ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ 9 ਸਾਲਾਂ ਨਾਲੋਂ ਜਿਆਦਾ ਸਮੇਂ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਜੋਗਧਿਆਨ ਉਰਫ ਜੱਗੂ ਬਾਬਾ ਪੁੱਤਰ ਮੋਹਨ ਲਾਲ ਦੂਆ ਕੌਮ ਅਰੌੜਾ ਵਾਸੀ ਕਾਲਜ ਰੋਡ ਗਲੀ ਨੰਬਰ 2, ਕੋਟਕਪੂਰਾ ਦੇ ਵਾਰਸਾਂ ਨੇ ਦੱਸਿਆ ਕਿ ਇਸ ਬਾਰੇ ਸਿਟੀ ਥਾਣਾ ਕੋਟਕਪੂਰਾ ਵਿਖੇ 20-12-2014 ਨੂੰ ਰਪਟ ਨੰਬਰ 13 ਦਰਜ ਕਰਵਾਈ ਗਈ ਸੀ ਕਿ ਉਹ ਸਵੇਰੇ 11:30 ਵਜੇ ਦੁਕਾਨ ਤੋਂ ਕਿਤੇ ਗਿਆ ਅਤੇ ਮੁੜ ਵਾਪਸ ਘਰ ਨਹੀਂ ਪਰਤਿਆ। ਉਹਨਾਂ ਦੇ ਪੁੱਤਰਾਂ ਰਮਨ ਦੂਆ ਅਤੇ ਅਮਨ ਦੂਆ ਮੁਤਾਬਿਕ ਉਹ ਆਪਣੇ ਪਿਤਾ ਜੱਗੂ ਬਾਬਾ ਦੀ ਰਿਸ਼ਤੇਦਾਰੀਆਂ ਅਤੇ ਧਾਰਮਿਕ ਅਸਥਾਨਾ ’ਤੇ ਵੀ ਭਾਲ ਕਰ ਚੁੱਕੇ ਹਨ ਪਰ ਕਿਤੇ ਕੋਈ ਸੁਰਾਗ ਨਹੀਂ ਲੱਗਾ। ਉਹਨਾਂ ਦੱਸਿਆ ਕਿ ਜੱਗੂ ਬਾਬਾ ਦੀ ਉਮਰ ਕਰੀਬ 55 ਸਾਲ, ਕੱਦ 5 ਫੁੱਟ 3 ਇੰਚ, ਸਰੀਰ ਪਤਲਾ, ਦਾੜੀ, ਕੇਸ ਰੱਖੇ ਹੋਏ ਹਨ ਅਤੇ ਕੁੜਤਾ ਪਜਾਮਾ ਪਾਇਆ ਹੋਇਆ ਹੈ। ਜੇਕਰ ਕਿਸੇ ਨੂੰ ਇਸ ਬਾਰੇ ਕੋਈ ਪਤਾ ਲੱਗਦਾ ਹੈ ਤਾਂ ਉਹ ਥਾਣਾ ਸਿਟੀ ਕੋਟਕਪੂਰਾ ਦੇ ਐੱਸਐੱਚਓ ਨੂੰ ਫੋਨ ਨੰਬਰ 75270-17024 ਜਾਂ ਮੁੱਖ ਮੁਨਸ਼ੀ ਨੂੰ 75270-17034 ਰਾਹੀਂ ਸੰਪਰਕ ਕਰੇ। ਪਰਿਵਾਰ ਵਲੋਂ ਜਾਣਕਾਰੀ ਦੇਣ ਵਾਲੇ ਦਾ ਧੰਨਵਾਦ ਕਰਨ ਦੇ ਨਾਲ ਨਾਲ ਨਗਦ ਰਾਸ਼ੀ ਦਾ ਇਨਾਮ ਵੀ ਦਿੱਤਾ ਜਾਵੇਗਾ।