6 ਸਕੂਲਾਂ ਦੀ ਰਾਜ ਪੱਧਰੀ ਬਾਲ ਵਿਗਿਆਨ ਕਾਂਗਰਸ-2023 ਲਈ ਹੋਈ ਚੋਣ: ਮੇਵਾ ਸਿੰਘ ਸਿੱਧੂ
ਫ਼ਰੀਦਕੋਟ, 8 ਨਵੰਬਰ ( ਧਰਮ ਪ੍ਰਵਾਨਾਂ/ ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਪੰਜਾਬ, ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਪੱਧਰੀ ਬਾਲ ਵਿਗਿਆਨ ਕਾਂਗਰਸ 2023 ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੇਵਾ ਸਿੰਘ ਸਿੱਧੂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼ਾਮਲ ਹੋਏ। ਉਨ੍ਹਾਂ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਾਤਾਵਰਨ ਅਤੇ ਸਿਹਤ ਸੰਭਾਲ ਸਬੰਧੀ ਨਵੀਂ ਖੋਜ਼ਾਂ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਚੁਣੀਆਂ 6 ਸਕੂਲ ਟੀਮਾਂ ਅੱਗੇ ਰਾਜ ਪੱਧਰ ਤੇ ਭਾਗ ਲੈਣਗੀਆਂ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ’ਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਕਿ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਦੇ ਹਨ, ਉੱਥੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਮੌਕੇ ਫ਼ਰੀਦਕੋਟ ਜ਼ਿਲੇ ਦੇ 43 ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰਨ ਦਿਲਚਸਪੀ ਨਾਲ ਭਾਗ ਲੈਂਦਿਆਂ ‘ਅੰਡਰਸਟੈਡਿੰਗ ਈਕੋਸਿਸਟਮ ਫ਼ਾਰ ਹੈਲਥ+ਵੈਲਬੀਂਗ’ ਥੀਮ ਆਪੋ-ਆਪਣੇ ਪ੍ਰੋਜੈਕਟ ਪੇਸ਼ ਕੀਤੇ। ਇਨ੍ਹਾਂ ਪ੍ਰੋਜੈਕਟਾਂ ’ਚ ਵਿਦਿਆਰਥੀਆਂ ਵੱਲੋਂ ਵਾਤਾਵਰਨ ਅਤੇ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਵੇਂ ਤਰੀਕੇ ਲੱਭੇ ਜਾਂਦੇ ਹਨ। ਇਸ ਮੁਕਾਬਲੇ ’ਚ ਜੂਨੀਅਰ ਵਰਗ (11 ਸਾਲ ਤੋਂ 14 ਸਾਲ) ’ਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਵਿਦਿਆਰਥੀ ਅਨੀਸ਼ ਗਰਗ ਅਤੇ ਕਾਰਤੀਕ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਜਸਮੀਨ ਕੌਰ- ਜਸ਼ਨਪ੍ਰੀਤ ਕੌਰ ਅਤੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਹਰਨੂਰਪ੍ਰੀਤ ਕੌਰ ਅਤੇ ਅਨਮੋਲਪ੍ਰੀਤ ਕੌਰ ਦੇ ਪ੍ਰੋਜੈਕਟ ਅਵੱਲ ਐਲਾਨੇ ਗਏ ਅਤੇ ਰਾਜ ਪੱਧਰੀ ਕਾਂਗਰਸ ਲਈ ਚੁਣ ਗਏ। ਸੀਨੀਅਰ ਵਰਗ ’ਚ 14 ਤੋਂ 14 ਸਾਲ ’ਚ ਸਕੂਲ ਆਫ਼ ਐਂਮੀਨੈਸ ਕੋਟਕਪੂਰਾ ਦੇ ਹਸਰਤਪ੍ਰੀਤ ਕੌਰ-ਸਾਹਿਲ ਰੱਤੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਦੇ ਰੋਸ਼ਨਦੀਪ ਕੌਰ-ਮਨਵੀਰ ਕੌਰ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਸਾਂਚੀ ਦਿ੍ਰਸ਼ਟੀ ਕੌਰ ਬੇਦੀ-ਤੁਸ਼ਟੀ ਸਾਹਨੀ ਦੇ ਪ੍ਰੋਜੈਕਟ ਅਵੱਲ ਐਲਾਨੇ ਗਏ ਤੇ ਰਾਜ ਪੱਧਰੀ ਬਾਲ ਵਿਗਿਆਨ ਕਾਂਗਰਸ ਲਈ ਚੁਣੇ ਗਏ। ਸਾਰੇ ਜੇਤੂ ਵਿਦਿਆਰਥੀਆਂ ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਬਲਾਕ ਨੋਡਲ ਅਫ਼ਸਰ ਕੋਟਕਪੂਰਾ ਪਿ੍ਰੰਸੀਪਲ ਤੇਜਿੰਦਰ ਸਿੰਘ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਜ਼ਿਲਾ ਮੈਂਟਰ ਸਮਾਰਟ ਸਕੂਲ ਫ਼ਰੀਦਕੋਟ ਪਿ੍ਰੰਸੀਪਲ ਨਵਦੀਪ ਸ਼ਰਮਾ ਨੇ ਵਧੀਆ ਕੁਲਾਟਿੀ ਦੇ ਕਿੱਟ ਬੈਗ, ਟਰਾਫ਼ੀ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਐਜੂਕੇਸ਼ਨ ਕਿੱਟ ਅਤੇ ਭਾਗੀਦਾਰ ਸਰਟੀਫ਼ਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਕਪਿਲ ਕੁਮਾਰ ਮੁੱਖ ਅਧਿਆਪਕ ਸ.ਹ.ਸ.ਸੂਰਘੂਰੀ, ਚਿੱਤਰਾ ਕੁਮਾਰੀ ਹੈਡ ਮਿਸਟ੍ਰੈਸ ਸ.ਹ.ਸ ਰੋਮਾਣਾ ਅਲਬੇਲ ਸਿੰਘ, ਪਰਮਜੀਤ ਕੌਰ ਹੈਡ ਮਿਸਟ੍ਰੈਸ ਸ.ਹ.ਸ.ਜਲਾਲੇਆਣਾ, ਗੀਤਾ ਰਾਣੀ ਹੈਡ ਮਿਸਟ੍ਰੈਸ ਮੁਮਾਰਾ ਵੱਲੋਂ ਕੀਤੀ ਗਈ। ਇਸ ਮੌਕੇ ਜੱਜ ਸਾਹਿਬਾਨ, ਗਾਈਡ ਅਧਿਆਪਕਾਂ ਨੂੰ ਯਾਦਗਰੀ ਚਿੰਨ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਬਾਲ ਵਿਗਿਆਨ ਕਾਂਗਰਸ ਲਈ ਪਿ੍ਰੰਸੀਪਲ ਪ੍ਰਭਜੋਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਜ਼ਿਲਾ ਰਿਸੋਰਸ ਟੀਮ ਸਾਇੰਸ ਦੇ ਮੈਂਬਰ ਬਿਹਾਰੀ ਲਾਲ, ਅਸੀਮ ਕੁਮਾਰ, ਅਮਿਤ ਮੈਣੀ, ਗੌਰਵ ਧਵਨ, ਵਿਕਾਸ ਭਾਰਤੀ, ਸੁਖਵੰਤ ਕੌਰ, ਪ੍ਰੀਤੀ ਗੋਇਲ, ਨਵਜੋਤ ਕੌਰ ਅਤੇ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਅਧਿਆਪਕਾਂ ਨੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਅਹਿਮ ਯੋਗਦਾਨ ਦਿੱਤਾ।
Leave a Comment
Your email address will not be published. Required fields are marked with *