ਦਸਮੇਸ਼ ਪਬਲਿਕ ਸਕੂਲ ਦੇ ਜੂਨੀਅਰ ਗਰੁੱਪ ਨੇ ਵਿਸ਼ੇਸ ਸਥਾਨ ਕੀਤਾ ਹਾਸਲ
ਕੋਟਕਪੂਰਾ, 6 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਆਪਣੀਆਂ ਵਿਸ਼ੇਸ਼ ਉਪਲਬਧੀਆਂ ਕਰਕੇ ਹਮੇਸ਼ਾਂ ਹੀ ਜਾਣਿਆ ਜਾਂਦਾ ਹੈ, ਜਿੱਥੇ ਇਹ ਸਕੂਲ ਖੇਡ-ਮੁਕਾਬਲਿਆਂ, ਵਿੱਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ’ਚ ਸਮੇਂ-ਸਮੇਂ ’ਤੇ ਉਪਲਬਧੀਆਂ ਹਾਸਲ ਕਰਦਾ ਰਿਹਾ ਹੈ। ਉੱਥੇ ਹੀ ਇਹ ਤਕਨੀਕੀ ਪੱਖੋਂ ਵੀ ਹਰ ਸਮੇਂ ਮੋਹਰੀ ਰਿਹਾ ਹੈ। ਜਮਾਤ ਅੱਠਵੀਂ ਦੇ ਅਨੀਸ਼ ਗਰਗ ਅਤੇ ਕਾਰਤੀਕੇ ਕੁਮਾਰ ਨੇ 31ਵਾਂ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ 2023-24 ਦੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਹੁਣ ਇਹਨਾਂ ਵਿਦਿਆਰਥੀਆਂ ਨੇ ਫਰਵਰੀ ਮਹੀਨੇ ’ਚ ਹੋਏ ਰਾਜ-ਪੱਧਰੀ ਮੁਕਾਬਲਿਆਂ ’ਚ ਪਹੁੰਚੀਆਂ ਲਗਭਗ 70 ਟੀਮਾਂ ’ਚੋਂ ਛੇਵਾਂ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਅਤੇ ਰਾਸ਼ਟਰੀ ਪੱਧਰ ’ਤੇ ਭਾਗ ਲੈਣ ਦਾ ਮੌਕਾ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਵਲੋਂ ਪਿ੍ਰੰਸੀਪਲ ਮੈਡਮ ਗਗਨਦੀਪ ਕੌਰ ਬਰਾੜ, ਕੋਆਰਡੀਨੇਟਰ ਮੈਡਮ ਵੀਨਾ ਗਰੋਵਰ, ਸਬੰਧਤ ਅਧਿਆਪਕ ਸ਼੍ਰੀਮਤੀ ਜਾਹਨਵੀ, ਸ਼੍ਰੀਮਤੀ ਨਿਧੀ, ਮੈਡਮ ਦਿਵਯਾ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਸੰਦੇਸ਼ ਭੇਜਿਆ। ਨਾਲ਼ ਹੀ ਵਿਦਿਆਰਥੀਆਂ ਨੂੰ ਆਪਣੀ ਜਿੱਤ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੱਤੀ।
Leave a Comment
Your email address will not be published. Required fields are marked with *