ਹੱਕ ਅਤੇ ਸੱਚ ਦੀ ਆਵਾਜ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ : ਰਾਜਨ ਨਾਰੰਗ
ਆਖਿਆ! ਹੰਸ ਰਾਜ ਹੰਸ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾ ਕੇ ਲੋਕ ਸਭਾ ’ਚ ਭੇਜਾਂਗੇ
ਫਰੀਦਕੋਟ , 8 ਮਈ (ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਸਰਗਰਮ ਨੇਤਾ ਹੰਸ ਰਾਜ ਹੰਸ ਜਿਸ ਜਜਬੇ ਅਤੇ ਦਲੇਰੀ ਨਾਲ ਚੋਣ ਮੈਦਾਨ ਵਿੱਚ ਡਟੇ ਹੋਏ ਹਨ, ਪ੍ਰਮਾਤਮਾ ਉਹਨਾਂ ਉੱਪਰ ਮਿਹਰ ਭਰਿਆ ਹੱਥ ਰੱਖਣ, ਕਿਉਂਕਿ ਹੰਸ ਰਾਜ ਹੰਸ ਦੀ ਦਿਨੋ ਦਿਨ ਵੱਧ ਰਹੀ ਲੋਕ ਪਿ੍ਰਆ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਜਿੱਤ ਦਾ ਸਿਹਰਾ ਉਹਨਾਂ ਦੇ ਸਿਰ ਜਰੂਰ ਬੰਨਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਫਰੀਦਕੋਟ ਤੋਂ ਜਿਲਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਆਖਿਆ ਕਿ ਹੰਸ ਰਾਜ ਹੰਸ ਬਹੁਤ ਨਿਮਰਤਾ, ਸਹਿਜ ਅਤੇ ਸੰਜਮ ਵਾਲੇ ਇਨਸਾਨ ਹਨ, ਕਿਉਂਕਿ ਕਿਸਾਨਾ ਦੇ ਵਿਰੋਧ ਦੇ ਬਾਵਜੂਦ ਵੀ ਉਹ ਅੱਗੋਂ ਬਿਲਕੁਲ ਵੀ ਗਰਮੀ ਨਹੀਂ ਦਿਖਾਉਂਦੇ। ਰਾਜਨ ਨਾਰੰਗ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਦੇਸ਼ ਦੀ ਤਰੱਕੀ ਲਈ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਤੇਜੀ ਨਾਲ ਕੀਤੇ ਜਾ ਰਹੇ ਹਨ, ਜਿਸ ਕਾਰਨ ਭਾਰਤ ਅੱਜ ਪੂਰੀ ਦੁਨੀਆਂ ਵਿੱਚ ਆਪਣਾ ਲੋਹਾ ਮੰਨਵਾ ਰਿਹਾ ਹੈ ਤੇ ਦੇਸ਼ ਦੇ ਲਗਾਤਾਰ ਵਿਕਾਸ ਕਰਨ ਲਈ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣਾ ਜਰੂਰੀ ਹੈ। ਉਹਨਾਂ ਆਖਿਆ ਕਿ ਕੇਂਦਰ ਵਿੱਚ ਭਾਜਪਾ ਨੇ ਆਪਣੇ 10 ਸਾਲ ਦੇ ਸ਼ਾਸ਼ਨ ਕਾਲ ਦੌਰਾਨ ਉਹ ਕੰਮ ਕੀਤੇ ਹਨ, ਜੋ ਕਾਂਗਰਸ ਆਪਣੇ ਲੰਮੇ ਸਮੇਂ ਦੇ ਸ਼ਾਸ਼ਨਕਾਲ ਵਿੱਚ ਨਹੀਂ ਕਰ ਸਕੀ। ਰਾਜਨ ਨਾਰੰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗਰੀਬ ਵਰਗ ਲਈ ਵੱਖ-ਵੱਖ ਸਕੀਮਾ/ਯੋਜਨਾਵਾਂ ਚਲਾਈਆਂ ਗਈਆਂ ਹਨ, ਜਿੰਨਾ ਦਾ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਮਿਲਿਆ ਹੈ। ਰਾਜਨ ਨਾਰੰਗ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਤਾਰੇ ਗਏ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਟਿਕਟ ਦੇਣ ਬਦਲੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਹੰਸ ਰਾਜ ਹੰਸ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ। ਉਹਨਾ ਆਖਿਆ ਕਿ ਹੰਸ ਰਾਜ ਹੰਸ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਦਿਨੋ ਦਿਨ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।