ਰਾਜਿੰਦਰ ਰਾਜ਼ ਸਵੱਦੀ ਕਮਾਲ ਦਾ ਇਨਸਾਨ ਤੇ ਕਹਾਣੀਕਾਰ ਸੀ ਉਸ ਦੇ ਬਾਬਲ ਗਿਆਨੀ ਬੀਰ ਸਿੰਘ ਫਰੀਡਮ ਫਾਈਟਰ ਸਨ। ਮਾਤਾ ਬਸੰਤ ਕੌਰ ਦੇ ਪੁੱਤਰ ਰਾਜ ਦੇ ਬੇਟੇ ਰਾਜਦੀਪ ਸਿੰਘ ਤੂਰ ਨੇ ਬਾਪ ਦੀ ਅਦਬੀ ਵਿਰਾਸਤ ਸੰਭਾਲੀ ਹੈ। ਇਹ ਕਿਤਾਬ ਰਾਜ ਦੀਆਂ ਸਭ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਹੁਣੇ ਹੀ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਰਾਜ ਅਧਿਆਪਕ ਸੀ। ਪਿੰਡ ਸਵੱਦੀ ਕਲਾਂ (ਲੁਧਿਆਣਾ ਵਿੱਚ ਉਹ 14-10-1943 ਨੂੰ ਪੈਦਾ ਹੋਇਆ ਕੇ 7 – 11 – 1993 ਨੂੰ ਸਰਵਿਸ ਦੌਰਾਨ ਹੀ ਅਲਵਿਦਾ ਕਹਿ ਗਿਆ। ਉਨ੍ਹਾਂ ਦੀਆਂ ਕਿਤਾਬਾਂ ਵਿੱਚ
1 “ ਹਵਾੜ ” 1964 ’ਚ ( ਕਹਾਣੀ ਸੰਗ੍ਰਹਿ )
2 “ ਜ਼ਿੰਦਗੀ ਦਾ ਚਿਹਰਾ ” 1967 ’ਚ ( ਕਹਾਣੀ ਸੰਗ੍ਰਹਿ ) ਸਨ।
ਆਪਣੇ ਸਮੇਂ 1961- 62 ‘ਚ ਹਾਣੀ, ਸੁਤੰਤਰ, ਮੇਲ ਮਿਲਾਪ, ਕੋਹਿਨੂਰ, ਕੁੰਦਨ ਮੈਗਜ਼ੀਨ , ਰੋਜ਼ਾਨਾ ਕੌਮੀ ਦਰਦ, ਅਕਾਲੀ ਪੱਤ੍ਰਿਕਾ ਆਦਿ ਅਖਬਾਰਾਂ ਵਿੱਚ ਉਹਨਾ ਦੀਆਂ ਕਹਾਣੀਆਂ , ਕਵਿਤਾਵਾਂ , ਲੇਖ ਵਗੈਰਾ ਛਪਦੇ ਰਹੇ ਹਨ । ਉਹਨਾ ਦੀ ਪਹਿਲੀ ਕਹਾਣੀਆਂ ਦੀ ਕਿਤਾਬ “ ਹਵਾੜ ” 1964 ਵਿੱਚ ਦਰਬਾਰ ਪਬਲੀਸ਼ਿੰਗ ਹਾਉਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਹੋਈ । ਉਹਨਾ ਦਾ ਦੂਸਰਾ ਕਹਾਣੀ ਸੰਗ੍ਰਹਿ “ ਜ਼ਿੰਦਗੀ ਦਾ ਚਿਹਰਾ ” 1967 ਵਿੱਚ ਸਾਹਿਤ ਸੰਗਮ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ, ਤੇ ਲਾਹੌਰ ਆਰਟ ਪ੍ਰੈਸ ਲੁਧਿਆਣਾ ਵੱਲੋਂ ਪ੍ਰਿੰਟ ਕੀਤਾ ਗਿਆ । ਉਹਨਾ ਦੀ ਕਵਿਤਾਵਾਂ ਦੀ ਕਿਤਾਬ “ ਭਰੋ ਕੋਈ ਹੁੰਗਾਰਾ ” ਵੀ ਲੱਗਭੱਗ ਤਿਆਰ ਸੀ, ਪਰ ਉਸ ਨੂੰ ਛਪਵਾਉਣ ਦੀ ਰੀਝ ਆਪਣੇ ਮਨ ਅੰਦਰ ਹੀ ਲੈ ਕੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਬੇਟੇ ਦਾ ਧਨਵਾਦ ਬਣਦਾ ਹੈ ਜਿਸ ਨੇ ਸਾਡੇ ਮਿੱਤਰ ਦੀ ਸਿਰਜਣਾ ਸੰਭਾਲੀ ਹੈ।

ਗੁਰਭਜਨ ਗਿੱਲ