ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੁੱਧ ਦੀ ਮਲਾਈ ਵਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਹੀ ਮੱਖਣ ਨਿਕਲਦਾ ਹੁੰਦਾ ਏ।
ਗੱਲ ਘਰੋਂ ਨਿਕਲਣ ਦੀ ਹੁੰਦੀ ਆ ਅਕਸਰ ਕੀੜੀਆਂ ਵੀ ਖਾਣਾ ਦਾਣਾ ਲੱਭ ਕੇ ਹੀ ਘਰਾਂ ਨੂੰ ਮੁੜਦੀਆਂ ਹੁੰਦੀਆਂ ਨੇ।
ਹਾਰ ਜਾਣ ਤੋਂ ਬਾਅਦ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਓਨਾ ਚਿਰ ਤੁਹਾਡਾ ਸਭ ਕੁਝ ਖ਼ਤਮ ਨਹੀਂ ਹੋ ਸਕਦਾ ਜਿੰਨਾ ਚਿਰ ਤੁਸੀਂ ਜਿਉਂਦੇ ਹੋ।
ਦੂਜਿਆਂ ਲਈ ਵੀ ਭਲਾ ਮੰਗਣਾ ਚਾਹੀਦਾ ਹੈ , ਜਿਵੇਂ ਸੂਰਜ ਸਾਰਿਆਂ ਲਈ ਬਰਾਬਰ ਚਮਕਦਾ ਹੈ ਅਤੇ ਘਰ ਦਾ ਬਲਬ ਸਿਰਫ ਆਪਣੇ ਘਰ ਦੇ ਹਨੇਰੇ ਨੂੰ ਹੀ ਦੂਰ ਕਰਦਾ ਹੁੰਦਾ ਏ।
ਕੁਝ ਪਾਉਣ ਲਈ ਮਿਹਨਤ ਤਾਂ ਲੱਗਦੀ ਹੀ ਹੁੰਦੀ ਆ ਜਿਵੇਂ ਜਹਾਜ਼ ਵੀ ਉਡਾਣ ਤੋਂ ਪਹਿਲਾਂ ਰਨਵੇਅ ਤੇ ਨੱਕ ਨਾਲ ਲਕੀਰਾਂ ਕੱਢਦਾ ਹੁੰਦਾ ਏ।

ਲੇਖਕ ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060