰਨ ਸਫਲ ਬਣਾਉਣ ਲਈ ਆਪੋ ਆਪਣੀਆ
ਜੱਥੇਬੰਦੀਆ ਦੇ ਸਮੂਹ ਮੈਬਰਜ ਨੂੰ ਜਸਬੀਰ ਸਿੰਘ ਪਾਲ ,ਹਰਵਿੰਦਰ ਸਿੰਘ, ਰਾਜ ਸਿੰਘ ਟੋਡਰਵਾਲ ਨੇ ਭਾਰਤ ਬੰਦ ਕਰਨ ਦੀ ਅਪੀਲ ਕੀਤੀ।
Leave a Comment
Your email address will not be published. Required fields are marked with *