ਪੰਜਾਬ ਸਰਕਾਰ ਨੇ ਜੇਕਰ ਗੁੰਡਾ ਅਨਸਰਾਂ ਨੂੰ ਨੱਥ ਨਾ ਪਾਈ ਤਾਂ ਹਿੰਦੂ ਟਾਈਗਰ ਫੋਰਸ ਵੱਡੇ ਸੰਘਰਸ਼ ਲਈ ਮਜਬੂਰ ਹੋਵੇਗੀ
ਬਠਿੰਡਾ, 22 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਹਰ ਇਨਸਾਨ ਨੂੰ ਕਿਸੇ ਵੀ ਧਰਮ ਨੂੰ ਮੰਨਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ। ਪਰ ਇਸੇ ਹੀ ਦੇਸ਼ ਦੇ ਸੂਬੇ ਪੰਜਾਬ ਅੰਦਰ ਕੁੱਝ ਅਖੌਤੀ ਗਰਮ ਖ਼ਿਆਲੀ ਆਗੂ ਸੂਬੇ ਅੰਦਰ ਦਹਿਸ਼ਤ ਦਾ ਮਾਹੌਲ ਸਿਰਜਣ ਲਈ ਨਾ ਸਿਰਫ਼ ਹਿੰਦੂ ਧਰਮ ਆਗੂਆਂ ਦੀ ਅਵਾਜ ਹੀ ਦਬੱਣ ਦੀ ਕੋਸ਼ਿਸ਼ ਕਰ ਰਿਹਾ ਰਹੇ ਹਨ ਬਲਕਿ ਹਿੰਦੂ ਆਗੂਆਂ ਨੂੰ ਟਾਰਗੇਟ ਕਰਦਿਆਂ ਉਹਨਾਂ ਨੂੰ ਜਾਨੋਂ ਮਾਰਨ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਤੋ ਵੀ ਬਾਜ਼ ਨਹੀਂ ਆ ਰਹੇ। ਬੀਤੇ ਕੁਝ ਮਹੀਨੇ ਪਹਿਲਾਂ ਹਿੰਦੂ ਸਿਰਕੱਢ ਅਤੇ ਪਹਿਲੀ ਕਤਾਰ ਦੇ ਆਗੂ ਸੁਧੀਰ ਸੂਰੀ ਦਾ ਸ਼ਰੇਆਮ ਕਤਲ ਕਰ ਦੇਣਾ ਅਤੇ ਆਏ ਦਿਨ ਹਿੰਦੂ ਆਗੂਆਂ ਨੂੰ ਧਮਕੀਆਂ ਦੇਣਾ ਅਤੇ ਹੁਣ ਤਾਜ਼ਾ ਘਟਨਾ ਦੀ ਗੱਲ ਕਰੀਏ ਤਾਂ ਗੁਜ਼ਰਾਤ ਪੁਲਿਸ ਦੇ ਹੱਥ ਲੱਗੇ ਇੱਕ ਗੈਰ ਸਮਾਜਿਕ ਅਨਸਰ ਅਨਸਰ ਜਿਸਨੇ ਖੁਲਾਸਾ ਕੀਤਾ ਹੈ ਕਿ ਉਸਨੂੰ ਸ਼ਿਵ ਸੈਨਾ ਦੇ ਪੰਜਾਬ ਦੇ ਆਗੂ ਨਿਸ਼ਾਂਤ ਸ਼ਰਮਾ ਸਮੇਤ ਕੁੱਝ ਹੋਰ ਹਿੰਦੂ ਆਗੂਆਂ ਨੂੰ ਮਾਰਨ ਲਈ ਇੱਕ ਕਰੋੜ ਰੁਪਏ ਦੀ ਤੋਂ ਵੀ ਵੱਧ ਦੀ ਰਕਮ ਫਿਰੌਤੀ ਦੇ ਤੌਰ ਤੇ ਦਿੱਤੀ ਗਈ ਹੈ।ਇਹਨਾ ਸਾਰੀਆਂ ਗੱਲਾਂ ਤੋਂ ਇਹ ਸਪੱਸ਼ਟ ਹੁੰਦਾ। ਹੈ ਕਿ ਪੰਜਾਬ ਸਮੇਤ ਭਾਰਤ ਵਿੱਚ ਹਿੰਦੂ ਸੁਰੱਖਿਅਤ ਨਹੀਂ ਹਨ। ਇਹਨਾ ਗੱਲਾਂ ਦਾ। ਪ੍ਰਗਟਾਵਾ ਹਿੰਦੂ ਟਾਈਗਰ ਫੋਰਸ ਦੇ ਕੌਮੀ ਆਗੂ ਮਨਿੰਦਰ ਸਿੰਘ ਮਣੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਹਿੰਦੂ ਹਮੇਸ਼ਾ ਹੀ ਸ਼ਾਂਤੀ ਦਾ ਪ੍ਰਤੀਕ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਭਾਰਤ ਵਿੱਚ ਭਾਈਚਾਰਕ ਸਾਂਝ ਕਾਇਮ ਰਹੇ, ਪਰ ਹਿੰਦੂ ਵੀ ਇਸ ਸੋਚ ਨੂੰ ਕੁਝ ਲੋਕ ਕਮਜ਼ੋਰੀ ਸਮਝ ਰਹੇ ਹਨ।
ਮੀਡੀਆ ਨੂੰ ਸੰਬੋਧਨ ਹੁੰਦੇ ਹੋਏ ਮਨਿੰਦਰ ਸਿੰਘ ਮਣੀ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਹਿੰਦੂਆਂ ਤੇ ਆਏ ਦਿਨ ਹਮਲੇ ਹੋਣਾ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਅੰਦਰ ਲਾ ਐਂਡ ਆਰਡਰ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਰੂਪ ਵਿੱਚ ਕਿਹਾ ਕਿ ਹਿੰਦੂਆਂ ਦੇ ਹੋਣ ਵਾਲੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜੇਕਰ ਪੰਜਾਬ ਸਰਕਾਰ ਨੇ ਹਿੰਦੂ ਆਗੂਆਂ ਤੇ ਹਮਲਾ ਕਰਨ ਦੀ ਸਾਜਿਸ਼ ਰਚਣ ਵਾਲਿਆਂ ਤੇ ਨਥ ਨਾ ਪਾਈ ਤਾਂ ਹਿੰਦੂ ਟਾਈਗਰ ਫੋਰਸ ਧਰਨੇ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸੜਕਾਂ ਜਾਮ ਕਰਨ ਲਈ ਵੀ ਮਜਬੂਰ ਹੋਵੇਗੀ। ਇਸ ਮੌਕੇ ਉਹਨਾਂ ਨਾਲ ਕਲੇਸ਼ ਸ਼ਰਮਾ, ਵਿਨੋਦ ਕੁਮਾਰ, ਸੁਖ ਰਵੀ, ਸੋਨੀ ,ਰਿੰਕੂ, ਸਤਨਾਮ ਸਿੰਘ, ਹਰਦੀਪ ਸਿੰਘ, ਦਰਸ਼ਨ, ਮੇਵਾ ਸਿੰਘ, ਪੂਰਨ ਅਤੇ ਸੁਨੀਲ ਕੁਮਾਰ ਆਦਿ ਮੌਜੂਦ ਸਨ।

