ਸਮੇਂ ਦੇ ਹਾਕਮ ਦੇ ਹੁਕਮ ਤੇ
ਬੀਬੀ ਭਾਨੀ ਦੇ ਚੰਨ ਨੂੰ
ਸਖ਼ਤ ਗਰਮੀ ਦੇ ਮੌਸਮ ਵਿੱਚ
ਬਿਠਾਇਆ ਗਿਆ
ਤੱਤੀ ਤਵੀ ਉੱਤੇ
ਤੇ ਪਾਈ ਗਈ
ਸੀਸ ਤੇ ਸੜਦੀ, ਬਲਦੀ ਰੇਤ।
ਉਸ ਨੂੰ ਕੀ ਪਤਾ ਸੀ
ਉਸ ਦੀ ਧਾਰਮਿਕ ਕੱਟੜਤਾ
ਤੇ ਤੰਗ ਦਿਲੀ
ਕੁੱਝ ਨਹੀਂ ਵਿਗਾੜ ਸਕਦੀ
ਬੀਬੀ ਭਾਨੀ ਦੇ ਚੰਨ ਦਾ
ਤੇ ਨਿਮਰਤਾ ਦੇ ਪੁੰਜ,
ਸ਼ਾਂਤੀ ਸਰੂਪ ਨੇ
ਇਹ ਅਸਹਿ ਸਰੀਰਕ ਕਸ਼ਟ
ਸਹਾਰ ਲੈਣੇ ਨੇ
” ਤੇਰਾ ਕੀਆ ਮੀਠਾ ਲਾਗੈ।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।” ਕਹਿ ਕੇ
ਤੇ ਉਸ ਦੀ ਸ਼ਹਾਦਤ ਨੇ
ਉਸ ਦੇ ਸਿੱਖਾਂ ਨੂੰ
ਜਬਰ, ਜ਼ੁਲਮ ਦੇ ਟਾਕਰੇ ਲਈ
ਸਦਾ ਤਿਆਰ ਰਹਿਣ ਦਾ ਪਾਠ
ਪੜ੍ਹਾ ਦੇਣਾ ਹੈ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
