ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਣਾ ਅਤੇ ਔਰਤਾਂ ਨੂੰ ਸਵੈ ਨਿਰਭਰ ਬਣਾਉਣਾ ਮੇਰਾ ਮੁੱਖ ਉਦੇਸ਼- ਰਸ਼ਪਿੰਦਰ ਕੌਰ ਗਿੱਲ
ਮਿਤੀ 29 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਆਪਣੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਣ ਲਈ ਪੀਂਘਾਂ ਸੋਚ ਦੀਆਂ ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਰਸ਼ਪਿੰਦਰ ਕੌਰ ਗਿੱਲ ਲੇਖਕ ਵਜੋਂ ਪਿਛਲੇ ਕਾਫੀ ਸਮੇਂ ਤੋਂ ਪੰਥਕ ਮੁੱਦਿਆਂ ਉੱਤੇ ਲੇਖ ਲਿਖਕੇ ਆਪਣਾ ਯੋਗਦਾਨ ਪਾ ਰਹੇ ਸਨ। ਰਸ਼ਪਿੰਦਰ ਕੌਰ ਗਿੱਲ ਨੂੰ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ। ਤਾਂ ਜੋ ਉਹ ਅੰਮ੍ਰਿਤਸਰ ਦੀਆਂ ਬੀਬੀਆ ਭੈਣਾਂ ਨੂੰ ਪਾਰਟੀ ਦੇ ਅਜੰਡਿਆ ਬਾਰੇ ਦੱਸ ਕੇ ਆਪਣੇ ਹੱਕਾਂ ਲਈ ਜਾਗਰੁਕ ਕਰ ਸਕਣ। ਇਸ ਮੌਕੇ ਰਸ਼ਪਿੰਦਰ ਕੌਰ ਗਿੱਲ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵਿੱਚ ਇਸ ਮੰਤਵ ਲਈ ਸ਼ਾਮਲ ਹੋ ਰਹੇ ਹਨ ਕਿ ਉਹ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰ ਸਕਣ ਅਤੇ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਸਹਿਯੋਗ ਲੈ ਸਕਣ। ਉਨਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਜੋ ਕਿ ਮਜੂਦਾ MP ਹਨ ਸੰਗਰੂਰ ਦੇ, ਉਨਾਂ ਵੱਲੋਂ ਸੰਗਰੂਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਉਹ ਬਹੁਤ ਪ੍ਰਭਾਵਿਤ ਹਨ ਅਤੇ ਉਮੀਦ ਕਰਦੇ ਹਨ ਕਿ ਉਨਾਂ ਦੇ ਸਪੁੱਤਰ ਸ. ਇਮਾਨ ਸਿੰਘ ਮਾਨ ਜੀ ਜੋ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਹਨ, ਜਿੱਤ ਹਾਂਸਲ ਕਰਕੇ ਆਪਣੇ ਪਿਤਾ ਵਾਂਗ ਹੀ ਸਾਡੇ ਲੋਕ ਸਭਾ ਹਲਕੇ ਵਿੱਚ ਵੀ ਵੱਧ ਤੋਂ ਵੱਧ ਵਿਕਾਸ ਕਰਣਗੇ। ਬੀਬੀ ਰਸ਼ਪਿੰਦਰ ਕੌਰ ਗਿੱਲ ਜੀ ਨੂੰ ਇਸ ਸਮੇਂ ਸ. ਹਰਪਾਲ ਸਿੰਘ ਬਲੇਰ, ਸ. ਉਪਕਾਰ ਸਿੰਘ ਸੰਧੂ, ਜਸਬੀਰ ਸਿੰਘ ਬਚੜੇ ਜਥੇਬੰਦਕ ਸਕੱਤਰ, ਨਿਸ਼ਾਨ ਸਿੰਘ ਬਲੇਰ, ਜਥੇਦਾਰ ਜਗਜੀਤ ਸਿੰਘ ਰਾਮੂਵਾਲ, ਗੁਰਜਿੰਦਰ ਸਿੰਘ ਖਾਪੜਖੇੜੀ, ਬਿਅੰਤ ਸਿੰਘ ਸੰਧੂ, ਨਿਸ਼ਾਨ ਸਿੰਘ ਢਿੱਲੋਂ, ਹਰਪਾਲ ਸਿੰਘ ਖਾਲਿਸਤਾਨੀ, ਰਾਜਾ ਸਿੰਘ ਮੁਸਤਫਾਬਾਦ ਜੀ ਨੇ ਸਿਰੋਪਾਉ ਪਾ ਕੇ ਪਾਰਟੀ ਦੀ ਇਹ ਜਿੰਮੇਵਾਰੀ ਸੌਂਪੀ। ਇਸ ਸਮੇਂ ਪਰਮਜੀਤ ਸਿੰਘ ਸੁੱਖ ਜੀ, ਲਛਮਣ ਸਿੰਘ, ਪਵਿੱਤ ਸਿੰਘ, ਕੰਵਲ ਰੰਧਾਵਾ, ਬਾਉ ਰਾਣਾ ਜੀ, ਹਰਪਾਲ ਸਿੰਘ ਖਾਲਿਸਤਾਨੀ, ਹਰਜੋਤ ਸਿੰਘ ਹਰੜਕਲਾਂ, ਗੁਰਦੇਵ ਸਿੰਘ ਵਰਪਾਲ, ਗੁਰਵਿੰਦਰ ਸਰਕਾਰੀ, ਬਖਤਾਵਰ ਸਿੰਘ, ਦਵਿੰਦਰ ਫੌਜੀ, ਬਾਉ ਅਜੇ ਕੁਮਾਰ, ਹਰਭਜਨ ਸਿੰਘ, ਮਨਪ੍ਰੀਤ ਸਿੰਘ, ਬਚਿੱਤਰ ਸਿੰਘ, ਗੁਰਮੇਜ ਸਿੰਘ, ਕੁਲਦੀਪ, ਕੇਵਲ ਸਿੰਘ, ਮਨਦੀਪ ਕੁਮਾਰ, ਰਣਬੀਰ ਰਾਣਾ, ਕੁਲਵੰਤ ਸਿੰਘ ਵੇਰਕਾ, ਗੁਰਦੀਪ ਸਿੰਘ ਮੁੱਧਲ ਵੀ ਹਾਜ਼ਰ ਸਨ।
—
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)