ਸਾਡੇ ਪਿੰਡ ਛੱਪੜ ਕੰਢੇ ਹੁੰਦੇ ਸੀ
ਬੋਹੜ ਭਾਰੇ।
ਕੱਠੇ ਹੋ ਸਾਰਿਆਂ ਦੁਪਿਹਰਾ ਉੱਥੇ
ਕੱਟਣਾ।
ਕਰਨੀਆਂ ਗੱਲਾਂ ਸਿਆਣਿਆਂ ਨੇ
ਰਲ ਮਿਲ,
ਕਈਆਂ ਨੇ ਸਣ ਕੱਢਣੀ ਕਈਆਂ
ਵਾਣ ਵੱਟਣਾ।
ਛੱਪੜ ਚ’ ਨੁਹਾਉਣਾ ਨਾਲੇ ਮੱਝਾਂ ਨੂੰ
ਨਹਾਈ ਜਾਣਾਂ,
ਮਾਰ ਮਾਰ ਛਾਲਾਂ ਅਸੀਂ ਹੱਬ ਕੇ ਸੀ
ਹੱਟਣਾ।
ਲੰਮੇ ਲੰਮੇ ਬੋਹੜ ਦੇ ਟਾਹਣੇ ਸੀ
ਬੜੇ ਭਾਰੇ,
ਖੇਡਦਿਆਂ ਨੇ ਡਿੱਗ ਪੈਣਾ ਹੇਠ
ਬੈਠਿਆਂ ਨੇ ਚੱਕਣਾ।
ਅੱਜ ਉਹ ਛੱਪੜ ਤੇ ਨਾ ਹੀ ਉਹ
ਬੋਹੜ ਰਹੇ,
ਜਿੱਥੇ ਬੈਠ ਛੱਜ ਨਾਲ ਬੇਬੇ ਹੋਲਾਂ ਨੂੰ
ਸੀ ਛੱਟਣਾ।
ਸਮੇਂ ਨੇ ਸਭ ਕੁਝ ਬੁੱਕਲ ਚ’ ਲਕੋ
ਲਿਆ,
ਪੱਤੋ, ਸ਼ੁਰੂ ਹੁਣ ਹੋ ਗਿਆ ਮੁਹੱਬਤਾਂ
ਦਾ ਘੱਟਣਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
