ਸੁਸ਼ਮਾ ਪ੍ਰਸ਼ਾਂਤ ਇੱਕ ਅਜਿਹੀ ਅਭਿਨੇਤਰੀ ਹੈ ਜਿਸਨੇ ਆਪਣੇ ਹਰ ਰੋਲ ਵਿੱਚ ਜਾਨ ਪਾ ਦਿੱਤੀ। ਰੋਲ ਭਾਵੇਂ ਛੋਟਾ ਹੋਵੇ ਜਾਂ ਵੱਡਾ, ਉਸ ਨੇ ਆਪਣਾ ਪੂਰਾ ਧਿਆਨ ਆਪਣੇ ਰੋਲ ‘ਤੇ ਹੀ ਰੱਖਿਆ।
ਸੁਸ਼ਮਾ ਦੀ ਅਦਾਕਾਰੀ ਵਿੱਚ ਸਭ ਤੋਂ ਅਹਿਮ ਭੂਮਿਕਾ ਉਸ ਦੀਆਂ ਅੱਖਾਂ ਦੀ ਹੈ। ਉਸ ਦੀਆਂ ਅੱਖਾਂ ਐਨੀਆਂ ਬੋਲਦੀਆਂ ਹਨ
ਉਸ ਦੀ ਸ਼ਖ਼ਸੀਅਤ ਦਾ ਆਕਰਸ਼ਣ ਉਸ ਦੀਆਂ ਅੱਖਾਂ ਦੇ ਨਾਲ-ਨਾਲ ਉਸ ਦੇ ਬੁੱਲ੍ਹ ਵੀ ਸਨ। ਉਸ ਦੇ ਵੱਡੇ-ਵੱਡੇ ਬੁੱਲ੍ਹਾਂ ਵਿਚ ਇਕ ਅਜੀਬ ਜਿਹਾ ਸੁਹਜ ਸੀ, ਜਿਸ ਨੇ ਉਸ ਦੀ ਅਦਾਕਾਰੀ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
ਸੁਸ਼ਮਾ ਨੇ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ‘ਚੋਂ…”ਜਨੂੰਨੀਅਤ” ਦੀ “ਦਾਦੀ ਜੀ” ਵਜੋਂ ਮਸ਼ਹੂਰ ਹੈ।
ਹਿੰਦੀ ਫਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਸੁਸ਼ਮਾ ਦਾ ਚਾਹੇ ਫਿਲਮੀ ਕੈਰੀਅਰ ਲੰਬਾ ਨਹੀਂ ਸੀ। ਪਰ ਇਸ ਛੋਟੇ ਜਿਹੇ ਕਰੀਅਰ ਵਿੱਚ ਸੁਸ਼ਮਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਲਈ ਹੈ।
ਸੁਸ਼ਮਾ ਪ੍ਰਸ਼ਾਂਤ ਇੱਕ ਫਿਲਮ ਅਤੇ ਟੈਲੀਵਿਜ਼ਨ ਥੀਏਟਰ ਅਦਾਕਾਰਾ ਹੈ। ਜੋ ਹੁਣ ਤੱਕ ਕਈ ਵੱਡੀਆਂ ਬਾਲੀਵੁੱਡ ਫਿਲਮਾਂ ਅਤੇ ਹਿੰਦੀ ਟੈਲੀਵਿਜ਼ਨ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ। ‘ਅਨਮੋਲ, ‘ਐਲਾਨ’ ਅਤੇ ‘ਕੱਲ ਕੀ ਆਵਾਜ਼’ ਪਰਮਵੀਰ ਚੱਕਰ ‘ਤੁਮ੍ਹਾਰ ਕਰਿਆਂ (ਭੋਜਪੁਰੀ ਫ਼ਿਲਮਾ, ‘ਬਾਊ ਜੀ ਤੁਮ੍ਹਾਰ’ ਵਿਆਹ ਹਿੰਦੀ ਸੀਰੀਅਲ ਚੁੰਨੀ, ਆਪ ਬੀਤੀ, ਅਪਰਾਧੀ ਕੋਣ, ਰਮਾਇਣ ਦੂਜਾ ਭਾਗ, ਸੂਰੀਆਂ ਪੁਰਾਣ, ਪਿ੍ਥਵੀ ਰਾਜ਼ ਚੌਹਾਨ, ਸਾਈ ਬਾਬਾ (ਅਨੰਤ ਨਾਗ), ਸ਼ਨੀ ਦੇਵ, ਧਰਮਵੀਰ, ਆਹਟ, ਸੀ ਆਈ ਡੀ, ਪੁਕਾਰ ਕਰਾਇਮ ਪਟਰੋਲ, ਸਾਵਧਾਨ ਇੰਡੀਆ, ਕਭੀ ਸਾਸ ਵੀ ਬਹੂ ਥੀ, ਮੋਹਨ ਦਾਸ ਐਲ ਐਲ ਬੀ, ਪੁਕਾਰ, ਚੌਕੀ ਨੰ 11,
