
ਅਹਿਮਦਗੜ੍ਹ 18 ਜੂਨ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਖਾਟੂ ਸ਼ਿਆਮ ਸੇਵਾ ਮੰਡਲ ਅਹਿਮਦਗੜ੍ਹ ਵੱਲੋਂ 26ਵਾਂ ਗਿਅਰਾਸ ਦਾ ਤਿਉਹਾਰ ਸਥਾਨਕ ਸਨਾਤਨ ਵਿੱਦਿਆ ਮੰਦਿਰ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਗਰਸੇਨ ਧਾਮ ਲੁਧਿਆਣਾ ਬ੍ਰਾਂਚ ਯੁਵਕ ਮੰਡਲ ਅਹਿਮਦਗੜ੍ਹ ਦੇ ਸਕੱਤਰ ਲਲਿਤ ਗੁਪਤਾ, ਸ਼ੁਭਮ ਜਿੰਦਲ, ਵਿਕਾਸ ਜਿੰਦਲ, ਅਭੀ ਜੈਨ, ਪ੍ਰਧਾਨ ਵਿਕਾਸ ਜੈਨ , ਸ਼੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟਰੱਸਟ ਤੋਂ ਸਾਹਿਲ ਜਿੰਦਲ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਤੋਂ ਸੰਜੀਵ ਵਰਮਾ ਲਲਿਤ ਗੁਪਤਾ ਰਾਜੀਵ ਰਾਜੂ ਤਰੁਣ ਸਿੰਘਲਾ ਗੋਲਡੀ ਗਰਗ ਮਨੋਜ ਸ਼ਰਮਾ ਤਰੁਣ ਸੂਦ ਰਜਿੰਦਰ ਗੋਇਲ ਸ੍ਰੀ ਲਕਸ਼ਮੀ ਨਾਰਾਇਣ ਸੇਵਾ ਦਲ ਤੋਂ ਹੈਪੀ ਜਿੰਦਲ ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਤੋਂ ਸੋਨੂ ਰਾਮਾਨੰਦ ਆਸੂ ਗੁਪਤਾ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਤੋਂ ਜਤਿੰਦਰ ਜਿੰਦੀ ਬਿੱਟੂ ਸਿੰਘਲਾ ਆਦਿ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਅਨਿਲ ਮਿੱਤਲ ਨੇ ਕਿਹਾ ਕਿ ਅਹਿਮਦਗੜ੍ਹ ਸ਼ਹਿਰ ਵਿੱਚ ਖਾਟੂ ਸ਼ਿਆਮ ਦੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਸਾਰੇ ਹੀ ਭਗਤਾਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਭਜਨ ਗਾਇਕ ਹੇਮੰਤ ਅਗਰਵਾਲ ਨੇ ਖਾਟੂ ਸ਼ਿਆਮ ਦੇ ਭਜਨ ਗਾ ਕੇ ਅਤੇ “ਹਾਰੇ ਕੇ ਸਹਾਰੇ ਕੀ ਜੈ” ਦੇ ਨਾਅਰੇ ਲਾ ਕੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਖਾਟੂ ਸ਼ਿਆਮ ਸੇਵਾ ਮੰਡਲ ਦੇ ਮੁਖੀ ਮੋਹਿਤ ਜਿੰਦਲ, ਤਰੁਣ ਸਿੰਗਲਾ,ਨਿਸ਼ਾਂਤ ਗੋਇਲ, ਲਲਿਤ ਜਿੰਦਲ, ਰੋਬਿਨ ਗੁਪਤਾ, ਪੁਨੀਤ ਕੁਮਾਰ, ਵਿਵੇਕ ਸ਼ੀਲ ਅਤੇ ਹੋਰ ਮੈਂਬਰਾਂ ਨੇ ਪਹੁੰਚੇ ਸਮੂਹ ਇਲਾਕਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਦ ਵੰਡਿਆ । ਇਸ ਮੌਕੇ ਜੋੜਿਆਂ ਦੀ ਸੇਵਾ ਮਾਂ ਨੈਣਾ ਦੇਵੀ ਚੈਰੀਟੇਬਲ ਟਰਸਟ ਦੇ ਅਹੁਦੇਦਾਰਾਂ ਵੱਲੋਂ ਨਿਭਾਈ ਗਈ। ਖਾਟੂ ਸ਼ਾਮ ਸੇਵਾ ਮੰਡਲ ਵੱਲੋਂ ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।
ਖਾਟੂ ਸ਼ਿਆਮ ਸੇਵਾ ਮੰਡਲ ਵੱਲੋਂ ਗਿਆਰਸ ਤਿਉਹਾਰ ਦੀਆਂ ਝਲਕੀਆਂ।