ਮਾਰਨ ਨੂੰ ਤਾਂ ਹਰ ਕੋਈ ਫਿਰਦਾ
ਮੇਰਾ ਸਾਹਿਬ ਕੱਲਾ ਮੈਂਨੂੰ ਬਚਾਉਣ ਵਾਲਾ
ਛੱਡ ਤੇ ਹਰ ਕੋਈ ਜਾਂਦਾ ਮਤਲਬ ਕੱਢਣ ਤੋਂ ਬਾਅਦ ,
ਪਰ ਮੇਰਾ ਮਾਲਿਕ ਕੱਲਾ ਮੈਂਨੂੰ ਹੱਥ ਫੜਾਉਣ ਵਾਲਾ
ਉਹਨੇ ਮੇਰਾ ਧਰਮ – ਜਾਤ ਕਦੇ ਪੁੱਛਿਆ ਨੀ
ਬਿਨਾ ਜਾਂਚੇ ਮੈਂਨੂੰ ਗੱਲ ਨਾਲ ਲਾ ਲਿਆ
ਉਹਨੇ ਮੇਰੀਆਂ ਖਾਮੀਆਂ ਨੂੰ ਵੀ ਨਜ਼ਰਅੰਦਾਜ਼ ਕਿੱਤਾ ,
ਤੇ ਮੈਂਨੂੰ ਨਿਮਾਣੀ ਜਿਹੀ ਨੂੰ ਵੀ ਆਪਣਾ ਲਿਆ
ਕਿਵੇਂ ਸਿਫਤ ਕਰਾਂ ਮੈਂ ਉਹਦੀ , ਉਹ ਅੰਤਰਜਾਮੀ ਸਭ ਕੁਝ ਜਾਣਦਾ ਹੈ
ਮੇਰੇ ਮਨ ਵਿੱਚ ਚਲ ਰਹੀ ਹਰ ਹਲਚਲ ਨੂੰ ਉਹ ਚੰਗੀ ਤਰ੍ਹਾਂ ਸਿਆਣਦਾ ਹੈ
ਇੱਕ ਉਹਦੇ ਅੱਗੇ ਹੀ ਤਾਂ ਮੇਰਾ ਸੀਸ ਆਕੇ ਝੁਕਦਾ ਹੈ
ਇੱਕ ਉਹਦੇ ਅੱਗੇ ਹੀ ਤਾਂ ਮੇਰਾ ਸੀਸ ਆਕੇ ਝੁਕਦਾ ਹੈ
ਮੇਰੇ ਮਾਲਿਕ ਮੇਰਾ ਸਭ ਕੁਝ ਤੇਰੇ ਤੇ ਆ ਮੁਕਦਾ ਹੈ ,,
ਮੇਰੇ ਮਾਲਿਕ ਮੇਰਾ ਸਭ ਕੁਝ ਤੇਰੇ ਤੇ ਆ ਮੁਕਦਾ ਹੈ
ਮੇਰੇ ਮਾਲਿਕ ਮੇਰਾ ਸਭ ਕੁਝ ਤੇਰੇ ਤੇ ਆ ਮੁਕਦਾ ਹੈ
ਇਕ ਤੇਰੇ ਤੇ ਆ ਮੁਕਦਾ ਹੈ

ਲਿਖਾਰੀ ~ ਹਰਗੁਣਪ੍ਰੀਤ ਕੌਰ ਖਾਲਸਾ