ਹਾਲੇ ਬਾਹਲਾ ਛੋਟਾ ਸੀ ਉਹ ਸਰੀਰ ਪੱਖੋਂ ਪਰ ਸੋਚ ਪੱਖੋਂ ਨੀ ਕੱਲੇ ਨੇ ਖੌਰੇ ਕਿੰਨਿਆਂ ਦੇ ਡਾਰ ਭੁੰਜੇ ਸੁੱਟੇ ਸਨ। ਉਹਦੀ ਮਾਂ ਦੀ ਘਟਣਾ ਵੀ ਅਚੰਭੇ ਵਾਲੀ ਹੀ ਹੈ । ਜੇ ਉਹਨੂੰ ਘੜੇ ਚੋਂ ਬਾਹਰ ਨਾ ਕਢਦੇ ਤਾ ਅੱਜ ਇਸ ਬਾਲਕ ਦਾ ਜ਼ਿਕਰ ਲਿਖਤ ਚ ਕਿੰਝ ਹੁੰਦਾ ਭਲਾ ? ਖੈਰ ਇਹਨਾਂ ਤੌਖਲਿਆਂ ਨੂੰ ਛੱਡੋ : ਗੱਲ ਕਰਦੇ ਆ ਰਾਜ ਕੌਰ ਦੀ , ਓਹੀ ਜੋ ਘੜੇ ਚ ਦੱਬੀ ਸੀ ਜੇ ਓਹ ਮਹਾਤਮਾ ਭਲਾ ਨਾ ਦੱਸਦਾ ਕਿ ਏਹਦੀ ਕੁੱਖੋਂ ਰਾਜਾ ਜੰਮੂ ਤਾਂ ਅਸੀਂ ਏਹ ਕਹਿਣੋ ਸੱਖਣੇ ਰਹਿੰਦੇ ਕਿ ਅਸੀਂ ਵੀ ਰਾਜ ਕੀਤਾ ਏ । ਖੈਰ ਮਿਸਲਾਂ ਹੁਣ ਓਹਨੇ ਸਾਰੀਆਂ ਕੱਠੀਆਂ ਕਰ ਲਈਆਂ ਸਨ ਤੇ ਹਾਲੇ ਸੀ ਵੀ ਓਹ ਗੱਭਰੂ ਹੀ ਪਰ ਮੁਸਲਿਆਂ ਦੇ ਮਨਾਂ ਚ ਉਸਦਾ ਐਨਾ ਖੌਫ ਸੀ ਕਿ ਓਹਨਾ ਦੀ ਸੁਥਣਾਂ ਗਿੱਲੀਆਂ ਹੋ ਜਾਂਦੀਆਂ ਸਨ ਓਹਦਾ ਨਾਮ ਸੁਣ ਕੇ । ਸਮਾਂ ਲੰਘੀ ਗਿਆ ਉਹਨੇ ਰਾਜ ਸਾਂਭ ਲਿਆ ਤੇ ਹੁਣ ਉਹਦੇ ਗਲ ਇੱਕ ਅਜਿਹੇ ਸੂਬੇ ਦੀ ਲਗਾਮ ਸੀ ਜਿਹੜੇ ਸੂਬੇ ਨੇ ਉਸ ਦੌਰ ਚ ਕਿਸੇ ਦੀ ਈਨ ਨਹੀ ਮੰਨੀ ਸੀ । ਖੈਰ ਭੁੱਖੇ ਸ਼ੇਰਾਂ ਨੂੰ ਤੇ ਉਹਨਾਂ ਦਿਆਂ ਬਾਲਾਂ ਨੂੰ ਉਹਨੇ ਚੰਗੇ ਤਰੀਕੇ ਪਾਲਿਆ । ਕੋਈ ਕਸਰ ਨਾ ਛੱਡੀ ਆਵਦੇ ਵੱਲੋਂ । ਫੇਰ ਇਕ ਦਿਨ ਇਕ ਸ਼ਕਾਰੀ ਭੇੜੀਆ ਉਸਦੇ ਰਾਜ ਚ ਦਾਖਲ ਹੋਇਆ ਤੇ ਨਾਲ ਉਹਦੇ ਦੋ ਭਰਾ । ਏਹਨਾ ਚੋ ਵੱਡਾ ਭੇੜੀਆ ਬੱਬਰ ਸ਼ੇਰ ਦਾ ਵਜੀਰ ਬਣ ਗਿਆ । ਗੱਲ ਹੋਰ ਕਿਸੇ ਦੀ ਨਹੀਂ ਬਲਕਿ ਡੋਗਰਿਆਂ ਦੀ ਹੈ । ਧਯਾਨ ਸਿੰਘ , ਗੁਲਾਬ ਸਿੰਘ ਤੇ ਸੁਚੇਤ ਸਿੰਘ । ਏਹ ਓਹ ਤਿੰਨ ਨਾਮ ਨੇ ਜਿਨ੍ਹਾਂ ਨੂੰ ਸਿੱਖ ਰਾਜ ਨੂੰ ਖ਼ਤਮ ਕਰਨ ਦਾ ਬਰੂਦ ਮੰਨਿਆ ਜਾਂਦਾ ਹੈ । ਖੈਰ ਸੋਹਣਾ ਰਾਜ ਚੱਲਿਆ ਤੇ ਬੱਬਰ ਸ਼ੇਰ ਦਾ ਲੱਕ ਹੁਣ ਝੁਕਦਾ ਜਾ ਰਿਹਾ ਸੀ ਜਾ ਸਪੱਸ਼ਟ ਕਹਿ ਦਈਏ ਕਿ ਝੁਕਾਇਆ ਜਾ ਰਿਹਾ ਸੀ । ਖਾਣ ਚ ਸੁਵਾਦਲਾ ਜਹਿਰ ਦਿੱਤਾ ਗਿਆ ਤੇ ਹੁਣ ਉਹਦਾ ਸਰੀਰ ਸਾਥ ਛਡਣ ਲੱਗਾ । ਅਟਕ ਤੇ ਖ਼ੈਬਰ ਜੀਹਦੀ ਤਲਵਾਰ ਦੀ ਧਾਰ ਤੋ ਕੰਬ ਦੇ ਸੀ ਅੱਜ ਓਹਦੀਆ ਲੱਤਾਂ ਉਹਦਾ ਭਾਰ ਸਹਾਰ ਨਹੀਂ ਸਨ ਰਹੀਆਂ । ਨਢਾਲ ਸੀ ਹੁਣ ਓਹ ਤੇ ਓਹਨੇ ਆਖ਼ਰੀ ਦਰਬਾਰ ਲਗਾਇਆ ਤੇ ਜਿਉਂਦੇ ਜੀ ਆਪਣਾ ਟਿੱਕਾ ਖੜਕ ਸਿੰਘ ਨੂੰ ਦਿੱਤਾ । ਅਖ਼ੀਰ ਮੌਤ ਹੋਈ ਤੇ ਓਹਦੇ ਭਾਂਬੜ ਨੇ ਸਾਰੇ ਪੰਜਾਬ ਦੀ ਤਕਦੀਰ ਸਾੜ ਕੇ ਸਵਾਹ ਕਰ ਦਿੱਤੀ “ ਨਹੀ ਕੱਲਾ ਮੋਇਆ ਪੰਜਾਬ ਦਾ ਮਹਾਰਾਜਾ ਮੋ ਗਈ ਜਮੀਰ ਪੰਜਾਬੀਆਂ ਦੀ , ਜੀਹਦੀ ਤੇਗ਼ ਤੋ ਵੈਰੀ ਕੰਬ ਦੇ ਸੀ ਮੋ ਗਈ ਜਮੀਰ ਪੰਜਾਬੀਆਂ ਦੀ ।” ਜੋਗਾ ਸਿੰਘ ਜੋਗੀ ਦੇ ਛੰਦ ਸਹੀ ਸਾਬਤ ਹੋਏ । ਰਾਜ ਖੜਕ ਸਿੰਘ ਕੋਲ ਆਇਆ ਇਹ ਵਿਚਾਰਾ ਕੂਟਨੀਤੀ ਦਾ ਸ਼ਕਾਰ ਹੋ ਕੇ ਗੱਡੀ ਚੜ੍ਹ ਗਿਆ ਤੇ ਹੁਣ ਦੋ ਮੜੀਆਂ ਬਲ ਚੁੱਕੀਆਂ ਸਨ । ਰਾਜ ਇਹਦੇ ਪੁੱਤਰ ਕੰਵਰ ਨੌਨਿਹਾਲ ਦੇ ਹਥਾਂ ਚ ਸੀ ਜੋ ਬੜਾ ਸੂਝਵਾਨ ਸੀ ਪਰ ਉਮਰ ਹਾਲੇ ੧੭-੧੯ ਹੀ ਸੀ । ਜੇ ਜਿਉਂਦਾ ਰਹਿੰਦਾ ਰਾਜ ਦੀ ਹੱਦ ਈਰਾਨ ਤੱਕ ਹੁੰਦੀ । ਇਹਨੂੰ ਵੀ ਡੋਗਰਿਆਂ ਛੱਜਾ ਸਿੱਟ ਕੇ ਦਰਵਾਜ਼ੇ ਚੋ ਲੰਘਦੇ ਹੋਏ ਜਖਮੀ ਕਰ ਦਿੱਤਾ ਤੇ ਸਿਰ ਚ ਵੱਟੇ ਮਾਰ ਮਾਰ ਨਿਹਾਲ ਕਰ ਦਿੱਤਾ ਤੇ ਵਾਹਿਗੁਰੂ ਦੇ ਚਰਨ ਸਪਰਸ਼ ਕਰਨ ਭੇਜ ਦਿੱਤਾ । ਹੁਣ ਸ਼ੇਰ ਸਿੰਘ ਨੇ ਬਗਾਵਤ ਕਰ ਦਿੱਤੀ ਤੇ ਖੈਰ ਰਾਜ ਉਹਦੇ ਹੱਥਾ ਚ ਆਗਿਆ ਪਰ ਇਕ ਦਿਨ ਸੰਧਾਵਾਲੀਏ ਸਰਦਾਰਾਂ ਦੇ ਹੱਥ ਆ ਗਿਆ ਜੋ ਕਿ ਡੋਗਰਿਆਂ ਦੀ ਪੂਰੀ ਚੱਕ ਚ ਸਨ । ਕੁਸ਼ਤੀ ਦੇਖਦਾ ਸੀ ਝੂਲੇ ਉੱਤੇ ਬੈਠਾ ਤੇ ਸਰਦਾਰ ਆਣ ਢੁੱਕੇ ਲੱਕ ਨਾਲੋਂ ਰਾਮਜੰਗਾ ( ਪਸਤੌਲ) ਕੱਢਿਆ ਪੁੜਪੁੜੀ ਦੇ ਚੀਥੜੇ ਉੜਾ ਦਿੱਤੇ । ਬਚਾਰਾ ਇਹਦਾ ਬੱਚਾ ਕੰਵਰ ਪ੍ਰਤਾਪ ਸਿੰਘ ਝਾੜੀਆਂ ਓਹਲੇ ਹੋਗਿਆ ਇਹ ਦੇਖ ਕੇ ਤੇ ਘਾਬਰ ਗਿਆ ਅਜੀਤ ਸਿੰਘ ਸੰਧਾਵਾਲੀਏ ਨੇ ਜਵਾਕ ਦਾ ਰੱਤੀ ਭਰ ਤਰਸ ਨਾ ਖਾਧਾ ਜਦਕਿ ਬਾਲਕ ਚਾਚਾ ਜੀ ਚਾਚਾ ਜੀ ਕਰ ਰਿਹਾ ਸੀ ਰਾਜ ਦੀ ਅੱਗ ਚ ਬਲ ਰਹੇ ਸੰਧਾਵਾਲੀਆ ਅੱਗੇ ਹੁਣ ਸਿਰਫ ਲਾਹੌਰ ਦਾ ਤਖ਼ਤ ਸੀ । ਟਿੱਕਾ ਪ੍ਰਤਾਪ ਸਿੰਘ ਦਾ ਸਿਰ ਵੱਢ ਲਿਆ ਗਿਆ ਤੇ ਰਾਜ ਤਿਲਕ ਖ਼ੂਨ ਦਾ ਲਾਇਆ ਗਿਆ ਦਲੀਪ ਸਿੰਘ ਨੂੰ ਪਰ ਜਿੰਦਾਂ ਏਸ ਗਲੋਂ ਰਾਜ਼ੀ ਨਹੀ ਸੀ । ਉਹ ਜਾਣਦੀ ਸੀ ਕਿ ਦਲੀਪ ਸਿੰਘ ਵੀ ਡੋਗਰਿਆ ਦਾ ਸ਼ਿਕਾਰ ਬਣੇ ਗਾ ਡੋਗਰਿਆਂ ਦਾ ਕੀਤਾ ਅੱਗੇ ਆਉਣਾ ਹੀ ਸੀ ਤੇ ਹੌਲੀ ਹੌਲੀ ਕਰਕੇ ਤਿੰਨੇ ਪਾਰ ਬੁਲਾ ਦਿੱਤੇ ਸੰਧਾਵਾਲੀਆਂ ਸਰਦਾਰਾਂ ਨੇ । ਅੰਗਰੇਜਾਂ ਨਾਲ ਸੰਧੀ ਹੋ ਗਈ । ਸਤਲੁਜ ਨੇ ਨੀਵੀਂ ਪਾ ਲਈ ਕਿ ਬਗਾਨਾ ਕੋਈ ਉਸ ਨੂੰ ਪਾਰ ਕਰ ਗਿਆ ਹੁਣ ਰਾਜ ਹੌਲੀ ਹੌਲੀ ਅੰਗਰੇਜਾਂ ਅਧੀਨ ਹੋਣ ਲੱਗਾ ਤੇ ਦਲੀਪ ਸਿੰਘ ਹੁਣ ਨਾਮ ਦਾ ਮਹਾਰਾਜਾ ਸੀ । ਇੰਗਲੈਂਡ ਲਿਜਾ ਕੇ ਛੱਡ ਦਿੱਤਾ ਗਿਆ ਸੱਤ ਸੁਮੰਦਰੋ ਪਾਰ ਕੇ ਪੰਜਾਬੀ ਕੱਠੇ ਨਾ ਕਰ ਸਕੇ ਤਾਂ ਕਿ ਹਕੂਮਤ ਚ ਦਾਖਲ ਨਾ ਹੋਵੇ । ਇੰਨੇ ਨੂੰ ਉਹਨਾਂ ਨੇ ਪੰਜਾਬੀ ਲੋਕਾ ਨੂੰ ਬੁੱਚੜ ਬਣਾ ਦਿੱਤਾ ਸੀ । ਅਖ਼ੀਰ ਉਹਦੀ ਮੜ੍ਹੀ ਬੀ ਵਿਦੇਸ਼ ਹੀ ਬਣੀ ਹੱਥ ਪੱਲੇ ਬੋਹਤ ਮਾਰੇ ਪਰ ਸਭ ਵਿਅਰਥ ਸੀ । ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਾ ਕੋਈ ਕਰ ਸਕਿਆ ਹੈ ਤੇ ਨਾ ਕੋਈ ਕਰ ਸਕਦੈ । ਅੱਜ ਦੇ ਲੋਕਾਂ ਨੇ ਆਪਣੇ ਸਿਰ ਚ ਜੁੱਤੀਆਂ ਖਾਣ ਨੂੰ ਪਸੰਦ ਦੇ ਲੀਡਰ ਚੁਣੇ ਹੋਏ ਨੇ ਪਰ ਰਾਜ ਦੀ ਸੇਧ ਪਿਛੋਕੜ ਤੋਂ ਚੱਲਦੀ ਹੈ । ਜੇ ਪਿਛੋਕੜ ਭੁੱਲੇ ਅਸੀ ਜਿਉਂਦੇ ਨਹੀ ਰਹਿ ਸਕਦੇ । ਪਰਮਾਤਮਾ ਸਾਡੇ ਪੰਜਾਬ ਦੇ ਓਹਨਾ ਨਾਵਾਂ ਨੂੰ ਸੁਰਜੀਤ ਰਖੇ ਜਿਨ੍ਹਾਂ ਕੁਝ ਕੀਤਾ ਹੈ ਪੰਜਾਬ ਲਈ । ਰਾਜ ਓਹਦਾ ਜੋ ਰਾਜ ਦੇ ਕਾਬਲ ਹੋਵੇ । ਧੰਨਵਾਦ ।

ਜੋਤ ਭੰਗੂ ( ਬੋਹੜਪੁਰ)
7696425957
