
ਸੰਗਰੂਰ 8 ਮਈ (ਵਰਲਡ ਪੰਜਾਬੀ ਟਾਈਮਜ਼)
ਸਟੇਟ ਹਾਈਵੇ ਸੰਗਰੂਰ ਲੁਧਿਆਣਾ ਸੜਕ ਤੇ ਸੰਗਰੂਰ ਰੇਲਵੇ ਬਰਿਜ ਤੋ ਪਹਿਲਾਂ ਹੀ ਖਤਮ ਕਰ ਦਿੱਤਾ ਪ੍ਰੀਮਿਕਸ ਵਰਕ, ਜਿਥੋਂ ਸਟੇਟ ਹਾਈਵੇ ਸੰਗਰੂਰ ਲੁਧਿਆਣਾ ਸ਼ੁਰੂ ਹੁੰਦਾ ਹੈ ਉਥੇ ਤੱਕ ਨਹੀਂ ਪਾਇਆ ਪ੍ਰੀਮਿਕਸ, ਇਸ ਦੀ ਜਾਂਚ ਹੋਵੇ।
ਸੰਗਰੂਰ:- ਮਾਰਚ ਦੇ ਵਿਧਾਨ ਸਭਾ ਇਜਲਾਸ ਵਿੱਚ PWD ਵਿਭਾਗ ਦੇ ਮੰਤਰੀ ਸ੍ਰੀ ਲਾਲਜੀਤ ਸਿੰਘ ਭੁਲਰ ਵੱਲੋਂ ਦੱਸਿਆ ਗਿਆ ਸੀ ਕਿ ਸੰਗਰੂਰ ਲੁਧਿਆਣਾ ਸੜਕ ਤੇ ਲੱਗਪਗ 70 ਕਰੋੜ ਦੀ ਲਾਗਤ ਨਾਲ ਟੋਲ ਹਟਾਉਣ ਤੋਂ ਬਾਅਦ ਪ੍ਰੀਮਿਕਸ ਪਾਇਆ ਜਾਵੇਗਾ। ਜਿਸ ਦਾ ਕੰਮ ਮਾਰਚ ਦੇ ਅਖੀਰ ਵਿਚ ਸ਼ੁਰੂ ਹੋ ਗਿਆ ਸੀ, ਤੇ ਸੰਗਰੂਰ ਵਿਖੇ ਰੇਲਵੇ ਬਰਿਜ ਤੋ ਪਹਿਲਾਂ ਗੋਲਡਨ ਨਰਸਰੀ ਤੱਕ ਪ੍ਰੀਮਿਕਸ ਪਾ ਕੇ ਕੰਮ ਬੰਦ ਕਰ ਦਿੱਤਾ ਗਿਆ ਹੈ। ਕੰਮ ਬੰਦ ਕੀਤੇ ਨੂੰ ਲੱਗਪਗ 10 ਦਿਨ ਹੋ ਗਏ ਹਨ।
ਇਹ ਸਟੇਟ ਹਾਈਵੇ ਮਹਾਂਵੀਰ ਚੌਂਕ ਤੋਂ ਸ਼ੁਰੂ ਹੁੰਦਾ ਹੈ ਲੱਗਪਗ 2 ਕਿਲੋਮੀਟਰ ਪਹਿਲਾਂ ਹੀ ਇਹ ਕੰਮ ਬੰਦ ਕਰ ਦਿੱਤਾ ਗਿਆ ਹੈ। ਬਰਿਜ ਦੇ ਦੋਵੇਂ ਪਾਸੇ ਬਣੀਆਂ ਸਲਿਪ ਰੋਡਜ ਜਿੰਨਾ ਦੀ ਲੰਬਾਈ ਲੱਗਪਗ ਦੋ ਕਿਲੋਮੀਟਰ ਹੈ ਉਪਰ ਵੀ ਪ੍ਰੀਮਿਕਸ ਨਹੀਂ ਪਾਇਆ ਗਿਆ।
ਇਸ ਸਬੰਧ ਵਿੱਚ ਜਦੋਂ ਇਸ ਸੜਕ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਸ ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪੂਨੀਆ ਕਲੋਨੀ, ਸੰਗਰੂਰ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਸ੍ਰੀ ਉਂਕਾਰ ਸਿੰਘ ਜੀ ਨੂੰ ਮਿਲਿਆ ਸੀ। ਵਫ਼ਦ ਵਿਚ ਅਮਨਦੀਪ ਮਾਨਾ, ਮਨਧੀਰ ਸਿੰਘ, ਸਵਰਨਜੀਤ ਸਿੰਘ ਤੇ ਬਲਦੇਵ ਸਿੰਘ ਸ਼ਾਮਲ ਸਨ । ਸ੍ਰੀ ਓਂਕਾਰ ਸਿੰਘ ਨੇ ਸਬੰਧਤ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹੁਕਮ ਕੀਤਾ ਸੀ ਕਿ ਇਸ ਸੜਕ ਤੇ ਬਣੇ ਸਾਰੇ ਓਵਰ ਬਰਿਜਾਂ (ਮਲੇਰਕੋਟਲਾ ਕੋਟਲਾ, ਧੂਰੀ ਅਤੇ ਸੰਗਰੂਰ ਵਿਖੇ ਬਣੇ ਓਵਰ ਬਰਿਜ)ਦੇ ਨੀਚੇ ਬਣੀਆਂ ਸੜਕਾਂ ਤੇ ਪ੍ਰੀਮਿਕਸ ਪਾਇਆ। ਉਸ ਸਮੇਂ ਫੋਨ ਤੇ ਸਬੰਧਤ ਅਧਿਕਾਰੀ ਨੇ ਹਾਂ ਵੀ ਕੀਤੀ ਸੀ।
