ਅਫਸਰ ਹੋਵੇ ਤਾਂ ਪੀ .ਸੀ.ਐਸ ਗਗਨਦੀਪ ਸਿੰਘ ਜਿਹਾ ਹੋਵੇ।ਜਿਹੜੇ ਇਨਸਾਨ ਵਿੱਚ ਹੰਕਾਰ ਨਾ ਹੋਵੇ ਉਹ ਇਨਸਾਨ ਹੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ।ਐਸ.ਡੀ.ਐਮ ਗਗਨਦੀਪ ਸਿੰਘ ਜੀ ਨੇ ਇੰਨੇ ਵੱਡੇ ਉੱਚ ਅਹੁਦੇ ਤੇ ਪਹੁੰਚ ਕੇ ਵੀ ਕਦੇ ਹੰਕਾਰ ਨਹੀਂ ਕੀਤਾ।ਹਰ ਇਨਸਾਨ ਨਾਲ ਆਮ ਵਿਅਕਤੀ ਬਣ ਕੇ ਗੱਲਬਾਤ ਕਰਦੇ ਹਨ।ਐਸ.ਡੀ.ਐਮ ਗਗਨਦੀਪ ਸਿੰਘ ਜੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਦੇ ਹਨ ਅਤੇ ਉਹਨਾਂ ਨੂੰ ਸਮਝ ਕੇ ਹੱਲ ਕਰਨ ਦਾ ਪੂਰਾ ਯਤਨ ਕਰਦੇ ਹਨ। ਐਸ.ਡੀ.ਐਮ ਗਗਨਦੀਪ ਸਿੰਘ ਜੀ ਹਰ ਕਿਸੇ ਨੂੰ ਆਪਣੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਮਝਦੇ ਹਨ ।ਐਸ.ਡੀ.ਐਮ ਗਗਨਦੀਪ ਸਿੰਘ ਜੀ ਖੁਸ਼ ਦਿਲ ਇਨਸਾਨ, ਉੱਚੀ ਸੋਚ , ਧਰਤੀ ਨਾਲ ਜੁੜੇ, ਮੇਹਨਤੀ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਰੱਖਦੇ ਹਨ। ਐਸ.ਡੀ.ਐਮ ਗਗਨਦੀਪ ਸਿੰਘ ਜੀ ਐਸ.ਡੀ.ਐਮ ਦਫਤਰ ਵਿਖੇ ਹਰੇਕ ਕੰਮ ਕਾਰ ਦੀ ਖੁਦ ਮੋਨੀਟਰਿੰਗ ਕਰਦੇ ਹਨ ਅਤੇ ਪੂਰੀ ਜ਼ਿੰਮੇਵਾਰੀ ਨਾਲ ਆਮ ਜਨਤਾ ਨਾਲ ਸੰਬੰਧਿਤ ਸਾਰੇ ਕੰਮ ਕਾਰ ਸਮੇਂ ਸਿਰ ਮੁਕੰਮਲ ਕਰਵਾਉਂਦੇ ਹਨ। । ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਕਿ ਐਸ.ਡੀ.ਐਮ ਗਗਨਦੀਪ ਸਿੰਘ ਜੀ ਹੱਥੀਂ ਕੰਮ ਕਰਨ ਦਾ ਬਹੁਤ ਸ਼ੋਕ ਰੱਖਦੇ ਹਨ ਅਤੇ ਖੁਦ ਹੀ ਕਈ ਵਾਰ ਬਹੁਤ ਲੰਮਾ ਸਮਾਂ ਕੰਪਿਊਟਰ ਤੇ ਸਾਰੀਆਂ ਰਿਪੋਰਟਾ ਤਿਆਰ ਕਰਦੇ ਰਹਿੰਦੇ ਹਨ।। ਐਸ.ਡੀ.ਐਮ ਗਗਨਦੀਪ ਸਿੰਘ ਜੀ ਦੇ ਚਿਹਰੇ ਤੇ ਹਰ ਸਮੇਂ ਮੁਸਕਾਨ ਹੀ ਰਹਿੰਦੀ ਹੈ ਚਾਹੇ ਉਹ ਕਿੰਨੀ ਜ਼ਿਆਦਾ ਮਰਜ਼ੀ ਮੁਸ਼ਕਿਲ ਵਿੱਚ ਹੋਣ। ਉਹਨਾਂ ਦੇ ਸੁਭਾਅ ਬਾਰੇ ਗੱਲ ਕਰੀਏ ਤਾਂ ਬਹੁਤ ਹੀ ਸ਼ਾਂਤ ਸੁਭਾਅ ਅਤੇ ਹਰ ਕਿਸੇ ਨਾਲ ਮਿਠਾਸ ਨਾਲ ਗੱਲਬਾਤ ਕਰਦੇ ਹਨ। ਜੇਕਰ ਕੋਈ ਵੀ ਸਟਾਫ ਮੈਂਬਰ ਉਹਨਾਂ ਕੋਲ ਕੋਈ ਵੀ ਮੁਸ਼ਕਿਲ ਲੈ ਕੇ ਆਉਂਦਾ ਹੈ ਤਾਂ ਉਹ ਉਸਨੂੰ ਬੜੇ ਸੁਚੱਜੇ ਢੰਗ ਅਤੇ ਨਿਮਰਤਾ ਨਾਲ ਉਸਦੀ ਗੱਲ ਸੁਣ ਕੇ ਮੁਸ਼ਕਿਲ ਦਾ ਹੱਲ ਕਰ ਦਿੰਦੇ ਹਨ ਅਤੇ ਜਿੱਥੇ ਸਖ਼ਤਾਈ ਨਾਲ ਪੇਸ਼ ਆਉਣ ਦੀ ਜ਼ਰੂਰਤ ਹੋਵੇ ਉੱਥੇ ਮਜ਼ਬੂਰਨ ਵਸ ਸਖ਼ਤਾਈ ਨਾਲ ਵੀ ਪੇਸ਼ ਆ ਕੇ ਵੀ ਆਪਣਾ ਸਾਰਾ ਕੰਮ ਮੁਕੰਮਲ ਕਰਦੇ ਹਨ ।ਐਸ.ਡੀ.ਐਮ ਗਗਨਦੀਪ ਸਿੰਘ ਜੀ ਨੇ ਕਿਸੇ ਸਟਾਫ ਮੈਂਬਰ ਨੂੰ ਕੋਈ ਗੱਲ ਕਹਿਣੀ ਵੀ ਹੋਵੇ ਤਾਂ ਸਾਰਿਆਂ ਦੇ ਸਾਹਮਣੇ ਗੁੱਸੇ ਨਾਲ ਡਾਂਟਣ ਦੀ ਇਕੱਲੇ ਨੂੰ ਦਫ਼ਤਰ ਵਿੱਚ ਪਿਆਰ ਨਾਲ ਸਮਝਾਉਂਦੇ ਹਨ ਅਤੇ ਸਮੂਹ ਸਟਾਫ਼ ਨੂੰ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਸਮਝਦੇ ਹਨ ਅਤੇ ਬਣਦਾ ਸਤਿਕਾਰ ਦਿੰਦੇ ਹਨ ।

ਸੰਦੀਪ ਕੰਬੋਜ
ਪ੍ਰਧਾਨ ਰੋਟਰੀ ਕਲੱਬ ਗੁਰੂਹਰਸਹਾਏ
ਸੰਪਰਕ ਨੰਬਰ- 98594-00002