ਪਟਿਆਲਾ 28 ਮਾਰਚ (ਸੰਵਾਦਦਾਤ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਸਿੱਖਿਆ ਅਫਸਰ (ਸੈਸਿੱ) ਸੰਜੀਵ ਸ਼ਰਮਾ ਦੇ ਹੁਕਮਾਂ ਅਨੁਸਾਰ ਜਿਲ੍ਹੇ ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਾਨ ਬੋਰਡ ਕਲਾਸਾਂ ਦੇ ਨਤੀਜੇ ਐਲਾਨੇ ਗਏ। ਬਲਾਕ ਪਟਿਆਲਾ—3 ਦੇ ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆਂ ਦਾ ਸਲਾਨਾ ਨਤੀਜਾ ਕੱਢਣ ਮੌਕੇ ਇੱਕ ਵਿਸ਼ੇਸ ਸਮਾਰੋਹ ਦਾ ਆਯੋਜਨ ਸਕੂਲ ਮੁਖੀ ਸ਼ੈਲੀ ਸ਼ਰਮਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ।ਜਿਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ। ਇਸ ਸਲਾਨਾ ਪ੍ਰੀਖਿਆ ਸਮਾਰੋਹ ਨੂੰ ਸਫਲ ਬਣਾਉਣ ਦੇ ਲਈ ਡਾ .ਹਰਜਿੰਦਰਜੀਤ ਸਿੰਘ, ਪਰਮਜੀਤ ਸਿੰਘ,ਸਰਬਜੀਤ ਸਿੰਘ, ਚਮਨਦੀਪ ਸ਼ਰਮਾ, ਬਿਕਰਮਜੀਤ ਸਿੰਘ,ਕੋਨਿਕ ਗੁਪਤਾ, ਪਵਨਜੀਤ ਕੌਰ, ਸੰਜੀਵ ਕੁਮਾਰ, ਰਾਜੇਸ਼ ਵਿੱਜ ਆਦਿ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਅਤੇ ਬੱਚਿਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਛੇਵੀ ਕਲਾਸ ਦੇ ਐਲਾਨੇ ਗਏ ਸਲਾਨਾ ਨਤੀਜੇ ਵਿੱਚੋਂ ਸਹਿਜਪ੍ਰੀਤ ਕੌਰ ਨੇ ਪਹਿਲਾ, ਪ੍ਰਿਤਪਾਲ ਸਿੰਘ ਨੇ ਦੂਜਾ ਅਤੇ ਸੁਖਬੀਰ ਸਿੰਘ ਅਤੇ ਸੁਖਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਵਿੱਚ ਕਿਰਨਦੀਪ ਕੌਰ ਪਹਿਲੇ, ਅਰਸ਼ਦੀਪ ਸਿੰਘ ਦੂਜੇ ਅਤੇ ਹਰਸ਼ਦੀਪ ਸਿੰਘ ਤੀਜੇ ਸਥਾਨ ਤੇ ਆਏ। ਇਸੇ ਤਰ੍ਹਾਂ ਨੌਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਜੈਸਮੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਮਹਿਕਪ੍ਰੀਤ ਕੌਰ ਨੇ ਦੂਜੀ ਅਤੇ ਰਾਜਵੀਰ ਕੌਰ ਨੇ ਤੀਜੀ ਪੁਜੀਸ਼ਨ ਹਾਂਸਲ ਕੀਤੀ ਹੈ। ਸਕੂਲ ਮੁਖੀ ਨੇ ਫਸਟ ਪੁਜ਼ੀਸਨ ਲੈਣ ਵਾਲੇ ਵਿਦਿਆਰਥੀਆਂ ਨੂੰ 1100 ਰੁਪਏ, ਦੂਜੀ ਪੁਜ਼ੀਸਨ ਵਾਲੇ ਨੂੰ 500 ਰੁਪਏ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ 300 ਰੁਪਏ ਨਕਦ ਇਨਾਮ ਤਕਸੀਮ ਕੀਤੇ ਗਏ। ਸਕੂਲ ਦੇ ਬਾਕੀ ਰਹਿੰਦੇ ਹੋਰਨਾਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਗਈ ਤਾਂ ਜੋ ਉਹਨਾਂ ਨੂੰ ਵੀ ਮੁਕਾਬਲਿਆਂ ‘ਚ ਚੰਗਾ ਕਰਨ ਖਾਤਰ ਪ੍ਰੇਰਿਤ ਕੀਤਾ ਜਾ ਸਕੇ। ਮਾਪਿਆਂ ਨੂੰ ਰਿਫਰੈੱਸਮੈਂਟ ਦਿੱਤੀ ਗਈ।ਵਿਦਿਆਰਥੀਆਂ ਨੂੰ ਨਵੇਂ ਸ਼ੈਸ਼ਨ ਦੀਆਂ ਕਿਤਾਬਾਂ ਦਿੱਤੀਆਂ ਗਈਆਂ। ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਸਕੂਲ ਮੁਖੀ ਨੇ ਮਾਪਿਆਂ ਨੂੰ ਸਕੂਲੋਂ ਵਿਰਵੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਵਾਉਣ, ਬੱਚਿਆਂ ਨੂੰ ਲਗਾਤਾਰ ਸਕੂਲ ਭੇਜਣ, ਵਿਦਿਆਰਥੀ ਦੀ ਪੜ੍ਹਾਈ ਦੇ ਮੱਦੇ ਨਜ਼ਰ ਅਧਿਆਪਕਾਂ ਨਾਲ ਸੰਪਰਕ ਰੱਖਣ, ਮਾਪੇ ਅਧਿਆਪਕ ਮਿਲਣੀ ਵਿੱਚ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ, ਪ੍ਰਾਈਵੇਟ ਸਕੂਲ ‘ਚ ਜਾਂਦੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਉਣ ਸਬੰਧੀ ਅਪੀਲ ਕੀਤੀ।ਮਾਪਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ ਗਿਆ।