ਆਜੋ ਰੋਂਦੇ ਚੇਹਰਿਆਂ ਤੇ ਹਾਸੇ ਲਿਆਈਏ।
ਦੁੱਖ ਵਿੱਚ ਗਵਾਚਿਆਂ ਦੇ ਦੁੱਖ ਵੰਡਾਈਏ।।
ਜਾਤਾਂ-ਪਾਤਾਂ ਦੇ ਕੋਹੜ੍ਹ ਨੂੰ ਹੁਣ ਦੂਰ ਭਜਾਈਏ।
ਅਤੇ ਆਪਾਂ ਇੱਕ ਨੇਕ ਇਨਸਾਨ ਬਣ ਪਾਈਏ।।
ਆਜੋ ਵਿੱਦਿਆ ਦਾ ਦੀਪ ਹਰ ਘਰ ਜਗਾਈਏ।
ਦੇਸ਼ ਦੇ ਹਰ ਬੱਚੇ ਦੇ ਹੱਥ ਵਿੱਚ ਕਲਮ ਫੜ੍ਹਾਈਏ।।
ਰਾਹਾਂ ਚ ਰੁਲਦੇ ਬਜੁਰਗਾਂ ਨੂੰ ਗਲ ਨਾਲ ਲਾਈਏ।
ਅਤੇ ਆਪਾਂ ਬੇਸਹਾਰਿਆਂ ਦਾ ਸਹਾਰਾ ਬਣ ਜਾਈਏ।।
ਆਜੋ ਕਿਤਾਬਾਂ ਅਤੇ ਬੂਟਿਆਂ ਦੇ ਵੀ ਲੰਗਰ ਲਾਈਏ।
ਇੰਝ ਆਪਣੇ ਭਵਿੱਖ ਅਤੇ ਵਾਤਾਵਰਣ ਨੂੰ ਬਚਾਈਏ।।
ਲੋੜਮੰਦਾਂ ਤੱਕ ਜ਼ਰੂਰੀ ਸਿਹਤ ਸਹੂਲਤਾਂ ਪਹੁੰਚਾਈਏ।
ਕਿ ਇਲਾਜ ਦੁੱਖੋਂ ਕੋਈ ਜਾਨ ਨਾ ਜਾਵੇ, ਪ੍ਰਣ ਕਰਾਈਏ।
ਆਜੋ ਸੂਦ ਵਿਰਕ ਦੇ ਲਿਖੇ ਬੋਲਾਂ ਉੱਤੇ ਗੌਰ ਫ਼ਰਮਾਈਏ।
ਅਤੇ ਆਪਾਂ ਸਭ ਕੁਦਰਤ ਵਾਂਗ ਆਪਣੇ ਫਰਜ਼ ਨਿਭਾਈਏ।।

ਲੇਖਕ :- ਮਹਿੰਦਰ ਸੂਦ ਵਿਰਕ
ਜਲੰਧਰ
98766-66381