ਅਪਰਾਧੀ, ਬਾਗਲੇ ਕੀ ਦੁਨੀਆਂ, ਹਿਨਾ, ਸੁਜਾਤਾ, ਸਵੇਰੇ, ਪ੍ਰਤੀਸੋਧ਼, ਚੇਹਰਾ ਆਦਿ। ਸੀਰੀਅਲਾਂ ਆਦਿ ਵਿੱਚ ਕੰਮ ਕਰਕੇ ਆਪਣੀ ਪ੍ਰਸਿੱਧੀ ਨੂੰ ਕਾਇਮ ਰੱਖਿਆ।
ਮੁੰਬਈ ਵਿਖੇ ਫ਼ਿਲਮਾਂ ਤੇ ਸੀਰੀਅਲਾਂ ਵਿਚ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਫਿਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਦੀ ਦੁਬਾਰਾ ਇੱਛਾ ਜਾਗੀ ਤਾਂ ਉਸਨੇ ਪਿਛਲੇ ਸਾਲ ਪੰਜਾਬੀ ਦੋ ਫ਼ਿਲਮਾਂ “ਹਵੇਲੀ ਇਨ ਟਰੱਬਲ ‘ਤੇ”ਐਸ ਐਚ ਓ ਸ਼ੇਰ ਸਿੰਘ” ਵਿਚ ਆਪਣੀ ਵਿਲੱਖਣ ਅਦਾਕਾਰੀ ਦਾ ਸਬੂਤ ਦਿੱਤਾ। ਡਾਇਰੈਕਟਰ ਦੇਵੀ ਸ਼ਰਮਾ ਤੇ ਪ੍ਰੋਡਿਊਸਰ ਗੁਰਦੀਪ ਪਨੇਚ ਦੀ ਪੰਜਾਬੀ ਫੀਚਰ ਫਿਲਮ “ਜੱਟੀ 15 ਮੁਰੱਬਿਆਂ ਵਾਲੀ” ਜੋ ਕਿ ਵੱਡੀ ਸਟਾਰ ਕਾਸਟ ਨਾਲ ਸ਼ਿੰਗਾਰੀ ਗਈ ਹੈ। ਇਸ ਫਿਲਮ ਵਿਚ ਆਰੀਆਂ ਬੱਬਰ, ਗੁਗਨੀ ਗਿੱਲ, ਲਖਵਿੰਦਰ ਸਿੰਘ, ਹਰਜੀਤ ਵਾਲੀਆਂ, ਸੁਸ਼ਮਾ ਪ੍ਰਸ਼ਾਂਤ ਆਦਿ ਹਨ ਇਸ ਫ਼ਿਲਮ ਉਸ ਦੁਆਰਾ ਕੀਤੇ ਦਾਦੀ ਦੇ ਰੋਲ ਨੂੰ ਦੇਖ ਕੇ ਐਦਾਂ ਲੱਗਦਾ ਹੈ ਜਿਵੇਂ ਰੋਲ ਹੀ ਸੁਸ਼ਮਾ ਪ੍ਰਸ਼ਾਂਤ ਲਈ ਹੀ ਬਣਿਆ ਹੋਵੇ।
ਉਹ ਇਸ ਸਮੇਂ ਦੰਗਲ ਟੀਵੀ ਦੇ ਸ਼ੋਅ ”ਮਨ ਅਤਿ ਸੁੰਦਰ ” ”ਚ ਕੰਮ ਕਰ ਰਹੀ ਹੈ। ਉਸ ਦੁਆਰਾ ਨਿਭਾਏ ਦਾਦੀ ਦੇ ਬਾਕਮਾਲ
ਕਿਰਦਾਰ ਤੋਂ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਉਸਦੇ ਦਰਸ਼ਕਾਂ ਉਸਦੇ ਹਰ ਐਪੀਸੋਡ ਨੂੰ ਬੜੀ ਤੀਬਰਤਾ ਨਾਲ ਉਡੀਕ ਕਰਦੇ ਹਨ। ਉਸਦੇ ਕਿਰਦਾਰ ਕਰਕੇ ਉਸਨੂੰ ਦਾਦੀ ਮਾਂ ਕਹਿਣ ਲੱਗ ਪਏ ਹਨ।
ਸੀਰੀਅਲ ਮਨ ਅਤਿ ਸੁੰਦਰ ਦਾ ਨਿਰਮਾਣ ਪੈਨੋਰਮਾ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।ਦੰਗਲ ਟੀਵੀ ਦੇ ‘ਮਨ ਅਤਿ ਸੁੰਦਰ’ ਨੇ ਮਨਾਇਆ 300 ਐਪੀਸੋਡ!!!
