੫ ਪੋਹ ਦੀ ਸਵੇਰ ਲੱਗੇ ਕਰਨ ਬਿਉਂਤ ਬੰਦੀ,,
ਛੱਡਣਾ ਅਨੰਦਪੁਰ ਕਰ ਲਿਆ ਫੈਸਲਾ।।
ਬੇਦਾਵੇ ਵਾਲੇ ਸਾਰੇ ਘਰਾਂ ਨੂੰ ਪਧਾਰ ਗਏ,,
ਮੂਰਖਾਂ ਨੇ ਗੁਰੂ ਹੁੰਦੇ ਢਾਹ ਲਿਆ ਹੌਸਲਾ।।
ਡਟੇ ਰਹੇ ਮਜ੍ਬ ਦੇ ਪੱਕੇ ਮਰ ਜੀਵੜੇ,,
ਦੇਸ ਕੌਮ ਧਰਮ ਲਈ ਦਿੱਤਾ ਖੂਨ ਡੋਲ ਜੀ।।
ਚਾਰੇ ਬਾਬੇ ਸਜ ਧਜ ਚੱਲ ਪਏ ਗੁਰਾਂ ਦੇ ਲਾਲ,,
ਵੈਰੀਆਂ ਦੇ ਪੈਣ ਲੱਗੇ ਦੇਖ ਦੇਖ ਹੌਲ ਜੀ।।
ਬਿਉਂਤ ਗੁਰੂ ਪਿਤਾ ਨੇ, ਡਾਢੀ ਸੀ ਤਿਆਰ ਕੀਤੀ,,
ਨਹੀਂ ਸੀ ਅਸਾਨ 10 ਲੱਖ ਵਿੱਚੋਂ ਲੰਘਣਾ।।
ਭੁੱਲ ਤੇ ਭੁਲੇਖੇ ਨਾਲ ਸਾਹਮਣੇ ਜੋ ਆ ਜਾਂਦਾ,,
ਸਿੰਘਾਂ ਕੋਲੋਂ ਮਾਰ ਖਾ ਕੇ ਪਾਣੀ ਨਹੀਂ ਸੀ ਮੰਗਣਾ।।
ਛੱਡਿਆ ਆਨੰਦਪੁਰ ਚਾਵਾਂ ਨਾ ਬਣਾਏ ਕਿਲੇ,,
ਮੋਹ ਦਾ ਤਿਆਗ ਸਾਨੂੰ ਕਰਨਾ ਸਿਖਾ ਗਏ।।
ਸਾਰੀ ਜਿੰਦ ਚੱਲੀ ਜਾਂਦੀ ਮਾਇਆ ਦੇ ਝਮੇਲਿਆਂ ਚ,,
ਮੇਰੇ ਜਿਹੇ ਮੂਰਖਾਂ ਨੂੰ ਰਸਤਾ ਦਿਖਾ ਗਏ।।
੬ ਪੋਹ ਦੀ ਧੁੰਦ ਅਤੇ ਕਾਲੀ ਬੋਲੀ ਰਾਤ ਸੀ,,
ਸਤਿਗੁਰਾਂ ਤਿੰਨ ਹਿੱਸੇ ਕੀਤਾ ਪਰਿਵਾਰ ਐ।।
ਆਕਾਸ ਵਿੱਚ ਸੁਰ ਤੇ ਅਸੁਰ ਖਲੋ ਗਏ,,
ਧਰਤੀ ਤੇ ਵੇਖਣ ਲਈ ਸਾਰਾ ਸੰਸਾਰ ਹੈ ਐ।।
ਸਤਿਗੁਰੂ ਜਾਣਦੇ ਐ ਚਾਲ ਮਾੜੇ ਵੈਰੀ ਦੀ,,
ਬੜੇ ਦਗੇਬਾਜ ਧੋਖੇਬਾਜ਼ ਮਾੜੇ ਲੋਕ ਨੇ।।
ਕਰ ਜਾਣ ਦਗਾ ਗਊ ਕਸਮ ਕੁਰਾਨ ਖਾ ਕੇ,,
ਆਪਣੇ ਹੀ ਭਲੇ ਦੀ ਇਹ ਗੱਲ ਦਿੰਦੇ ਟੋਕ ਨੇ।।
ਅੱਗੇ ਲੱਗਾ ਉਦੇ ਸਿੰਘ ਸੌ ਸਿੰਘ ਨਾਲ ਲੈ ਕੇ,,
ਵੈਰੀ ਦੀਆਂ ਬਾਡੀਆਂ ਉਹ ਪਾਉਣ ਲਈ ਤਿਆਰ ਨੇ।।
ਅਜੀਤ ਸਿੰਘ ਬੁੱਢਾ ਸਿੰਘ ਪਿਛੇ ਲੱਗ ਤੁਰੇ ਆਉਂਦੇ,,
ਵੈਰੀ ਨੂੰ ਖਦੇੜਨ ਲਈ ਬੜੇ ਹੁਸ਼ਿਆਰ ਨੇ।।
ਜੈਤਾ ਮਾਈ ਭਿੱਖਾਂ ਸੌ ਸਿੰਘਾਂ ਦੇ ਸਮੇਤ ਚੱਲੇ,,
ਸੱਜੇ ਖੱਬੇ ਵੈਰੀ ਦੀਆਂ ਸਫਾਵਾਂ ਵਿਛਾਉਣ ਲਈ।।
ਇਸ ਰਣ ਨੀਤੀ ਨਾਲ ਛੱਡਿਆ ਸੀ ਕਿਲਾ ਅੱਜ,,
ਤਿਆਰ ਬੈਠੇ ਸਰਸਾ ਦੇ ਕੰਢੇ ਡੇਰਾ ਲਾਉਣ ਲਈ।।
![](https://i0.wp.com/worldpunjabitimes.com/wp-content/uploads/2023/12/5-13.jpg?resize=554%2C772&ssl=1)
ਮੰਗਤ ਸਿੰਘ ਲੌਂਗੋਵਾਲ
9878809036
Leave a Comment
Your email address will not be published. Required fields are marked with *