ਦਸਵੀਂ ਜਮਾਤ ’ਚੋਂ ਮੈਰਿਟ ’ਚ ਆਉਣ ਵਾਲੇ ਵਿਦਿਆਰਥੀ/ਵਿਦਿਆਰਥਣਾ ਸਨਮਾਨਿਤ
ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੋਹੰ ਸਪੋਰਟਸ ਐਂਡ ਕਲਚਰਲ ਸੋਸਾਇਟੀ (ਰਜਿ:) ਕੋਟ ਕਪੂਰਾ ਅਤੇ ਬਾਬਾ ਸਾਹਿਬ ਐਜੂਕੇਸ਼ਨਲ ਸੁਸਾਇਟੀ ਕੋਟਕਪੂਰਾ ਵਲੋਂ ਤਿੰਨ ਰੋਜਾ ਵਿਦਿਆਰਥੀ ਸਖਸੀਅਤ ਉਸਾਰੀ ਕੈਂਪ ਸਮਰ ਕੈਂਪ 2024 ਸ਼੍ਰੀ ਗੁਰੂ ਰਵਿਦਾਸ ਮੰਦਰ ਹਾਲ ਦੇ ਵਿੱਚ ਮਿਤੀ 25 ਜੂਨ ਤੋਂ 27 ਜੂਨ ਤੱਕ ਲਾਇਆ ਗਿਆ, ਜਿਸ ਵਿੱਚ 50 ਤੋਂ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਰ ਕੈਂਪ ਦੇ ਪਹਿਲੇ ਦਿਨ ਮਾਸਟਰ ਧਰਮਪਾਲ ਨੇ ਬੱਚਿਆਂ ਨੂੰ ਪੰਜਾਬੀ ਸੁੰਦਰ ਲਿਖਾਈ ਦੇ ਸਕਿਲ ਸਿਖਾਏ, ਦੂਜੇ ਦਿਨ ਮਾਸਟਰ ਹੁਕਮ ਚੰਦ ਨੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਸਬੰਧੀ ਦੱਸਿਆ। ਮੈਡਮ ਗੁਰਵਿੰਦਰ ਕੌਰ ਨੇ ਨੂੰ ਮਹਾਤਮਾ ਜੋਤੀ ਰਾਓ ਫੂਲੇ ਅਤੇ ਮਾਤਾ ਸਵਿਤਰੀ ਬਾਈ ਫੂਲੇ ਬਾਰੇ ਜਾਣਕਾਰੀ ਦਿੱਤੀ। ਸੰਦੀਪ ਭੰਡਾਰੀ ਨੇ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਬੱਚਿਆਂ ਨੂੰ ਦੱਸਿਆ। ਸੁਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਕੋਚਰ ਨੇ ਬੱਚਿਆਂ ਨੂੰ ਯੋਗਾ ਅਤੇ ਫਨੀ ਗੇਮਾਂ ਕਰਵਾਈਆਂ। ਸਮਰ ਕੈਂਪ ਦੇ ਤੀਜੇ ਦਿਨ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ, ਇੱਕ ਲਿਖਤੀ ਪੇਪਰ ਲਿਆ ਗਿਆ, ਜਿਸ ਦੇ ਅਧਾਰ ’ਤੇ ਬੱਚਿਆਂ ਦੀ ਤਿੰਨ ਟੀਮਾਂ ਵਿੱਚ ਚੋਣ ਕੀਤੀ ਗਈ ਤੇ ਇਹਨਾਂ ਤਿੰਨ ਟੀਮਾਂ ਵਿੱਚ ਲਾਈਵ ਮੁਕਾਬਲਾ ਕਰਵਾਇਆ ਗਿਆ। ਸਮਰ ਕੈਂਪ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਮਰ ਕੈਂਪ ਦੇ ਤੀਜੇ ਦਿਨ ਦਸਵੀਂ ਜਮਾਤ ਮਾਰਚ 2024 ’ਚੋਂ ਕੋਟਕਪੂਰਾ ਬਲਾਕ ’ਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਵੀ ਸਰਟੀਫਿਕੇਟ, ਸਨਮਾਨ ਚਿੰਨ ਅਤੇ ਸਟੇਸ਼ਨਰੀ ਦੇ ਕੇ ਸਨਮਾਨ ਕੀਤਾ ਗਿਆ। ਵੱਖ ਵੱਖ ਸਖਸ਼ੀਅਤਾਂ ਨੇ ਸੰਬੋਧਿਤ ਕਰਦਿਆਂ ਸੋਸਾਇਟੀ ਵਲੋਂ ਸਹਿਯੋਗੀ ਸਾਥੀਆਂ ਜਿਵੇਂ ਕਿ ਦਰਸ਼ਨ ਸਿੰਘ, ਮਨੋਹਰ ਲਾਲ, ਸੁਰਿੰਦਰ ਕੁਮਾਰ ਕੋਸ਼ੀ, ਬਲਜੀਤ ਸਿੰਘ ਖੀਵਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਲੈਕ. ਵਰਿੰਦਰ ਕਟਾਰੀਆ, ਰਵੀ ਅਰੋੜਾ, ਰਵਿੰਦਰ ਕੁਮਾਰ, ਡਾ. ਰਮਨ ਕੁਮਾਰ, ਮੋਹਨ ਲਾਲ ਕਟਾਰੀਆ ਆਦਿ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਸੋਸਾਇਟੀ ਦੇ ਹੋਰ ਮੈਂਬਰਾਂ ਮਨਮੋਹਨ ਕਿ੍ਰਸ਼ਨ, ਰਾਮ ਬਹਾਦੁਰ, ਬਾਲ ਕਿ੍ਰਸ਼ਨ, ਅਵਤਾਰ ਕਿ੍ਰਸ਼ਨ ਆਦਿ ਨੇ ਇਸ ਸਮਰ ਕੈਂਪ ਵਿਚ ਵੱਡਮੁਲਾ ਯੋਗਦਾਨ ਪਾਇਆ। ਸਮਰ ਕੈਂਪ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਦਰਸ਼ਕਾਂ ਨੇ ਹਿੱਸਾ ਲਿਆ।