ਟੈਲੀਵਿਜ਼ਨ ਸ਼ੋਅ “ਮੈਨ ਅਤਿਸੁੰਦਰ” ਨੇ ਆਪਣੇ 300 ਐਪੀਸੋਡਾਂ ਨੂੰ ਪੂਰਾ ਕਰਨ ਦਾ ਮਾਣ ਨਾਲ ਘੋਸ਼ਣਾ ਕੀਤੀ, ਜੋ ਇੱਕ ਨੌਜਵਾਨ ਔਰਤ ਦੀ ਸਵੈ-ਸਵੀਕ੍ਰਿਤੀ ਅਤੇ ਸਸ਼ਕਤੀਕਰਨ ਦੇ ਸਫ਼ਰ ਦੇ ਪ੍ਰੇਰਨਾਦਾਇਕ ਚਿੱਤਰਣ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਸੁਜਾਨਾ ਘਈ ਪ੍ਰੋਡਿਊਸਰ, ਪੈਨੋਰਮਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ, ਨੇ ਕਿਹਾ, “300 ਐਪੀਸੋਡਾਂ ਤੱਕ ਪਹੁੰਚਣਾ ਸ਼ੋਅ ਦੇ ਦਰਸ਼ਕਾਂ ਨਾਲ ਡੂੰਘੇ ਸੰਪਰਕ ਅਤੇ ਇਸਦੀ ਪ੍ਰਭਾਵਸ਼ਾਲੀ ਕਹਾਣੀ ਸੁਣਾਉਣ ਦਾ ਪ੍ਰਮਾਣ ਹੈ।” “ਮੈਂ ਆਪਣੇ ਸਮਰਪਿਤ ਦਰਸ਼ਕਾਂ ਦਾ ਉਹਨਾਂ ਦੇ ਨਿਰੰਤਰ ਸਮਰਥਨ ਲਈ ਬਹੁਤ ਧੰਨਵਾਦੀ ਹਾਂ।”
ਡਾਇਰੈਕਟਰ ਸਚਿਨ ਦਿਉ ਤੇ ਵਿਕਾਸ ਆਨੰਦ, ਦੰਗਲ ਟੀਵੀ ਚੈਨਲ ਅਤੇ ਟੀਮ ਨੇ ਕਿਹਾ, “ਇਸ ਸ਼ੋਅ ਦੇ ਪਿੱਛੇ ਦਾ ਵਿਚਾਰ ਸਧਾਰਨ ਸੱਚਾਈ ਤੋਂ ਉਪਜਦਾ ਹੈ ਕਿ ਹਰ ਔਰਤ, ਭਾਵੇਂ ਉਹ ਪਤਨੀ ਹੋਵੇ, ਘਰੇਲੂ ਔਰਤ ਹੋਵੇ, ਵਿਦਿਆਰਥੀ ਹੋਵੇ, ਕੰਮਕਾਜੀ ਪੇਸ਼ੇਵਰ ਹੋਵੇ ਜਾਂ ਜ਼ਿੰਦਗੀ ਵਿੱਚ ਕੋਈ ਵੀ ਹੋਵੇ, ਕਿਸੇ ਸਮੇਂ ਵਾਪਰਦਾ ਹੈ। ਜਾਂ ਹੋਰ। ਉਸ ਦੀ ਦਿੱਖ ਬਾਰੇ ਅਨੁਭਵੀ ਨਿਰਣੇ ਜਾਂ ਸਿਰਫ਼ ਧਾਰਨਾਵਾਂ ਨੂੰ ਦਰਸਾਓ। ਸਾਡਾ ਟੀਚਾ ਹਰ ਔਰਤ ਨੂੰ ਹਰ ਹਾਲਤ ਵਿੱਚ ਆਪਣੇ ਆਪ ਵਿੱਚ ਵਿਸ਼ਵਾਸ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਸ਼ਕਤੀ ਪ੍ਰਦਾਨ ਕਰਨਾ ਹੈ। ਹਰ ਕਿਸੇ ਦੀ ਵਿਲੱਖਣ ਅਤੇ ਕੀਮਤੀ ਸ਼ਖਸੀਅਤ ਹੁੰਦੀ ਹੈ ਜਿਸ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਦਰਸ਼ਕਾਂ ਦੇ ਧੰਨਵਾਦੀ ਹਾਂ ਜੋ ਇਸ ਸ਼ੋਅ ਨੂੰ ਹਿੱਟ ਬਣਾ ਰਹੇ ਹਨ।” ਉਸ ਦੀਆ ਕੁਝ ਫ਼ਿਲਮਾਂ ਬਹੁਤ ਜਲਦੀ ਰੀਲੀਜ਼ ਹੋਣ ਵਾਲੀਆ ਹੈ ਜਿਵੇਂ
ਆਉਣ ਵਾਲੀਆਂ ਫ਼ਿਲਮਾਂ , ‘ਹਸਰਤ’, ‘ਵਿਆਹ ਕਰਵਾ ਦੇ ਰੱਬਾ’ ਆਦਿ।
ਵੈਬ ਸੀਰੀਜ਼ ‘ਟਿੰਕੂ ਕੀ ਦੁਲਹਨੀਆ’
‘3 ਗਿਰਗਿਟ’,
ਉਮੀਦ ਕਰਦੇ ਹਾਂ ਕਿ ਇਹ ਫਿਲਮ ਦਰਸ਼ਕਾਂ ਦੀ ਉਮੀਦ ਤੇ ਪੂਰਾ ਪੂਰਾ ਉਤਰੇਗੀ।

ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202