ਪ੍ਰਸਿੱਧ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਮਿਲਿਆ
ਪੰਜ ਦਹਾਕਿਆਂ ਤੋਂ ਵੱਧ ਬਾਲੀਵੁੱਡ ਵਿਚ ਆਪਣੀ ਵਧੀਆ ਫੋਟੋਗ੍ਰਾਫੀ ਨਾਲ ਯੋਗਦਾਨ ਪਾਉਣ ਵਾਲੇ ਮਸ਼ਹੂਰ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣਾ ਪੂਰੇ ਪੰਜਾਬੀ ਭਾਈਚਾਰੇ ਲਈ ਬੜੀ ਮਾਣ ਵਾਲੀ ਗੱਲ ਹੈ ਹਰਿਆਣਾ ਦੇ ਅੰਬਾਲਾ ਸ਼ਹਿਰ ਦਾ ਜਨਮੇ ਅਸ਼ੋਕ ਨੇ ਮੁੰਬਈ ਜੇ ਜੇ ਆਰਟ ਇਸਨੀਟਿਊਟ ਤੋਂ ਫੋਟੋਗ੍ਰਾਫੀ ਦਾ ਡਿਪਲੋਮਾ ਕਰਨ ਤੋਂ ਬਾਅਦ ਭਾਰਤੀ ਫ਼ਿਲਮਾਂ ਦੀ ਸਭ ਤੋਂ ਪੁਰਾਣੀ ਕਾਮਤ ਫੋਟੋਗ੍ਰਾਫੀ ਕੰਪਨੀ ਨਾਲ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਸਨੇ ਅਜ਼ਾਦ ਤੌਰ ਤੇ ਆਪਣਾ ਫ਼ਿਲਮੀ ਕੈਰੀਅਰ ਆਧਾ ਦਿਨ ਆਂਧੀ ਰਾਤ ਤੋਂ ਸ਼ੁਰੁ ਕੀਤਾ ਤੇ ਉਸ ਤੋਂ ਬਾਅਦ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਤੱਕ 200 ਤੋਂ ਜ਼ਿਆਦਾ ਫ਼ਿਲਮਾਂ ਵਿਚ ਆਪਣੀ ਫੋਟੋਗ੍ਰਾਫੀ ਦਾ ਕਮਾਲ ਦਿਖਾ ਚੁੱਕਾ ਹੈ।
ਉਸ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਹਿੰਦੀ ਸਿਨੇਮੇ ਦੇ ਪ੍ਰਸਿੱਧ ਡਾਇਰੈਕਟਰ ਮਨਮੋਹਨ ਦੇਸਾਈ, ਪ੍ਰਕਾਸ਼ ਮੇਹਰਾ, ਜੇ ਓਮ ਪ੍ਰਕਾਸ਼, ਰਾਜ ਕਪੂਰ, ਐਫ ਸੀ ਮੇਹਰਾ, ਤਾਰਾ ਚੰਦ ਬੜਜਾਤੀਆ, ਤਾਹਿਰ ਹੁਸੈਨ , ਰੋਮੇਸ਼ ਸ਼ਰਮਾ ਵਰਗੇ ਦਿੱਗਜ਼ਾਂ ਹਸਤੀਆਂ ਨਾਲ ਕੰਮ ਕਰ ਚੁੱਕਾ ਹੈ। ਇਸ ਖੁਸ਼ੀ ਦੇ ਮੌਕੇ ਤੇ ਮੋਹਨ ਬੱਗੜ ( ਪ੍ਰਸਿੱਧ ਫਾਈਟ ਮਾਸਟਰ ਤੇ ਅਦਾਕਾਰ), ਵਿਜੇ ਟੰਡਨ, ਸੁਖਮਿੰਦਰ ਧੰਜਲ, ਇਕਬਾਲ ਚਾਨਾ, ਸੋਨੂੰ ਬੱਗੜ, ਬਲਜਿੰਦਰ ਸਿੰਘ ਸਿੱਧੂ, ਸਤਵਿੰਦਰ ਸਿੰਘ ਮਠਾੜੂ, ਰਣਜੀਤ ਰਿਆਜ਼ ਸ਼ਰਮਾ,ਪੂਨਮ ਸੂਦ, ਆਦਿ ਨੇ ਮੁਬਾਰਕ ਬਾਦ ਦਿਤੀ।
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202