ਮੇਰੀ ਚੋਣ-ਡਿਊਟੀ ਲੱਗ ਗਈ ਸੀ, ਲੋਕ ਸਭਾ ਚੋਣਾਂ ਵਿੱਚ। ਮੈਂ ਡਿਊਟੀ ਕਟਵਾਉਣ ਲਈ ਕਾਫ਼ੀ ਭੱਜ-ਨੱਸ ਕੀਤੀ, ਪਰ ਗੱਲ ਨਾ ਬਣੀ।
ਸ਼ਹਿਰ ਦੇ ਇੱਕ ਅਸਰ-ਰਸੂਖ ਵਾਲੇ ਬੰਦੇ ਨੂੰ ਮਿਲਿਆ। ਉਸਨੇ ਕਿਹਾ- “ਇਹ ਤਾਂ ਗੱਲ ਹੀ ਕੋਈ ਨਹੀਂ। ਐੱਸਡੀਐੱਮ ਕੋਲ ਜਾ ਕੇ ਮੇਰਾ ਨਾਂ ਲਓ। ਮੈਂ ਫ਼ੋਨ ਕਰ ਦਿੰਦਾ ਹਾਂ।”
ਉਹਨੇ ਮੇਰੇ ਸਾਹਮਣੇ ਹੀ ਫੋਨ ਵੀ ਕੀਤਾ।
ਮੈਂ ਐੱਸਡੀਐੱਮ ਨੂੰ ਉਨ੍ਹਾਂ ਦੇ ਦਫ਼ਤਰ ਮਿਲਿਆ।
ਉਨ੍ਹਾਂ ਨੇ ਚੋਣ ਡਿਊਟੀ ਕੱਟਣ ਤੋਂ ਹੱਥ ਖੜ੍ਹੇ ਕੀਤੇ ਤੇ ਕਿਹਾ- “ਕੋਈ ਹੋਰ ਸੇਵਾ ਦੱਸੋ! ਕਹੋ ਤਾਂ ਬੰਦਾ ਮਰਵਾ ਦਿੰਦਾ ਹਾਂ! ਪਰ ਚੋਣ-ਡਿਊਟੀ ਨਹੀਂ ਕੱਟ ਸਕਦਾ!”

ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
