ਅ, ਐੜਾ ਆਖਦਾ ਸਭ ਦੀ ਖੈਰ
ਹੋਵੇ,
ਆਇਆ ਜਦੋਂ ਵੀ ਇਸ ਜਹਾਨ
ਉੱਤੇ।
ਸੰਸਾਰ ਸ਼ਾਜਿਆ ਉਸ ਪ੍ਰਮਾਤਮਾ
ਨੇ,
ਕਿਹੜੀ ਥਿਤ, ਮਹੀਨਾ ਸੀ ਵਾਰ
ਰੁੱਤੇ।
ਚੌਰਾਸੀ ਲੱਖ ਜੂਨ ਜਿਸ ਕੀਤੀ
ਪੈਦਾ,
ਹਾਥੀ ਘੋੜੇ ਜਾਨਵਰ ਵਫ਼ਾਦਾਰ
ਕੁੱਤੇ।
ਅ, ਅਕਾਲ ਨੂੰ ਜਿਸ ਨੇ ਜਾਣਿਆ
ਹੈ,
ਪੱਤੋ, ਦੀ ਚਮੜੀ ਦੇ, ਉਸ ਪੈਰੀਂ ਪੈਣ
ਜੁੱਤੇ।
ਹਰਪ੍ਰੀਤ ਪੱਤੋ।