ਸਾਰੇ ਜ਼ਿੰਦਗੀ ਦੇ ਸਿੱਖਣ ਅਸੂਲ ਚੱਲੀਏ,
ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।
ਚੰਗਿਆਂ ਦੀ ਕਰੀਦੀ ਚੰਗੀ ਰੀਸ ਬੱਚਿਓ,
ਲੱਗਣੀ ਨੀ ਥੋਡੀ ਕੋਈ ਇੱਥੇ ਫੀਸ ਬੱਚਿਓ।
ਆਜੋ ਦਾਖਲਾ ਕਰਾਓ ਤੇ ਪੜ੍ਹਾਈ ਕਰੀਏ,
ਸਮੇਂ ਦੇ ਪਾਬੰਦ ਲੈ ਕੇ ਆਪਾਂ ਰੂਲ ਚੱਲੀਏ।
ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।
ਸਿਹਤ ਦਾ ਖ਼ਿਆਲ ਚੰਗਾ ਖਾਣ ਮਿਲੂਗਾ
ਮੁਫ਼ਤ ਕਿਤਾਬਾਂ ਨਾਲ ਉੱਚਾ ਗਿਆਨ ਮਿਲੂਗਾ।
ਮਿਲ਼ੇ ਸਰਕਾਰ ਵੱਲੋਂ ਮੁਫਤ ‘ਚ ਵਰਦੀ,
ਪਾਕੇ ਆੜੀਆਂ ਦੇ ਨਾਲ਼ ਝੂਲ-ਝੂਲ ਚੱਲੀਏ।
ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।
ਪੜ੍ਹਾਈ ਨਾਲ਼ ਖੇਡਾਂ ਤੇ ਟੂਰ ਵੀ ਘੁੰਮਾਉਂਦੇ ਨੇ,
ਸਾਰੇ ਅਧਿਆਪਕ ਪਿਆਰ ਨਾਲ਼ ਪੜ੍ਹਾਉਂਦੇ ਨੇ।
ਨਵੀਂ ਜਮਾਤ ਵਿੱਚ ਹੁਣ ਵੱਧ ਕਰਨੀ ਪੜ੍ਹਾਈ,
ਘਰੇ ਛੱਡ ਕੇ ਬਹਾਨੇ ਸਭ ਫਜ਼ੂਲ ਚੱਲੀਏ।
ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।
ਬਾਹਰ ਜਾਣ ਦੀ ਹੁਣੇ ਹੀ ਲੱਗੀ ਬਿਮਾਰੀ,
ਇੱਥੋਂ ਪੜ੍ਹੇ ਲੱਗੇ ਪਹਿਲਾਂ ਵੱਡੇ ਅਫ਼ਸਰ ਸਰਕਾਰੀ।
ਚੰਗੇ ਭਵਿੱਖ ਲਈ ਇੱਥੇ ਕਰ ਮਿਹਨਤਾਂ,
ਉਹਦਾ ਵਿਆਜ਼ ਸਮੇਤ ਲੈਕੇ ਮੂਲ ਚੱਲੀਏ।
ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।
ਇੰਗਲਿਸ਼ ਵਿੱਚ ਵੀ ਇੱਥੇ ਹੁੰਦੀ ਏ ਪੜ੍ਹਾਈ,
ਪਰ ਆਪਣੀ ਬੋਲੀ ਵੀ ਨਹੀਂ ਕਰਨੀ ਪਰਾਈ।
ਸੁਖਚੈਨ ਸਿੰਘ ਮਾਸਟਰ ਕੋਲੋਂ ਲੈਕੇ ਹੱਲਾਸ਼ੇਰੀ,
ਨਾਲ਼ ਸਮੇਂ ਦੇ ਹੋ ਕੇ ਆਪਾਂ ਅਨੁਕੂਲ ਚੱਲੀਏ।
ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।

ਮਾਸਟਰ ਸ. ਸੁਖਚੈਨ ਸਿੰਘ ਕੁਰੜ
9463551814
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)