ਰਣਬੀਰ ਸਿੰਘ ਪ੍ਰਿੰਸ,ਜੋ ਇਕ ਵਾਰ ਮਿਲ ਲੈਂਦਾ ਓਹ ਵਾਰ ਵਾਰ ਮਿਲਣ ਦੀ ਇੱਛਾ ਰੱਖਦਾ ਹੈ । ਰਣਬੀਰ ਸਿੰਘ ਪ੍ਰਿੰਸ ਜੀ ਦਾ, ਹੱਸਦਾ ਮੁਸਕਰਾਉਂਦਾ ਚਿਹਰਾ, ਚਾਰੇ ਪਾਸੇ ਖੁਸ਼ੀਆਂ ਵਿਖੇਰਦਾ, ਕਾਬਿਲੇ ਤਾਰੀਫ਼ ਹੈ, ਕਹਾਣੀਕਾਰ, ਕਵੀ ਤੇ ਗੀਤਕਾਰ ਵਜੋਂ ਵੀ ਹੱਥ ਅਜ਼ਮਾ ਰਿਹਾ ਹੈ। ਜਿਸ ਨੇ ਸੈਂਕੜੇ ਗੀਤ ਲਿਖੇ ਹਨ। ਜੋ ਕਿਸੇ ਵਧੀਆ ਅਵਾਜ਼ ਦਾ ਇੰਤਜ਼ਾਰ ਕਰ ਰਹੇ ਹਨ।ਸੰਪਰਕ ਨੰਬਰ (+919872299613)
ਕਹਾਣੀਕਾਰ ਦੇ ਜਨਮ ਦੀ ਗੱਲ ਕਰੀਏ ਪਿੰਡ ਸ਼ਾਹਪੁਰ ਕਲਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ।ਜੋ ਅੱਜ ਕੱਲ੍ਹ ਆਪਣੇ ਪਰਿਵਾਰ ਪਤਨੀ ਬਲਜੀਤ ਕੌਰ ਸਿੱਧੂ, ਸਪੁੱਤਰ ਪ੍ਰਭਸਿਮਰਨਜੋਤ ਸਿੰਘ ਪ੍ਰਿੰਸ, ਸੁਖਮਨਜੋਤ ਸਿੰਘ ਨਾਲ਼ ਆਫ਼ਿਸਰ ਕਾਲੋਨੀ ਸੰਗਰੂਰ ਵਿਖੇ ਰਹਿ ਰਹੇ ਹਨ। ਇਹਨਾਂ ਦੀ ਪਤਨੀ ਮੈਡਮ ਬਲਜੀਤ ਕੌਰ ਸਿੱਧੂ ਜੋਂ ਕਿ ਇਹਨਾਂ ਵਾਂਗ ਹੀ ਸਰਕਾਰੀ ਅਧਿਆਪਕ ਲੱਗੇ ਹੋਏ ਹਨ, ਜਿਨ੍ਹਾਂ ਦਾ ਸੁਭਾਅ ਬਹੁਤ ਵਧੀਆ ਤੇ ਚੰਗੇ ਮਿਲਣਸਾਰ ਹਨ।
ਇਸ ਕਹਾਣੀ ਸੰਗ੍ਰਹਿ ਚ 53 ਕਹਾਣੀਆਂ ਹਨ ਜੋਂ ਕਿ ਆਰਥਿਕ, ਸਮਾਜਿਕ, ਪਰਿਵਾਰਕ, ਵਿਸ਼ਿਆਂ ਉੱਪਰ ਕੇਂਦਰਰਿਤ ਹਨ, ਵਿਸ਼ਾ ਵਸਤੂ ਬਹੁਤ ਹੀ ਪ੍ਰਭਾਵਪੁਰਨ ਹਨ, ਲੋਕਾਂ ਨੂੰ ਸਿੱਖਿਆ ਦੇਣ ਚ ਸਾਰਥਕ ਸਿੱਧ ਹੋਏ ਹਨ, ਕਹਾਣੀ ਚਾਹੇ ਮਿੰਨੀ ਹੋਵੇ ਜਾ ਵੱਡੀ ਕਹਾਣੀ ਜਦੋਂ ਤੱਕ ਓਹ ਮਨੁੱਖ ਤੇ ਸਮਾਜ ਨੂੰ ਸੇਧ ਨਹੀਂ ਦਿੰਦੀ ਜਾਂ ਫੇਰ ਕਹਾਣੀ ਪੜ੍ਹਕੇ ਅੱਖਾਂ ਚ ਹੰਝੂ ਨਾ ਆਉਣ ਉਦੋਂ ਤੱਕ ਕਹਾਣੀਕਾਰ ਆਪਣੇ ਮਕਸਦ ਚ ਕਾਮਯਾਬ ਨਹੀਂ ਹੁੰਦਾ, ਐਸੀਆਂ ਬਹੁਤ ਕਹਾਣੀਆਂ ਨੇ ਜਿਵੇਂ ਕਿ ਤੋਪਿਆਂ ਵਾਲੀ ਕਮੀਜ਼, ਤਰਲਾ, ਮੋਹ ਦੀਆ ਤੰਦਾਂ, ਭੁੱਖ, ਪਾਟੀ ਪੈਂਟ,ਜੋਂ ਪੜ੍ਹਕੇ ਮਨ ਰੋਣ ਨੂੰ ਕਰਦਾ ਹੈ, ਇਸ ਪੱਖੋਂ ਕਹਾਣੀਕਾਰ ਸਮਾਜ ਚ ਰਹਿਕੇ ਸਮਾਜ ਦੇ ਲੋਕਾਂ ਦੀ ਗੱਲ ਕਰਦਾ ਹੋਇਆ, ਸਮਾਜ ਚ ਫੈਲੀ ਹੋਈ ਅਰਾਜ਼ਕਤਾ ਨੂੰ ਦੂਰ ਕਰਨ ਦਾ ਚਾਹਵਾਨ ਹੈ।
ਤੋਪਿਆਂ ਵਾਲੀ ਕਮੀਜ਼ ਕਹਾਣੀ ਸੰਗ੍ਰਹਿ ਚ ਮਨ ਦੇ ਵਲਵਲਿਆਂ ਨੂੰ ਆਪਣੀ ਕਲਮ ਰਾਹੀਂ ਲੋਕਾਂ ਤਕ ਲੈ ਕੇ ਆਉਣਾ ਤੇ ਸਮਾਜ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਦਾ ਜੋ ਕੰਮ ਮੇਰੇ ਪਿਆਰੇ ਕਹਾਣੀਕਾਰ ਨੇ ਕੀਤਾ ਹੈ, ਓਹ ਕੁੱਜੇ ਚ ਸਮੁੰਦਰ ਬੰਦ ਕਰਨ ਦਾ ਕੰਮ ਕੀਤਾ ਹੈ। ਜੋ ਕਿ ਵਧਾਈ ਦਾ ਹੱਕਦਾਰ ਹੈ।
ਕੁੱਝ ਕਹਾਣੀਆ ਬੱਚਿਆ ਨੂੰ ਤੇ ਬੱਚਿਆ ਦੇ ਮਾਪਿਆਂ ਦੀਆ ਮਜਬੂਰੀਆਂ, ਨੂੰ ਉਜਾਗਰ ਕਰਨ ਚ ਤੇ ਉਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਵੱਲ ਸੰਕੇਤ ਕਰਦੀਆਂ ਹਨ।
ਕਹਾਣੀ ਦਾ ਵਿਸ਼ਾ ਜੀਵਨ ਨੂੰ ਨਕਾਰਾਤਮਕਤਾ ਤੋਂ ਹਟਾ ਕੇ ਸਕਾਰਾਤਮਕਤਾ ਵੱਲ ਲੈਕੇ ਜਾਣਾ ਬਹੁਤ ਵਧੀਆ ਤੇ ਵੱਡੀ ਗੱਲ ਦਾ ਇਸ਼ਾਰਾ ਹੈ। ਜੋਂ ਕਿ ਕਹਾਣੀਕਾਰ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ।
ਮੈਂ ਗੁਰਿੰਦਰ ਸਿੰਘ ਪੰਜਾਬੀ ਆਪਣੇ ਵੱਡੇ ਵੀਰ ਰਣਬੀਰ ਸਿੰਘ ਪ੍ਰਿੰਸ ਜੀ ਦੀ ਕਿਤਾਬ ਤੋਪਿਆਂ ਵਾਲੀ ਕਮੀਜ਼ ਕਹਾਣੀ ਸੰਗ੍ਰਹਿ ਲਈ ਦਿਲੋ ਦੁਆਵਾਂ ਕਰਦਾ ਹੈ, ਕਿ ਇਹ ਕਹਾਣੀ ਸੰਗ੍ਰਹਿ ਸਮਾਜ ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰੇ।
ਪ੍ਰਕਾਸ਼ਨ ਸਾਦਿਕ ਪਬਲੀਕੇਸ਼ਨਜ਼
ਜੋਧਪੁਰ ਪਾਖਰ ਬਠਿੰਡਾ (ਪੰਜਾਬ)
9915141606
ਮੁੱਲ 200/

ਗੁਰਿੰਦਰ ਸਿੰਘ ਪੰਜਾਬੀ
ਬਹਾਦਰਗੜ੍ਹ ਪਟਿਆਲਾ 8437924103