‘ਆਕਸਫੋਰਡ ਸਕੂਲ ਵਿਖੇ ਲਾਇਆ ਗਿਆ ‘ਅਧਿਆਪਕਾਂ’ ਲਈ ਸੈਮੀਨਾਰ
ਬਾਜਾਖਾਨਾ/ਫਰੀਦਕੋਟ, 4 ਜੁਲਾਈ (ਵਰਲਡ ਪੰਜਾਬੀ ਟਾਈਮਜ਼)
‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਅਗਾਂਹਵਧੂ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ ਆਪਣੇ ਅਧਿਆਪਕਾਂ ਦੀ ਵੀ ਵਿੱਦਿਅਕ ਪੱਖ ਤੋਂ ਜਾਣਕਾਰੀ ਵਧਾਉਣ ਲਈ ਯਤਨਸ਼ੀਲ ਰਹਿੰਦੀ ਹੈ। ਇਸ ਲਈ ਪਿਛਲੇ ਦਿਨੀਂ ਸੰਸਥਾ ਵਿੱਚ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਦੋ-ਰੋਜ਼ਾ ਸੈਮੀਨਾਰ ਲਾਇਆ ਗਿਆ। ਲੁਧਿਆਣਾ, ਚੰਡੀਗੜ ਅਤੇ ਦਿੱਲੀ ਤੋਂ ਆਏ ਵਿਸ਼ੇ ਮਾਹਿਰਾਂ ਨੇ ਵਿਸ਼ਾ ਪ੍ਰਭਾਵਸਾਲੀ ਕਲਾਸਰੂਮ ਪ੍ਰਬੰਧਨ 21ਵੀਂ ਸਦੀ ਦੇ ਹੁਨਰ ਐਂਡ ਸਮਾਂ ਪ੍ਰਬੰਧਨ, ਐੱਨ.ਸੀ.ਐੱਫ਼. (ਨੈਸ਼ਨਲ ਕਰੀਕੁਲਮ ਫ਼ਰੇਮ ਵਰਕ) ਅਤੇ ਐਨ.ਈ.ਪੀ. (ਨੈਸ਼ਨਲ ਐਜ਼ੂਕੇਸ਼ਨ ਪਾਲਿਸੀ) ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਆਪਣੇ ਤਜ਼ਰਬੇ ਅਤੇ ਅਨੁਭਵ ਨੂੰ ਅਧਿਆਪਕਾਂ ਨਾਲ ਸਾਂਝਾ ਕੀਤਾ। ਇਸ ਦੌਰਾਨ ਕਲਾਸਰੂਮ ਪ੍ਰਬੰਧ ਵਿਸ਼ੇ ਅਨੁਸਾਰ ਕਲਾਸ ਦਾ ਉਚਿੱਤ ਪ੍ਰਬੰਧ ਕਿਵੇਂ ਅਤੇ ਕਿਸ ਤਰਾਂ ਯੋਗ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਸਿੱਖਣ ਰੁਚੀ ਵਿੱਚ ਵਾਧਾ ਹੋ ਸਕੇ, ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੀਂ ਵਿੱਦਿਅਕ ਨੀਤੀ ਵਿੱਚ ਹੋਈਆਂ ਸੋਧਾਂ ਤੋਂ ਜਾਣੂ ਕਰਵਾਉਦਿਆਂ ਸਮਝਾਇਆ ਗਿਆ ਕਿ ਇਹ ਐੱਨ.ਈ.ਪੀ. ਵਿਦਿਆਰਥੀਆਂ ਲਈ ਲਾਭਦਾਇਕ ਸਿੱਧ ਹੋਵੇਗੀ ਅਤੇ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣਗੇ। ਇਸ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਐਕਟੀਵਿਟੀਆਂ ਵੀ ਕਰਵਾਈਆਂ ਗਈਆਂ, ਜਿਨਾਂ ਦਾ ਅਧਿਆਪਕਾਂ ਨੇ ਪੂਰਾ ਆਨੰਦ ਮਾਣਿਆ। ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਜੀ ਵੱਲੋਂ ਉਹਨਾਂ ਨੂੰ ਟਰਾਫ਼ੀ ਅਤੇ ਸਨਮਾਨ ਚਿੰਂਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿਘ ਗਿੱਲ ਸਰਪਚ (ਵਿੱਤ-ਸਕੱਤਰ) ਨੇ ਵੀ ਸੈਮੀਨਾਰ ਲਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।