ਸੱਚੀ ਯਾਰੋਂ ਬਚਪਨ ਦੀ ਮੌਜ ਹੀ,
ਬਹੁਤ ਹੀ ਨਿਆਰੀ ਸੀ।
ਜਾਨ ਤੋਂ ਵੱਧ ਕੇ ਖੁੱਦ ਦੀ ਨੀਂਦ,
ਹੁੰਦੀ ਬੜੀ ਪਿਆਰੀ ਸੀ।।
ਮਿੱਟੀ ਨਾਲ ਖੇਡਦਿਆਂ ਖੇਡਦਿਆਂ,
ਲੰਘਦੀ ਦਿਹਾੜੀ ਸਾਰੀ ਸੀ।
ਜੱਦ ਮੱਝਾਂ ਦੀਆਂ ਪੂਛਾਂ ਫੜ੍ਹ-ਫੜ੍ਹ,
ਛੱਪੜਾਂ ਚ ਲਾਉਂਦੇ ਤਾਰੀ ਸੀ।।
ਦਿਨ ਢਲਦਿਆਂ ਜੱਦ ਘਰ ਨੂੰ,
ਆਉਂਣ ਦੀ ਹੁੰਦੀ ਤਿਆਰੀ ਸੀ।
ਅੰਦਰ ਵੜਦਿਆਂ ਹੀ ਮਾਂ ਕੋਲੋਂ,
ਚਪੇੜ ਵੱਜਦੀ ਕਰਾਰੀ ਸੀ।।
ਜਦੋਂ ਬਾਪੂ ਕੋਲੋਂ ਝਿੜਕਾਂ ਖਾਣ ਦੀ,
ਆਉਂਦੀ ਮੇਰੀ ਵਾਰੀ ਸੀ।
ਮੇਰੇ ਵੱਡੇ ਭੈਣ ਅਤੇ ਭਰਾ ਉਦੋਂ,
ਸੁਣ ਲੈਂਦੇ ਵਾਰੀ ਵਾਰੀ ਸੀ।।
ਦੁਕਾਨ ਵਾਲੇ ਅੰਕਲ ਦੇ ਨਾਲ,
ਪਾਈ ਹੁੰਦੀ ਪੱਕੀ ਯਾਰੀ ਸੀ।
ਜਿੰਨੀ ਵਾਰੀ ਵੀ ਦੁਕਾਨ ਤੇ ਜਾਣਾ,
ਰੂੰਗਾਂ ਮਿਲਦਾ ਹਰ ਵਾਰੀ ਸੀ।
ਸਕੂਲੋਂ ਛੁੱਟੀਆਂ ਮਿਲਦੇ ਨਾਨਕੇ,
ਜਾਣ ਦੀ ਹੁੰਦੀ ਤਿਆਰੀ ਸੀ।
ਨਾਨਕਿਆਂ ਨਾਲੋਂ ਵੱਧ ਕੇ ਨਾ,
ਕੋਈ ਚੀਜ਼ ਹੁੰਦੀ ਪਿਆਰੀ ਸੀ।।
ਬਚਪਨ ਨੂੰ ਯਾਦ ਕਰ ਕਰ ਕੇ,
ਸੂਦ ਵਿਰਕ ਬਸ ਰੌਣਾ ਸੀ।।
ਪਤਾ ਹੀ ਨਹੀਂ ਸੀ ਕਿ ਬਚਪਨ,
ਮੁੜ੍ਹਕੇ ਕਦੀ ਆਉਣਾ ਨਹੀਂ।।

ਲੇਖਕ :- ਮਹਿੰਦਰ ਸੂਦ ਵਿਰਕ
ਜਲੰਧਰ
98766-66381