ਲੁਧਿਆਣਾ 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਐਸਸੀ ਬੀਸੀ ਅਧਿਆਪਕ ਯੂਨੀਅਨ ਦੀ ਜਿਲਾ ਕਮੇਟੀ ਲੁਧਿਆਣਾ ਵਲੋਂ ਬਾਬਾ ਸਹਿਬ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਉਹਨਾਂ ਨੂੰ ਨਮਨ ਕਰਦਿਆਂ ਜਥੇਬੰਦੀ ਵਲੋਂ ਆਉਣ ਵਾਲੇ ਸਮੇਂ ਦੇ ਸੰਘਰਸ਼ਾਂ ਬਾਰੇ ਰੂਪਰੇਖਾ ਤੇ ਵਿਚਾਰ ਕੀਤਾ ਗਿਆ ।ਇਸਦੇ ਨਾਲ ਹੀ 9 ਦਸੰਬਰ 2023 ਨੂੰ ਮੋਹਾਲੀ ਵਿਖੇ ਪੁਰਾਣੀ ਪੈਨਸ਼ਨ ਲਈ ਹੋਣ ਜਾ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਅਤੇ ਇਸਦੇ ਨਾਲ ਹੀ ਮਾਨਿਸਟਰੀਅਲ ਸਟਾਫ਼ ਵਲੋਂ ਕੀਤੀ ਜਾ ਰਹੀ ਹੜ੍ਹਤਾਲ ਦਾ ਸਮਰਥਨ ਵੀ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਮੁੱਲਾਂਪੁਰ,ਮਾ. ਸ਼ੇਰ ਸਿੰਘ ਇਯਾਲੀ, ਹੈੱਡ ਮਾਸਟਰ ਮੇਜ਼ਰ ਸਿੰਘ ਹਿੱਸੋਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਜਗਜੀਤ ਸਿੰਘ ਝਾਂਡੇ, ਸਕੱਤਰ ਸੁਖਜੀਤ ਸਿੰਘ ਸਾਬਰ, ਪ੍ਰਧਾਨ ਮਾ ਭੁਪਿੰਦਰ ਸਿੰਘ ਚੰਗਣ , ਵਿੱਤ ਸਕੱਤਰ ਯਾਦਵਿੰਦਰ ਮੁੱਲਾਂਪੁਰ, ਜਨਰਲ ਸਕੱਤਰ ਪਰਮਜੀਤ ਸਿੰਘ, ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਭਿੰਦਰ ਸਿੰਘ ਮੁੱਲਾਂਪੁਰ, ਲੈਕਚਰਾਰ ਪਰਮਿੰਦਰ ਪਾਲ ਸਿੰਘ ਜਾਂਗਪੁਰ , ਲੈਕਚਰਾਰ ਸੰਤੋਖ ਸਿੰਘ ਸਰਾਭਾ ਆਦਿ ਸ਼ਾਮਿਲ ਹੋਏ।
Leave a Comment
Your email address will not be published. Required fields are marked with *