ਹੀਰੇ, ਮੋਤੀ, ਜਵਾਹਰ ਸਾਰੇ ਇੱਕ ਪਾਸੇ
‘ਕੱਲਾ ਪਾਣੀ ਵੀਰ-ਪਿਆਰੇ ਇੱਕ ਪਾਸੇ
ਸੋਨੇ ਨੂੰ ਅਸੀਂ ਖਾ ਸਕਦੇ, ਨਾ ਪੀ ਸਕਦੇ
ਪਾਣੀ ਬਿਨ ਤਾਂ ਇੱਕ ਦਿਨ ਵੀ ਨਹੀਂ ਜੀ ਸਕਦੇ
ਉੱਤਲਾ ਪਾਣੀ ਪਲੀਤ, ਹੇਠਲਾ ਮੁੱਕ ਚੱਲਿਆ
ਮਨੁੱਖ ਆਪਣੇ ਖਾਤਮੇਂ ਨੇੜੇ ਢੁੱਕ ਚੱਲਿਆ
ਪਾਣੀ ਬਿਨ ਤਾਂ ਹੁੰਦੀ ਕੋਈ ਵੀ ਫ਼ਸਲ ਨਹੀਂ
ਅੰਨ-ਪਾਣੀ ਬਿਨ ਬਚਣੀ ਸਾਡੀ ਨਸਲ ਨਹੀਂ
ਤਦ ਤੱਕ ਧਰਤੀ ਜਿਉਂਦੀ ਜਦ ਤੱਕ ਹੈ ਪਾਣੀ
ਮੁੱਕ ਗਿਆ ਜਦ ਪਾਣੀ ਧਰਤੀ ਮਰ ਜਾਣੀ
ਚੰਦ ‘ਤੇ ਮੰਗਲ ਵਾਂਗ ਧਰਤ ਵਿਰਾਨ ਹੋਊ
ਬਨਸਪਤੀ, ਕੋਈ ਜੀਵ, ਨਾ ਇਨਸਾਨ ਹੋਊ
ਸਮਾਂ ਰਹਿੰਦੇ ਬਚਿਆ ਪਾਣੀ ਸੰਭਾਲ਼ ਲਈਏ
ਕੁੱਝ ਸਮੇਂ ਲਈ ਅੰਤ ਆਪਣਾ ਟਾਲ਼ ਲਈਏ
ਭਲੂਰੀਆ ਕਲਮ ਨਾਲ ਤੂੰ ਹੋਕਾ ਦੇਈ ਚੱਲ
ਜਿਹੜਾ, ਜਿੱਥੇ ਮਿਲਦਾ ਆਪਣੀ ਕਹਿਦੇ ਗੱਲ
ਜਸਵੀਰ ਸਿੰਘ ਭਲੂਰੀਆ
ਸਰੀ, ਕੈਨੇਡਾ
ਸੰਪ:+91-9915995505