ਲੇਖਕ ਅਤੇ ਸ਼ਾਯਰ ਮਹਿੰਦਰ ਸੂਦ ਵਿਰਕ ਦੀ ਕਲਮ ਨੂੰ ਲਹਿੰਦੇ ਪੰਜਾਬ ਤੋਂ ਵੀ ਭਰਪੂਰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਲਹਿੰਦੇ ਪੰਜਾਬ ਪਾਕਿਸਤਾਨ ਦੀਆਂ ਲਾਹੌਰ ਅਤੇ ਕਸੂਰ ਤੋਂ ਪ੍ਰਕਾਸ਼ਿਤ ਹੋਣ ਵਾਲੀਆਂ ਮੈਗਜ਼ੀਨ “ਰੋਜ਼ਨਾਮਾ ਅਦੀਬ ਲਾਹੌਰ” (DAILY ADEEB LAHORE) ਅਤੇ ਸਿਫ਼ਰਾ ਮੈਗਜ਼ੀਨ (PHOOL NAGAR KASUR ) ਵਿੱਚ ਲੇਖਕ ਮਹਿੰਦਰ ਸੂਦ ਵਿਰਕ ਦੀ ਲਿਖੀ ਬਾ- ਕਮਾਲ ਰਚਨਾ “ਇਨਸਾਨੀਅਤ ਜ਼ਿੰਦਾਬਾਦ” ਨੂੰ ਸ਼ਾਮਿਲ ਕੀਤਾ ਗਿਆ ਹੈ। ਸੂਦ ਵਿਰਕ ਨੇ ਲਹਿੰਦੇ ਪੰਜਾਬ ਦੀਆਂ ਦੋਨਾਂ ਮੈਗਜ਼ੀਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਉਹਨਾਂ ਨੇ ਸ਼ਾਯਰ ਸਲੀਮ ਆਫ਼ਤਾਬ ਅਤੇ ਲੇਖਕ ਪਾਲ ਜਲੰਧਰੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਸੂਦ ਵਿਰਕ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਾਯਰ ਲਈ ਉਸਦੇ ਸਰੋਤਿਆਂ ਦਾ ਪਿਆਰ ਹੀ ਅਸਲ ਪੂੰਜੀ ਹੁੰਦਾ ਹੈ।

Posted inਸਾਹਿਤ ਸਭਿਆਚਾਰ