ਤੇਰੇ ਜਿਹਾ ਮੈਨੂੰ ਹੋਰ ਨਾ ਕੋਈ।
ਮੇਰੀ ਝੋਲੀ ਖ਼ੈਰ ਪਾਅ ਮੇਰੇ ਮਾਲਕਾ।।
ਦੋਂਵੇਂ ਹੱਥ ਜੋੜ ਕਰਾਂ ਅਰਜ਼ੋਈ।
ਮੇਰੀ ਮੈਂ ਨੂੰ ਮੁਕਾ ਮੇਰੇ ਮਾਲਕਾ।
ਤੇਰੇ ਤੋਂ ਬਿਨ੍ਹਾਂ ਮੇਰੀ ਸੁਣਦਾ ਨਾ ਕੋਈ।
ਨਾਮ ਅੰਮ੍ਰਿਤ ਦੇ ਪਿਲਾ ਮੇਰੇ ਮਾਲਕਾ।।
ਤੇਰੇ ਜਿਹਾ………………..
ਦੁੱਖ ਸੁੱਖ ਦੁਨੀਆਂ ਦੇ ਬਸਤਰ ਦੋਇ।
ਇਨ੍ਹਾਂ ਤੋਂ ਮੁੱਕਤੀ ਕਰਾ ਮੇਰੇ ਮਾਲਕਾ।।
ਏ ਜ਼ਿੰਦ ਨਿਮਾਣੀ ਰਾਹੋਂ ਭਟਕੀ ਹੋਈ।
ਏਸ ਨੂੰ ਸਿੱਧੇ ਰਾਹੇ ਪਾਅ ਮੇਰੇ ਮਾਲਕਾ।।
ਤੇਰੇ ਜਿਹਾ………………..
ਤੇਰੇ ਜਿਹਾ ਬਖ਼ਸ਼ਣਹਾਰ ਨਾ ਕੋਈ।
ਮੇਰੀਆਂ ਭੁੱਲਾਂ ਨੂੰ ਦੇ ਬਖ਼ਸ਼ਾ ਮੇਰੇ ਮਾਲਕਾ।
ਤੇਰੇ ਵਗੈਰ ਮੈਨੂੰ ਬਖਸ਼ਦਾ ਨਾ ਕੋਈ।
ਮੈਨੂੰ ਆਪਣੇ ਚਰਨੀਂ ਲਗਾ ਮੇਰੇ ਮਾਲਕਾ।।
ਤੇਰੇ ਜਿਹਾ………………..
ਮੇਰੇ ਨਾਲ ਮੇਰਾ ਹੋਰ ਨਾ ਕੋਈ।
ਹਰ ਇੱਕ ਸਾਹ ਵੀ ਹੈ ਤੇਰਾ ਮੇਰੇ ਮਾਲਕਾ।।
ਮਹਿੰਦਰ ਸੂਦ ਵਿਰਕਾਂ ਵਾਲੇ ਤੇ ਕ੍ਰਿਪਾ ਹੋਈ।
ਤੇਰੀ ਸਵੱਲੀ ਨਜ਼ਰ ਸਦਕਾ ਮੇਰੇ ਮਾਲਕਾ ।।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ।
ਮੇਰੀ ਝੋਲੀ ਖ਼ੈਰ ਪਾਅ ਮੇਰੇ ਮਾਲਕਾ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ: 9876666381