- ਬੱਚਿਆ ਵਾਗ ਜਿਹਨਾਂ ਦੀ ਕੀਤੀ ਸੇਵਾ ਪ੍ਰਵਾਹ,
ਅਜੇ ਵੀ ਕਦੇ ਕਦੇ ਉਸਦੀ ਪਿਆਰੀ ਯਾਦ ਮਾਰਦੀ। - ਬਹਿ ਕੇ ਸੱਥ ਵਿਚ ਖੇਡਦੇ ਸੀ ਤਾਸਾ, ਮਾਰਦੇ ਸੀ ਗੱਪਾਂ,
ਬੱਸ ੳ ਮਿਤਰਾ ਪੁਰਾਣੇ ਯਾਰਾਂ ਦੀ ਯਾਦ ਮਾਰਦੀ। - ਪੜ੍ਹ ਲਿਖ ਕੇ ਜਵਾਨੀ ਵਿਚ ਖੇਡਣੀ ਕਬੱਡੀ ਤੁੜਾਉਣੇ ਹੱਡ ਗੋਡੇ,
ਵਿਆਹ ਵੇਲੇ ਜੋਬ ਸਰਕਾਰੀ ਰੁਜ਼ਗਾਰ ਮਾਰਦੀ। - ਸਕੂਲਾਂ ਵਿਚ ਬੱਚਿਆ ਦੀ ਪੜਾਈੇ, ਕੱਪੜੇ ਅਤੇ ਨਿਕਰ ਸੁਕੱਰ,
ਪ੍ਰਾਈਵੇਟ ਸਕੂਲਾ ਦੀਆਂ, ਕਿਤਾਬਾਂ, ਵਰਦੀਆਂ ਦੀ ਖ਼ਰੀਦਦਾਰੀ ਮਾਰਦੀ। - ਪੜ੍ਹ ਲਿਖ ਕੇ ਗਏ ਵਿਦੇਸ਼, ਹੋਏ ਪੱਕੇ, ਵੀਡੀਉ ਕਾਲ,
ਮਾਪਿਆਂ ਨੂੰ ਉਹਨਾਂ ਦੀ ਜੁਦਾਈ ਮਾਰਦੀ। - ਆਇਆ ਬੁਢਾਪਾ.. ਹੈਲਥ ਵਿਭਾਗ ਦਾ ਬੁਰਾ ਹਾਲ, ਲੱਗੀਆ ਬੀਮਾਰੀਆਂ, ਬੱਸ ਉਏ ਰੱਬਾ ਪ੍ਰਾਈਵੇਟ ਡਾਕਟਰਾਂ ਦੀ ਦਿੱਤੀ ਦਵਾਈ ਮਾਰਦੀ।
7 ਅਸਾਂ ਵੋਟਾਂ ਦਿੱਤੀਆ ਲਿਆਉਣੇ ਸੀ ਚੰਗੇ ਬੰਦੇ,
ਮਾੜੇ ਸਮਿਆਂ ‘ਚ ਰਹੀ ਸਦਾ ਲੋਟੂ ਸਰਕਾਰ ਮਾਰਦੀ।
- ਵਿਕੇ ਭਾਵੇਂ ਰੇਡੀੳ, ਟੀ ਵੀ, ਨਿਊਜ ਚੈਨਲ
ਵਿਕ ਹੀ ਜਾਵੇ ਜੋ… ਯਾਰ ਉਹ ਅਖ਼ਬਾਰ ਮਾਰਦੀ। - ਸੇਵਾਵਾ ਕਰਦੀਆਂ ਸੰਸਥਾਵਾਂ, ਨੇਕੀ ਦਾ ਕੰਮ ਹੈ, ਜੋ ਕਰੇ ਨਜ਼ਾਇਜ਼.. ਨਾ ਪੁੱਛੇ ਆਪਣਿਆ ਨੂੰ, ਇਹੋ ਜਿਹੀ ਕੀਤੀ ਮਨਦੀਪ ਸਿੰਘ ਸੇਵਾ ਮਾਰਦੀ।

ਮਨਦੀਪ ਸਿੰਘ ਸਿੰਘਪੁਰਾ
88720 01117