ਅਸੀਂ ਸਭ ਜਾਣਦੇ ਹਾਂ ਮਨੁੱਖ
ਇਕ ਸਮਾਜਿਕ ਜੀਵ ਹੈ।ਇਸ ਦੇ ਜੀਵਨ ਵਿਚ ਸੰਜਮ ਦਾ ਬਹੁਤ ਮਹੱਤਵ ਹੁੰਦਾ ਹੈ।
ਸੰਜਮ ਨੂੰ ਦੂਸਰੇ ਅਰਥਾਂ ਵਿਚ ਅਸੀਂ ਬੰਧਨ ਵੀ ਕਹਿ ਸਕਦੇ ਹਾਂ। ਸਧਾਰਨ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਰੋਜ਼ ਵਰਤੋਂ ਦੀਆਂ ਚੀਜ਼ਾਂ ਤੇ ਘਰ ਵਿਚ ਰੁਪੇਏ ਪੈਸੇ ਨੂੰ ਸੰਜਮ ਨਾਲ ਖਰਚ ਕਰਨਾ ਚਾਹੀਦਾ ਹੈ। ਜੇ ਅਸੀਂ ਸਾਰੀਆਂ ਚੀਜ਼ਾਂ ਸੰਜਮ ਨਾਲ ਵਰਤਾਂਗੇ ਸੰਜਮ ਆਪਣੇ ਆਪ ਹੋ ਜਾਏਗੀ।
ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸਾਡੇ ਕੋਲ ਸੌ ਰੁਪਏ ਹਨ। ਸਾਨੂੰ ਨੱਬੇ ਰੁਪਏ ਖਰਚ ਕਰਨੇ ਚਾਹੀਦੇ ਹਨ।
ਜੇ ਅਸੀਂ ਘਰ ਵਰਤਨ ਵਾਲੀਆਂ ਚੀਜ਼ਾਂ ਖੰਡ, ਦਾਲ, ਆਟਾ,ਤੇਲ ਆਦਿ ਦੀ ਵਰਤੋਂ ਸੰਜਮ ਨਾਲ ਕਰਾਂ ਗੇ ਤਾਂ ਹੀ ਪੈਸੇ ਬਚਾਏ ਜਾਣਗੇ। ਘਰ ਵਿਚ ਉਨ੍ਹੀ ਹੀ ਚੀਜ਼ ਬਣਾਈ ਜਾਏ ਜਿੰਨੀ ਲੋੜ ਹੈ।
ਅਸੀਂ ਬਾਰ ਬਾਰ ਚਾਹ ਪੀਂਦੇ ਹਾਂ ਤਾਂ ਸੰਜਮ ਨਾਲ ਦੋ ਵਾਰੀ ਪੀ ਕੇ ਵੀ ਬਚਤ ਹੋ ਸਕਦੀ ਹੈ।
ਕੁਝ ਔਰਤਾਂ ਤਾਂ ਘਰ ਵਿਚ ਜ਼ਰੂਰਤ ਤੋਂ ਵੱਧ ਦਾਲ ਸਬਜ਼ੀ ਬਣਾ ਕੇ ਫਿਰ ਕੰਮਵਾਲੀ ਨੂੰ ਦੇ ਦੇਂਦੀ ਹੈ। ਇਹ ਕੋਈ ਸ਼ਾਨ ਨਹੀਂ ਹੈ। ਸਾਨੂੰ ਗੈਸ ਬਿਜਲੀ ਤੇ ਬਾਲਣ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਜਿਸ ਕਮਰੇ ਵਿਚ ਤੁਸੀਂ ਸਾਰੇ ਬੈਠੇ ਹੋ ਉੱਥੇ ਹੀ ਪੱਖਾਂ ਟਿਉਬ ਜਲਾ ਕੇ ਬਾਟੀ ਬੰਦ ਰੱਖਣਾ ਚਾਹੀਦਾ ਹੈ।
ਜਿਹੜੇ ਕੰਮ ਕੰਮ ਪੈਦਲ ਹੋ ਜਾਂਦੇ ਹਨ ਜਾਂ ਸਾਇਕਲ ਨਾਲ ਕਰਨੇ ਚਾਹੀਦੇ ਹਨ
ਕਾਰ ,ਸਕੂਟਰ ਦੀ ਲੋੜ ਨਹੀਂ ਤੇ ਪੈਟਰੋਲ ਬਚਾ ਸਕਦੇ ਹੋ। ਬਹੁਤ ਮਹਿੰਗਾਈ ਹੋ ਰਹੀ ਹੈ।
ਕਿਸੇ ਸ਼ਾਦੀ ਵਿਆਹ ਤੇ ਜਾਣਾ ਹੈ ਤਾਂ ਤਿਆਰ ਹੋਣ ਵਾਸਤੇ ਪਾਰਲਰਾਂ ਤੇ ਜਾਦੇ ਹਨ ਜੋ ਅਜ ਕਲ ਰਿਵਾਜ ਵੀ ਹੋ ਗਿਆ ਹੈ। ਠੀਕ ਹੈ ਜਾਓ
ਜ਼ਿਆਦਾ ਮਹਿੰਗੇ ਤੇ ਜਾਣ ਦੀ ਕੀ ਲੋੜ ਹੈ। ਤੁਸੀਂ ਦੂਸਰਿਆਂ ਤੋਂ ਵੀ ਵੱਧ ਕੇ ਸੋਹਣੇ ਲਗੋ ਗੇ ।
ਅਜ ਰਿਵਾਜ਼ ਹੈ ਦੂਸਰੇ ਨੇ ਜੋ ਪਾਇਆ ਹੈ ਮੈਂ ਉਸ ਤੋਂ ਅੱਗੇ ਨਿਕਲਾ ਸਿਰਫ਼ ਲੋਕੀਂ ਮੇਰੀ ਹੀ ਤਾਰੀਫ਼ ਕਰਨ।
ਇੱਥੇ ਮੈਂ ਫਿਰ ਆਖਾਂ ਗੀ ਸੰਜਮ ਕਰ ਪੈਸੇ ਦੀ ਬੱਚਤ ਕਰ ਝੂਠੀ ਸ਼ਾਨ ਬੱਦਲੇ ਕਰਜ਼ਦਾਰ ਨਾ ਹੋ ਜਾਵੀਂ। ਦੋ ਮਿੰਟ ਦੀ ਵਾਹ ਵਾਹੀ ਪਿੱਛੇ।
ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।
ਕਿਸੇ ਦਾ ਮੂੰਹ ਲਾਲ ਹੈ ਆਪਨਾ ਥੱਪੜ ਮਾਰ ਕੇ ਲਾਲ ਨਹੀਂ ਕਰਨਾ ਚਾਹੀਦਾ। ਸੰਜਮ ਹੀ ਜਿੰਦਗੀ ਦਾ ਅਧਾਰ ਹੈ ਸਾਦਗੀਪਨ ਨਾਲ ਜਿੰਦਗੀ ਸਵਰਗ ਹੋ ਜਾਂਦੀ ਹੈ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18