ਇੰਨਾ ਓਵਰ ਬ੍ਰਿਜਾਂ ਦੇ ਨੀਚੇ ਬਣੀਆਂ ਸੜਕਾਂ ਦੀ ਸਾਂਭ ਸੰਭਾਲ ਟੋਲ ਹਟਾਉਣ ਤੋਂ ਪਹਿਲਾਂ ਟੋਲ ਇਕੱਠਾ ਕਰਨ ਵਾਲੀ ਕੰਪਨੀ ਹੀ ਕਰਦੇ ਸੀ 2018 ਵਿਚ ਇੰਨਾ ਸਲਿਪ ਰੋਡਜ ਉਪਰ ਪ੍ਰੀਮਿਕਸ ਟੋਲ ਕੰਪਨੀ ਨੇ ਪਾਇਆ ਸੀ।
ਇਸ ਤੋਂ ਇੰਨਾ ਸੜਕਾਂ ਦੀ ਰਿਪੇਅਰ ਨਹੀਂ ਕੀਤੀ ਗਈ। ਇੰਨਾ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੋਈ ਪਈ ਹੈ । ਪੀਡਬਲਿਊਡੀ ਦੇ ਅਧਿਕਾਰੀਆਂ ਨਾਲ ਲਗਾਤਾਰ ਇੰਨਾ ਸੜਕਾਂ ਦੀ ਰਿਪੇਅਰ ਲਈ ਪੱਤਰ ਵਿਵਹਾਰ ਕੀਤਾ ਜਾ ਰਿਹਾ ਹੈ , ਅਧਿਕਾਰੀਆਂ ਵੱਲੋਂ ਫੰਡ ਨਾਂ ਹੋਣ ਦਾ ਰੋਣਾਂ ਰੋਇਆ ਜਾਂਦਾ ਹੈ। ਪੂਨੀਆ ਕਲੋਨੀ ਸੰਗਰੂਰ ਵਾਲੇ ਪਾਸੇ ਦੀ ਸੜਕ ਬਣਾਉਣ ਲਈ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ਨੂੰ ਮਿਲਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪੀਡਬਲਿਊਡੀ ਵਿਭਾਗ ਲਿਖ ਕੇ ਦੇ ਦਿੰਦਾ ਹੈ ਤਾਂ ਅਸੀਂ ਸਲਿਪ ਰੋਡਜ ਤੇ ਪ੍ਰੀਮਿਕਸ ਪਾ ਦੇਵਾਂਗੇ। ਅਕਤੂਬਰ 2023 ਵਿਚ ਪੀਡਬਲਿਊਡੀ ਵਿਭਾਗ ਨੇ ਲਿਖ ਵੀ ਦਿੱਤਾ ਸੀ ਸਾਡੇ ਕੋਲ ਲੋੜੀਂਦੇ ਫੰਡ ਨਹੀਂ ਹਨ , ਜੇਕਰ ਨਗਰ ਕੌਂਸਲ ਸੰਗਰੂਰ ਇੰਨਾ ਸੜਕਾਂ ਦੀ ਮੁਰੰਮਤ ਕਰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਨਗਰ ਕੌਂਸਲ ਨੇ ਇਹ ਸੜਕਾਂ ਨਹੀਂ ਬਣਾਈਆਂ।
ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੋਸਾਇਟੀ, ਸੰਗਰੂਰ ਮੰਗ ਕਰਦੀ ਕਿ ਇਸ ਸੜਕ ਜਿਥੇ ਤੱਕ ਇਸ ਦੀ ਹੱਦ ਹੈ ਉਥੇ ਤੱਕ ਬਣਾਇਆ ਜਾਵੇ ਅਤੇ ਸੰਗਰੂਰ ਓਵਰ ਬ੍ਰਿਜ ਦੇ ਨੀਚੇ ਬਣੀਆਂ ਸੜਕਾਂ ਤੇ ਵੀ ਪ੍ਰੀਮਿਕਸ ਪਾਇਆ ਜਾਵੇ।ਹੋ ਰਹੇ ਕੰਮ ਦੀ ਜਾਂਚ ਕੀਤੀ ਜਾਵੇ।
ਮਨਧੀਰ ਸਿੰਘ,ਸਵਰਨਜੀਤ ਸਿੰਘ।
ਕਾਰਜਕਾਰੀ ਮੈਂਬਰ, ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ।