ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਕੱਲ ਆਪਣੇ ਹੀ ਲਾਇਸੰਸੀ ਰਿਵਾਲਵਰ ਨਾਲ ਪੁੜਪੜੀ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਵਾਲਾ ਮਾਮਲਾ ਆਤਮਹੱਤਿਆ ਦਾ ਹੀ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਨਰਪਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਭਾਨ ਸਿੰਘ ਕਲੋਨੀ ਫਰੀਦਕੋਟ ਨੇ ਦੱਸਿਆ ਕਿ ਉਸਦਾ ਪਤੀ ਨਿਰਮਲ ਸਿੰਘ ਕੋਆਪਰੇਟਿਵ ਸੁਸਾਇਟੀ ਵਿੱਚੋਂ ਬਤੌਰ ਇੰਸਪੈਕਟਰ ਸੇਵਾਮੁਕਤ ਹੋਇਆ ਸੀ। ਜੋ ਹੁਣ ਇਸ ਸਮੇਂ ਨਿਊ ਬਰਾੜ ਟਰੇਡਿੰਗ ਕੰਪਨੀ ਨਾਮ ਦੀ ਆੜਤ ਦੀ ਦੁਕਾਨ ਸਾਦਿਕ ਵਿਖੇ ਚਲਾਉਂਦਾ ਸੀ। ਉਸਦਾ ਕਰਤਾਰ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਕਿਲੀ ਅਰਾਈਆਂ ਅਤੇ ਸੁਖਦੇਵ ਸਿੰਘ ਪੁੱਤਰ ਸ਼ੋਭਾ ਸਿੰਘ ਵਾਸੀ ਪਿੰਡ ਬੁੱਟਰ ਨਾਲ ਆੜਤ ਦਾ ਲੈਣ-ਦੇਣ ਸੀ। ਮੁਦੱਈ ਮੁਕੱਦਮਾ ਮੁਤਾਬਿਕ ਉਸ ਨੇ ਉਕਤਾਨ ਪਾਸੋਂ 20-20 ਲੱਖ ਰੁਪਏ ਲੈਣੇ ਸਨ। ਜੋ ਉਕਤ ਪੈਸੇ ਮੁੱਕਰ ਗਏ। ਜਿਸ ਕਰਕੇ ਨਿਰਮਲ ਸਿੰਘ ਕਾਫੀ ਉਦਾਸ ਰਹਿੰਦਾ ਸੀ। ਜਿਸ ਨੇ ਜਹਾਜ ਗਰਾਉਂਡ ਵਿਖੇ ਆਪਣੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸ਼ਿਕਾਇਤ ਕਰਤਾ ਮੁਤਾਬਿਕ ਉਸਦੇ ਪਤੀ ਦੀ ਜੇਬ ਵਿੱਚੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਖੁਦਕੁਸ਼ੀ ਦਾ ਕਾਰਨ ਉਕਤਾਨ ਵਲੋਂ ਪੈਸੇ ਮੁੱਕਰ ਜਾਣ ਦਾ ਦੱਸਿਆ ਹੈ। ਤਫਤੀਸ਼ੀ ਅਫਸਰ ਏਐਸਆਈ ਚਮਕੌਰ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤਾਨ ਖਿਲਾਫ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਜਿੱਥੇ ਕਰਤਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਸੁਖਦੇਵ ਸਿੰਘ ਦੀ ਭਾਲ ਜਾਰੀ ਹੈ। ਉੱਥੇ ਮਿ੍ਰਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।
Leave a Comment
Your email address will not be published. Required fields are marked with *