ਸਿਰ ਉੱਤੇ ਪੈਣ ਜਦੋਂ ਜ਼ਿੰਮੇਵਾਰੀਆਂ।
ਪੈਰ-ਪੈਰ ਉੱਤੇ ਆਉਣ ਦੁਸ਼ਵਾਰੀਆਂ।
ਹੌਸਲੇ ਦੇ ਨਾਲ ਹੋਣ ਹੱਲ ਮਸਲੇ।
ਹਿੰਮਤਾਂ ਦੇ ਨਾਲ ਘਟ ਜਾਣ ਫ਼ਾਸਲੇ।
ਔਕੜਾਂ ਨੂੰ ਵੇਖ ਕਦੇ ਨਹੀਂਓਂ ਡਰਨਾ।
ਹੱਥ ਉੱਤੇ ਹੱਥ ਰੱਖ ਨਹੀਂਓਂ ਸਰਨਾ।
ਐਸੇ ਮੌਕਿਆਂ ਤੇ ਕੰਮ ਆਉਣ ਯਾਰੀਆਂ।
ਹੌਲੀਆਂ ਹੋ ਜਾਣ ਦਿੱਕਤਾਂ ਜੋ ਭਾਰੀਆਂ।
ਲੱਕ ਬੰਨ੍ਹ ਮੂਹਰੇ ਲਾ ਲੈਣਾ ਹੈ ਕੰਮ ਨੂੰ।
ਮਿੱਟੀ ਘੱਟੇ ਵਿੱਚ ਝੋਕ ਦੇਣਾ ਤਨ ਨੂੰ।
ਜਾਨ ਹੂਲ ਕੇ ਹੀ ਪੈਂਦੀ ਥਾਂਇੰ ਘਾਲ ਜੀ।
ਜ਼ਿੰਦਗੀ ਮਿਲਾਵੇ ਤਾਲ ਨਾਲ ਤਾਲ ਜੀ।
ਜ਼ਿੰਮੇਵਾਰੀਆਂ ਨੂੰ ਸਮਝੋ ਨਾ ਭਾਰ ਹੈ।
ਇਹਦੇ ਨਾਲ ਬੰਦਾ ਬਣੇ ਜ਼ਿੰਮੇਵਾਰ ਹੈ।
ਹੌਸਲੇ ‘ਚ ਹਨ ਸਾਰੇ ਨਰ-ਨਾਰੀਆਂ।
ਪਾਰ ਹੁੰਦੇ ਜਿਨ੍ਹਾਂ ਹਿੰਮਤਾਂ ਨਾ ਹਾਰੀਆਂ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.