ਛੁੱਟੀਆਂ ਦੇ ਵਿੱਚ ਮੈਂ ਤਾਂ,
ਜਾਣਾ ਸੀ ਗਾ ਨਾਨਕੇ,
ਰੁੱਸ ਗਈ ਮੰਮੀ ਮੇਰੀ,
ਪਰ ਮੇਰੇ ਨਾਲ ਜਾਣਕੇ
ਚਾਈਂ ਚਾਈਂ ਛੁੱਟੀਆਂ ਦਾ,
ਕੰਮ ਮੈਂ ਨਿਬੇੜਿਆ ,
ਪਤਾ ਨਹੀਂ ਕਿਉਂ ਮੰਮੀ ਜੀ ਨੇ ,
ਮੂਡ ਹੀ ਵਿਗਾੜਿਆ ,
ਸੋਚਿਆ ਸੀ ਨਾਨੀ ਕੋਲ਼,
ਜਾ ਕੇ ਮੌਜਾਂ ਲੁੱਟਾਂ ਗੇ,
ਨਾਨੇ ਦੀ ਸਾਇਕਲ ਉੱਤੇ,
ਕਦੇ ਪੀਂਘ ਉੱਤੇ ਝੂਟਾਂਗੇ,
ਪਰ ਛੁੱਟੀਆਂ ਦਾ ਚਾਅ ਪ੍ਰਿੰਸ ,
ਸਾਡੇ ਮਨ ਵਿੱਚ ਰਹਿ ਗਿਆ,
ਆਸਾਂ ਦਾ ਮਹਿਲ ਸਾਡਾ,
ਪਲ਼ ਵਿੱਚ ਢਹਿ ਗਿਆ

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1 ਆਫ਼ਿਸਰ ਕਾਲੋਨੀ ਸੰਗਰੂਰ 148001
9872299613