
ਐਕਟਰ ਤਾਂ ਉਹ ਬਹੁਤ ਦੇਰ ਦਾ ਹੈ ਪਰ ਹੁਣ ਫਿਲਮੀ ਹੀਰੋ ਬਣ ਗਿਆ ਹੈ। 8 ਸਾਲ ਦੀ ਉਡੀਕ ਨੇ ਨਵਦੀਪ ਦੇ ਮਨਸੂਬੇ ਨੂੰ ਮਨਸੂਬਾ ਦਿੱਤੀ। ਨਵਦੀਪ ਸਿੰਘ ਬਹੁਤ ਸ਼ਾਨਦਾਰ ਐਕਟਰ ਹੈ। ਬਾਕਾਇਦਾ ਸਿੱਖਿਆ ਹੈ। ਉਸਨੇ ਵੀਰ ਜਗਦੀਪ ਸਿੱਧੂ ਦੀਆਂ ਲੇਖ ਤੇ ਸ਼ੇਰ ਬੱਗਾ ਫਿਲਮਾਂ ਚ ਸਹਾਇਕ ਐਕਟਰ ਵਜੋਂ ਕੰਮ ਕੀਤਾ। ਹੁਣ ਉਹ ਸਾਡੀ ਮਨਸੂਬਾ ਚ ਬਤੌਰ ਹੀਰੋ ਹਾਜ਼ਿਰ ਹੋ ਰਿਹਾ ਹੈ। ਮਨਸੂਬਾ ਵਿੱਚ ਉਸਨੇ ਜੋ ਕਿਰਦਾਰ ਨਿਭਾਇਆ ਹੈ, ਉਸ ਕਿਰਦਾਰ ਦੇ ਕਈ ਰੰਗ ਨੇ। ਉਹ ਹਰ ਰੰਗ ਚ ਪੂਰਾ ਨਿੱਖਰ ਕੇ ਨਿੱਕਲਿਆ। ਦਰਸ਼ਕਾਂ ਨੂੰ ਸਬੂਤ 5 ਜਨਵਰੀ 2024 ਨੂੰ ਮਨਸੂਬਾ ਦੇਖ ਕੇ ਮਿਲ ਜਾਵੇਗਾ। ਝਲਕ ਟਰੇਲਰ ਵਿੱਚ ਵੇਖ ਹੀ ਲਈ ਹੋਵੇਗੀ। ਉਹ ਜਿੰਨਾ ਵੱਡਾ ਐਕਟਰ ਹੈ ਓਨਾ ਹੀ ਵੱਡਾ ਸਟਾਰ ਬਣੇਗਾ। ਅੱਜ ਉਸਨੂੰ ਫਾਲੋ ਕਰਨ ਵਾਲੇ ਤੇ ਜਾਨਣ ਵਾਲੇ ਘੱਟ ਨੇ ਪਰ ਆਉਣ ਵਾਲੇ ਦਿਨਾ ਚ ਡਾਂਗੋ ਵਾਲੇ ਨਵਦੀਪ ਸਿੰਘ ਨੂੰ ਹਰ ਪੰਜਾਬੀ ਪਹਿਚਾਣਦਾ ਹੋਵੇਗਾ। ਇਹ ਮੇਰਾ ਯਕੀਨ ਹੈ। ਤੁਸੀਂ ਸਾਥ ਦੇਣਾ ਜੀ। ਲਵ ਯੂ ਨਵਦੀਪ।
ਰਾਣਾ ਰਣਬੀਰ